ਗੈਜੇਟ ਡੈਸਕ- KTM ਨੇ ਆਪਣੇ ਬਚੇ ਹੋਏ ਇੱਕ ਮਾਡਲ Duke 250 ਨੂੰ ਵੀ ABS ਸੇਫਟੀ ਫੀਚਰ ਦੇ ਨਾਲ ਅਪਡੇਟ ਕਰ ਦਿੱਤਾ ਹੈ। ਇਸ ਮਾਡਲ ਦੇ ਨਾਲ ਹੁਣ KTM ਦੀ ਪੂਰੀ ਲਾਈਨਅਪ ਅਪਡੇਟਿਡ ਸੇਫਟੀ ਫੀਚਰ ਨਾਲ ਲੈਸ ਹੋ ਗਈ ਹੈ। ਭਾਰਤੀ ਬਾਜ਼ਾਰ 'ਚ ਪਹਿਲੀ ਅਪ੍ਰੈਲ 2019 ਤੋਂ 125cc ਤੇ ਇਸ ਤੋਂ ਉਪਰ ਇੰਜਣ ਸਮਰੱਥਾ ਵਾਲੀ ਮੋਟਰਸਾਈਕਲਸ 'ਚ ਨਵੇਂ ਸੇਫਟੀ ਨਾਰਮਸ ਲਾਗੂ ਹੋਣ ਜਾ ਰਹੇ ਹਨ। ਕੇ ਟੀ ਐਮ ਡਿਊਕ 250 ABS ਦੀ ਕੀਮਤ 1.94 ਲੱਖ ਰੁਪਏ (ਐਕਸ ਸ਼ੋਰੂਮ) ਹੈ, ਜੋ ਕਿ ਨਾਨ-ABS ਵੇਰੀਐਂਟ (1.80 ਲੱਖ ਰੁਪਏ) ਤੋਂ 13,400 ਰੁਪਏ ਮਹਿੰਗੀ ਹੈ।
ਕੇ ਟੀ ਐਮ ਡਿਊਕ 250 ਨੂੰ ਹੁਣ ਡਿਊਲ-ਚੈਨਲ ABS ਯੂਨਿਟ ਨਾਲ ਲੈਸ ਕਰ ਦਿੱਤਾ ਹੈ ਜੋ ਕਿ ਰਾਇਡਰ ਦੀ ਸਹੂਲਤ ਦੇ ਮੁਤਾਬਕ ਸਵਿਚਡ ਆਨ ਜਾਂ ਆਫ ਕੀਤਾ ਜਾ ਸਕਦਾ ਹੈ। ਹਾਲਾਂਕਿ, Duke 390 'ਚ ABS ਮੋਡਸ ਬਦਲੇ ਨਹੀਂ ਜਾ ਸਕਦੇ। ਇਸ ਫੀਚਰ ਤੋਂ ਇਲਾਵਾ Duke 250 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੇ ਟੀ ਐਮ ਡਿਊਕ 250 'ਚ 249cc ਲਿਕਵਿਡ-ਕੂਲਡ ਸਿੰਗਲ-ਸਿਲੰਡਰ DOHC ਇੰਜਣ ਦਿੱਤਾ ਗਿਆ ਹੈ। ਇਹ ਇੰਜਣ ਸਪੀਡ ਗਿਅਰਬਾਕਸ ਨਾਲ ਲੈਸ ਹੈ ਤੇ ਇਹ 9000 rpm 'ਤੇ 30bhp ਦੀ ਪਾਵਰ ਤੇ 7500 rpm 'ਤੇ 24Nm ਦਾ ਟਾਰਕ ਦਿੰਦਾ ਹੈ।
250cc Duke ਨੂੰ Duke 200 ਤੇ 390 ਦੇ ਵਿਚਕਾਰ ਰੱਖਿਆ ਗਿਆ ਹੈ। ਹਾਲਾਂਕਿ ਇਸ 'ਚ ਜ਼ਿਆਦਾਤਰ ਬਾਈਕਸ ਦੇ ਪਾਰਟਸ ਇਨ੍ਹਾਂ ਦੋਨਾਂ ਬਾਇਕਸ ਤੋਂ ਲਏ ਗਏ ਹਨ। ਇਸ ਦਾ ਬਾਡੀ ਵਰਕ ਤੇ ਟ੍ਰੇਲਿਸ ਫਰੰਟ ਵੱਡੀ Duke ਤੋਂ ਲਿਆ ਗਿਆ ਹੈ, ਜਦ ਕਿ ਸਮੱਗਰੀ ਅਤੇ ਕੁਝ ਪਾਰਟਸ ਛੋਟੀ Duke ਤੋਂ ਲਏ ਗਏ ਹਨ। KTM Duke 250 'ਚ 43 mm WP ਅਪਸਾਈਡ-ਡਾਊਨ ਫਾਰਕਸ ਤੇ ਇਕ ਐਡਜਸਟੇਬਲ WP ਰੀਅਰ ਮੋਨੋਸ਼ਾਕ ਦਿੱਤਾ ਗਿਆ ਹੈ। ਬਾਈਕ ਦੇ ਫਰੰਟ 'ਚ 300mm ਡਿਸਕ ਬ੍ਰੇਕ ਤੇ ਰੀਅਰ 'ਚ 230mm ਡਿਸਕ ਬ੍ਰੇਕ ਦਿੱਤੀ ਗਈ ਹੈ। , ਜੋ ਕਿ ਹੁਣ AbS ਨਾਲ ਲੈਸ ਹਨ। ਫੀਚਰਸ ਦੇ ਤੌਰ 'ਤੇ ਬਾਈਕ ਵਿੱਚ ਫੁੱਲੀ ਡਿਜੀਟਲ ਸਪੀਡੋਮੀਟਰ ਤੇ ਟੇਕੋਮੀਟਰ, ਗਿਅਰ ਇੰਡੀਕੇਟਰ, ਸਪਲਿਟ ਸੀਟਸ, ਸਲਿਪਰ ਕਲਚ, LED DRLs ਤੇ ਸਵਿਚੇਬਲ ਡਿਊਲ-ABS ਦਿੱਤਾ ਗਿਆ ਹੈ। ਇਸ 'ਚ Duke 390 ਵਾਲੇ ਕਈ ਫੀਚਰਸ ਨਹੀਂ ਦਿੱਤੇ ਗਏ ਹਨ। ਕੇ ਟੀ ਐਮ ਡਿਊਕ 250 ਦਾ ਮੁਕਾਬਲਾ Honda CBR00R ਤੋਂ ਹੋਵੇਗਾ, ਜੋ ਕਿ Duke ਨਾਲ ਕਰੀਬ 50,000 ਰੁਪਏ ਮਹਿੰਗੀ ਹੈ। ਕੀਮਤ ਦੇ ਆਧਾਰ 'ਤੇ Duke 250 ਦਾ ਮੁਕਾਬਲਾ Jawa Motorcycles, Royal Enfield Classic 350 ਤੇ Bajaj Dominar ਨਾਲ ਹੈ।
ਭਾਰਤੀ ਕੰਪਨੀ ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ 4G/5G ਚਿੱਪ
NEXT STORY