ਗੈਜੇਟ ਡੈਸਕ- ਇੰਡੀਆ ਕਾਵਾਸਾਕੀ ਨੇ ਭਾਰਤ 'ਚ ਆਪਣੀ ਨਵੀਂ ਨਿੰਜਾ ZX-6R ਸੁਪਰਸਪੋਰਟ ਮੋਟਰਸਾਈਕਲ ਲਾਂਚ ਕਰ ਦਿੱਤੀ ਹੈ ਜਿਸ ਦੀ ਐਕਸਸ਼ੋਰੂਮ ਕੀਮਤ 10.49 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਬਾਈਕ ਲਈ ਪ੍ਰੀ-ਆਰਡਰ ਲੈਣੀ ਅਕਤੂਬਰ 2018 'ਚ ਹੀ ਸ਼ੁਰੂ ਕਰ ਦਿੱਤੀ ਸੀ। ਇੰਡੀਆ ਕਾਵਾਸਾਕੀ ਨੇ ਨਿੰਜਾ ZX-6R ਨੂੰ ਅਪਡੇਟਿਡ ਡਿਜ਼ਾਈਨ ਦੇ ਨਾਲ ਬਦਲੀ ਹੋਈ ਗਿਅਰਿੰਗ ਤੇ ਕਵਿੱਕਸ਼ਿਫਟਰ ਇਕੋ ਜਿਹੇ ਤੌਰ 'ਤੇ ਦਿੱਤਾ ਹੈ ਤੇ ਇਸ ਨੂੰ ਸਿੰਗਲ ਸੀਟਰ ਬਾਈਕ ਦੇ ਰੂਪ 'ਚ ਭਾਰਤ 'ਚ ਹੀ ਅਸੈਂਬਲ ਕੀਤੀ ਜਾਵੇਗਾ।ਫੀਚਰਸ
ਨਿੰਜਾ ZX-6R ਨੂੰ ਤਕਨੀਕੀ ਰੂਪ ਨਾਲ ਵੀ ਐਡਵਾਂਸ ਬਣਾਈ ਗਈ ਹੈ ਤੇ ਬਾਈਕ ਨੂੰ ਕੇ. ਆਈ. ਬੀ. ਐੱਸ (ਕਾਵਾਸਾਕੀ ਇੰਟੈਲਿਜੈਂਟ ਐਂਟੀ ਲਾਕ ਬ੍ਰੇਕ ਸਿਸਟਮ), ਟਰੈਕਸ਼ਨ ਕੰਟਰੋਲ ਤੇ ਕਵਿੱਕ ਸ਼ਿਫਟਰ ਦਿੱਤਾ ਗਿਆ ਹੈ। ਫੀਚਰਸ ਦੀ ਗੱਲ ਕਰੀਏ ਤਾਂ ਨਿੰਜਾ ZX-6R 'ਚ LED ਹੈੱਡਲੈਂਪਸ,LED ਟੇਲਲਾਈਟ, ਸਮਾਰਟ ਇੰਸਟਰੂਮੈਂਟ ਕਲਸਟਰ ਦੇ ਨਾਲ ਬਹੁਤ ਐਨਲਾਗ ਟੈਕੋਮੀਟਰ ਦਿੱਤਾ ਗਿਆ ਹੈ ਜੋ ਇਕ ਪਾਸੇ ਵਾਰਨਿੰਗ ਲੈਂਪਸ ਤੇ ਦੂਜੇ ਪਾਸੇ ਗਿਅਰ ਪੋਜ਼ਿਸ਼ਨ ਇੰਡੀਕੇਟਰ ਤੇ ਮਲਟੀ-ਫੰਕਸ਼ਨ LED ਸਕ੍ਰੀਨ ਤੋਂ ਘਿਰਿਆ ਹੋਇਆ ਹੈ। ਇੰਸਟਰੂਮੈਂਟ ਕਲਸਟਰ 'ਚ ਫਿਊਲ ਗੇਜ ਤੇ ਰਿਮੇਨਿੰਗ ਰੇਂਜ ਫੰਕਸ਼ਨ ਵੀ ਦਿੱਤਾ ਗਿਆ ਹੈ।
ਇੰਜਣ ਪਾਵਰ
ਨਵੀਂ ਕਾਵਾਸਾਕੀ ਨਿੰਜਾ ZX-6R 'ਚ 636cc ਦਾ ਇਨ-ਲਾਈਨ ਚਾਰ-ਸਿਲੰਡਰ ਇੰਜਣ ਲਗਾਇਆ ਹੈ ਜੋ 128 bhp ਪਾਵਰ ਤੇ 70.5 Nm ਪੀਕ ਟਾਰਕ ਜਨਰੇਟ ਕਰਦਾ ਹੈ। ਬਾਈਕ 6-ਸਪੀਡ ਗਿਅਰਬਾਕਸ ਨਾਲ ਲੈਸ ਹੈ ਜਿਸ 'ਚ ਨਵੇਂ ਤਰੀਕੇ ਦੀ ਗਿਅਰਿੰਗ ਦਿੱਤੀ ਗਈ ਹੈ।
ਗੂਗਲ ਪਿਕਸ 3 ਲਾਈਟ ਦੀ ਵੀਡੀਓ ਲੀਕ
NEXT STORY