ਗੈਜੇਟ ਡੈਸਕ- ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਲੋਕਪ੍ਰਿਯ ਪ੍ਰੀਮੀਅਮ ਹੈਚਬੈਕ ਨਵੀਂ ਬਲੇਨੋ ਨੂੰ ‘ਡੇਅਰ ਟੂ ਗੋ ਗਲੈਮ’ ਸੋਚ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਨੂੰ ਖਾਸ ਤੌਰ ’ਤੇ ਨੌਜਵਾਨ ਅਤੇ ਸ਼ਹਿਰੀ ਗਾਹਕਾਂ ਦੀ ਆਧੁਨਿਕ ਅਤੇ ਅਭਿਲਾਸ਼ੀ ਜੀਵਨਸ਼ੈਲੀ ਨੂੰ ਧਿਆਨ ’ਚ ਰੱਖ ਕੇ ਡਿਜ਼ਾਈਨ ਕੀਤਾ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 6.09 ਲੱਖ ਰੁਪਏ ਹੈ ਅਤੇ ਬੁਕਿੰਗ 11,000 ਰੁਪਏ ’ਚ ਸ਼ੁਰੂ ਹੋ ਗਈ ਹੈ।
ਨਵੀਂ ਬਲੇਨੋ ’ਚ ਸੈਗਮੈਂਟ-ਫਸਟ ਲੈਵਲ-2 ਏ. ਡੀ. ਏ. ਐੱਸ. ਸਮੇਤ ਕਈ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਸੁਰੱਖਿਆ ਲਈ ਐਡਵਾਂਸਡ ਐਮਰਜੈਂਸੀ ਬ੍ਰੇਕਿੰਗ, ਲੇਨ ਕੀਪ ਅਸਿਸਟ, ਅਡਾਪਟਿਵ ਕਰੂਜ਼ ਕੰਟਰੋਲ, 6 ਏਅਰਬੈਗ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ ਅਤੇ 360-ਡਿਗਰੀ ਕੈਮਰਾ ਵਰਗੇ ਫੀਚਰ ਮਿਲਦੇ ਹਨ।
ਕਾਰ ਦੇ ਬਾਹਰੀ ਹਿੱਸੇ ’ਚ ਨਵਾਂ ਸਿਗਨੇਚਰ ਨੈਕਸਵੇਵ ਗ੍ਰਿਲ, ਐੱਲ.ਈ.ਡੀ.ਡੀ.ਆਰ.ਐੱਲ. ਅਤੇ ਆਕਰਸ਼ਕ ਡਿਜ਼ਾਈਨ ਦਿੱਤਾ ਗਿਆ ਹੈ। ਇਹ 7 ਰੰਗਾਂ ’ਚ ਉਪਲਬਧ ਹੋਵੇਗੀ। ਕੈਬਿਨ ’ਚ 9-ਇੰਚ ਸਮਾਰਟ ਪਲੇਅ ਪ੍ਰੋ ਪਲੱਸ ਇਨਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰ ਪਲੇਅ, ਐਂਡ੍ਰਾਇਡ ਆਟੋ ਅਤੇ ਸੈਗਮੈਂਟ-ਫਸਟ ਵੈਂਟੀਲੇਟਿਡ ਫਰੰਟ ਸੀਟਾਂ ਦਿੱਤੀਆਂ ਗਈਆਂ ਹਨ। ਨਵੀਂ ਬਲੇਨੋ ’ਚ ਜੈੱਡ12ਈ ਪੈਟਰੋਲ ਇੰਜਣ ਹੈ। ਮੈਨੂਅਲ ਐਡੀਸ਼ਨ 23.80 ਕਿਲੋਮੀਟਰ ਪ੍ਰਤੀ ਲੀਟਰ ਅਤੇ ਏ. ਜੀ. ਐੱਸ. ਐਡੀਸ਼ਨ 24.77 ਕਿਲੋਮੀਟਰ ਪ੍ਰਤੀ ਲੀਟਰ ਤੱਕ ਮਾਈਲੇਜ ਦਿੰਦਾ ਹੈ। ਐੱਸ-ਸੀ. ਐੱਨ. ਜੀ. ਐਡੀਸ਼ਨ ਦੀ ਈਂਧਨ ਕੁਸ਼ਲਤਾ 33.61 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੰਟਰਨੈੱਟ ਦੀ ਦੁਨੀਆ 'ਚ ਵੱਡਾ ਧਮਾਕਾ: ਭਾਰਤ ਨੇ 6G ਨੈੱਟਵਰਕ ਲਈ 25 ਦੇਸ਼ਾਂ ਨਾਲ ਮਿਲਾਇਆ ਹੱਥ
NEXT STORY