ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਜਿਓ ਟੀ.ਵੀ. ਕੈਮਰਾ (JioTVCamera) ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਜਿਓ ਫਾਈਬਰ ਦੀ ਲਾਂਚਿੰਗ ਦੌਰਾਨ ਜਿਓ ਨੇ ਕਿਹਾ ਸੀ ਕਿ ਜਿਓ ਫਾਈਬਰ ਦੇ ਯੂਜ਼ਰਸ ਜਿਓ ਫਾਈਬਰ ਸੇਟਟਾਪ ਬਾਕਸ ਦੇ ਰਾਹੀਂ ਵੀਡੀਓ ਕਾਲਿੰਗ ਕਰ ਸਕਣਗੇ।
ਟੀ.ਵੀ. ਤੋਂ ਕਰੋ ਵੀਡੀਓ ਕਾਲਿੰਗ
ਜਿਓ ਟੀ.ਵੀ. ਕੈਮਰਾ ਇਕ ਛੋਟੀ ਜਿਹੀ ਡਿਵਾਈਸ ਹੈ ਜਿਸ ਨੂੰ ਟੀ.ਵੀ. ਨਾਲ ਕਨੈਕਟ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਟੀ.ਵੀ. ਤੋਂ ਹੀ ਵੀਡੀਓ ਕਾਲਿੰਗ ਕਰ ਸਕੋਗੇ। ਜਿਓ ਟੀ.ਵੀ. ਕੈਮਰਾ ਜਿਓ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 2,999 ਰੁਪਏ ਹੈ।

ਮਿਲੇਗੀ ਇਕ ਸਾਲ ਦੀ ਵਾਰੰਟੀ
ਇਸ ਦੇ ਨਾਲ ਹੀ ਕੰਪਨੀ ਈ.ਐੱਮ.ਆਈ. ਵੀ ਦੇ ਰਹੀ ਹੈ ਅਤੇ ਤਿੰਨ ਦਿਨਾਂ ਅੰਦਰ ਡਿਲਿਵਰੀ ਦਾ ਵੀ ਵਾਅਦਾ ਕਰ ਰਹੀ ਹੈ। ਇਸ ਦੇ ਨਾਲ ਹੀ ਇਕ ਸਾਲ ਦੀ ਵਾਰੰਟੀ ਮਿਲ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਸੱਤ ਦਿਨ ਦੇ ਅੰਦਰ ਰਿਪਲੇਸ ਵੀ ਕੀਤਾ ਜਾ ਸਕੇਗਾ।
ਵਜ਼ਨ ਸਿਰਫ 93 ਗ੍ਰਾਮ
JioTVCamera ਨੂੰ ਟੀ.ਵੀ. 'ਚ ਇਕ ਕੇਬਲ ਰਾਹੀਂ ਕਨੈਕਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਟੀ.ਵੀ. ਦੇ ਠੀਕ ਉੱਤੇ ਰੱਖਿਆ ਜਾਵੇਗਾ, ਹਾਲਾਂਕਿ ਜਿਓ ਟੀ.ਵੀ. ਕੈਮਰਾ ਫਿਲਹਾਲ ਜਿਓ ਫਾਈਬਰ ਦੇ ਗਾਹਕਾਂ ਲਈ ਹੀ ਹੈ। ਜਿਓ ਟੀ.ਵੀ. ਕੈਮਰਾ 'ਚ 120 ਡਿਗਰੀ ਵਾਈਡ ਐਂਗਲ ਹੈ। ਇਸ ਤੋਂ ਇਲਾਵਾ ਇਸ ਦਾ ਵਜ਼ਨ 93 ਗ੍ਰਾਮ ਹੈ।
ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਵਟਸਐਪ 'ਤੇ ਚੈਟ ਸਕਿਓਰ ਤਾਂ ਅਪਣਾਓ ਇਹ ਟ੍ਰਿਕ
NEXT STORY