ਬਿਜ਼ਨਸ ਡੈਸਕ : ਜੇਕਰ ਤੁਸੀਂ ਰੋਜ਼ਾਨਾ ਫੋਨਪੇ, ਗੂਗਲ ਪੇ ਜਾਂ ਪੇਟੀਐਮ ਵਰਗੇ ਯੂਪੀਆਈ ਐਪਸ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ 1 ਅਗਸਤ, 2025 ਤੋਂ ਕੁਝ ਮਹੱਤਵਪੂਰਨ ਬਦਲਾਅ ਲਾਗੂ ਕੀਤੇ ਜਾਣਗੇ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਲੈਣ-ਦੇਣ ਪ੍ਰਣਾਲੀ ਨੂੰ ਤੇਜ਼ ਅਤੇ ਸੁਰੱਖਿਅਤ ਬਣਾਉਣ ਲਈ ਕਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਬਦਲਾਅ ਦਾ ਸਿੱਧਾ ਅਸਰ ਤੁਹਾਡੀ ਰੋਜ਼ਾਨਾ ਡਿਜੀਟਲ ਬੈਂਕਿੰਗ 'ਤੇ ਪਵੇਗਾ।
ਇਹ ਵੀ ਪੜ੍ਹੋ : RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ
7 ਮਹੱਤਵਪੂਰਨ ਬਦਲਾਅ ਜਾਣੋ
1. ਬੈਲੇਂਸ ਚੈੱਕ ਦੀ ਸੀਮਾ
ਹੁਣ ਤੁਸੀਂ ਕਿਸੇ ਵੀ ਇੱਕ ਐਪ ਤੋਂ ਦਿਨ ਵਿੱਚ ਸਿਰਫ 50 ਵਾਰ ਬੈਲੇਂਸ ਚੈੱਕ ਕਰ ਸਕੋਗੇ। ਇਹ ਸੀਮਾ ਇਸ ਲਈ ਲਗਾਈ ਗਈ ਹੈ ਤਾਂ ਜੋ ਸਿਸਟਮ 'ਤੇ ਵਾਰ-ਵਾਰ ਬੈਲੇਂਸ request ਨਾਲ ਲੋਡ ਨਾ ਵਧੇ । ਇਹ ਸੀਮਾ ਆਮ ਉਪਭੋਗਤਾਵਾਂ ਲਈ ਜਾਇਜ਼ ਹੈ ਅਤੇ ਇਹ ਸਰਵਰ ਦੀ ਸਪੀਡ ਨੂੰ ਵੀ ਬਿਹਤਰ ਬਣਾਏਗੀ।
2. ਲਿੰਕਡ ਬੈਂਕ ਖਾਤਿਆਂ ਦੀ ਜਾਂਚ ਦੀ ਸੀਮਾ
ਤੁਸੀਂ ਮੋਬਾਈਲ ਨੰਬਰ ਨਾਲ ਜੁੜੇ ਬੈਂਕ ਖਾਤਿਆਂ ਦੀ ਜਾਣਕਾਰੀ ਦਿਨ ਵਿੱਚ ਸਿਰਫ 25 ਵਾਰ ਹੀ ਦੇਖ ਸਕੋਗੇ।
ਇਹ ਵੀ ਪੜ੍ਹੋ : 10 ਰੁਪਏ ਤੇ 20 ਰੁਪਏ ਦੇ ਨੋਟ ਬੈਂਕਾਂ 'ਚ ਹੋਏ ਖ਼ਤਮ, ਆਮ ਆਦਮੀ ਹੋ ਰਿਹਾ ਪਰੇਸ਼ਾਨ
3. ਆਟੋ-ਡੈਬਿਟ ਲਈ ਸਮਾਂ ਸਲਾਟ ਨਿਸ਼ਚਿਤ
ਨੈੱਟਫਲਿਕਸ, ਐਸਆਈਪੀ ਵਰਗੀਆਂ ਸੇਵਾਵਾਂ ਲਈ ਭੁਗਤਾਨ ਸਿਰਫ ਤਿੰਨ ਸਲਾਟਾਂ ਵਿੱਚ ਕੀਤਾ ਜਾਵੇਗਾ...
ਸਵੇਰੇ 10 ਵਜੇ ਤੋਂ ਪਹਿਲਾਂ
ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ
ਰਾਤ 9:30 ਵਜੇ ਤੋਂ ਬਾਅਦ
4. ਅਸਫਲ ਭੁਗਤਾਨ ਦੀ ਸਥਿਤੀ ਦੀ ਜਾਂਚ ਸੀਮਤ
ਅਸਫਲ ਲੈਣ-ਦੇਣ ਦੀ ਸਥਿਤੀ ਦਿਨ ਵਿੱਚ ਸਿਰਫ਼ 3 ਵਾਰ ਹੀ ਚੈੱਕ ਕੀਤੀ ਜਾ ਸਕਦੀ ਹੈ ਅਤੇ ਹਰ ਵਾਰ 90 ਸਕਿੰਟ ਦਾ ਅੰਤਰਾਲ ਲੋੜੀਂਦਾ ਹੋਵੇਗਾ।
ਇਹ ਵੀ ਪੜ੍ਹੋ : ਵਿਦੇਸ਼ ਜਾਂਦੇ ਹੀ ਤਨਖ਼ਾਹ ਹੋ ਜਾਂਦੀ ਹੈ ਦੁੱਗਣੀ, ਜਾਣੋ ਕੌਣ ਹਨ ਇਹ ਖੁਸ਼ਕਿਸਮਤ ਲੋਕ
5. ਲੈਣ-ਦੇਣ ਦੀ ਪਹਿਲਾਂ ਹੀ ਵਧ ਗਈ ਹੈ ਗਤੀ
ਜੂਨ 2025 ਤੋਂ, UPI ਲੈਣ-ਦੇਣ ਦਾ ਜਵਾਬ(ਰਿਸਪਾਂਸ) ਸਮਾਂ ਘਟਾ ਦਿੱਤਾ ਗਿਆ ਹੈ -
ਭੁਗਤਾਨ ਲਈ 15 ਸਕਿੰਟ
ਅਸਫਲ ਭੁਗਤਾਨ ਲਈ 10 ਸਕਿੰਟ
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਪੈਸਾ ਭੇਜਣ ਵਾਲਿਆਂ ਨੂੰ ਹਰ ਸਾਲ 85,000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ, ਹੋਸ਼ ਉਡਾ ਦੇਵੇਗੀ ਸੱਚਾਈ
6. ਅਸਲ ਪ੍ਰਾਪਤਕਰਤਾ ਦਾ ਨਾਮ ਪਹਿਲਾਂ ਦਿਖਾਈ ਦੇਵੇਗਾ
30 ਜੂਨ, 2025 ਤੋਂ, ਪੈਸੇ ਭੇਜਣ ਤੋਂ ਪਹਿਲਾਂ ਪ੍ਰਾਪਤਕਰਤਾ ਦਾ ਰਜਿਸਟਰਡ ਨਾਮ ਐਪ 'ਤੇ ਦਿਖਾਇਆ ਜਾ ਰਿਹਾ ਹੈ, ਜਿਸ ਨਾਲ ਧੋਖਾਧੜੀ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ।
7. ਚਾਰਜਬੈਕ ਸੀਮਾ ਵੀ ਲਾਗੂ
ਹੁਣ ਚਾਰਜਬੈਕ ਹਰ ਮਹੀਨੇ ਵੱਧ ਤੋਂ ਵੱਧ 10 ਵਾਰ ਅਤੇ ਕਿਸੇ ਇੱਕ ਉਪਭੋਗਤਾ / ਕੰਪਨੀ ਦੇ ਵਿਰੁੱਧ ਸਿਰਫ਼ 5 ਵਾਰ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਤਮਨਿਰਭਰ ਰੱਖਿਆ ਵੱਲ ਵਧਦਾ ਭਾਰਤ: HAL ਨੂੰ L&T ਵੱਲੋਂ ਮਿਲੀ ਪਹਿਲੀ ਵਿਂਗ ਅਸੈਂਬਲੀ
NEXT STORY