ਪਾਣੀ ਦੇ ਅੰਦਰ ਦੀਆਂ ਵੀ ਖਿੱਚ ਸਕਣਗੇ ਤਸਵੀਰਾਂ
ਜਲੰਧਰ :ਫੋਟੋਗ੍ਰਾਫੀ ਨੂੰ ਹੋਰ ਬਿਹਤਰ ਬਣਾਉਣ ਤੇ ਨੈਕਸਟ ਲੈਵਲ 'ਤੇ ਲਿਜਾਣ ਲਈ ਇਕ ਅਜਿਹੇ ਲਾਰਜ ਸਾਈਜ਼ ਕੈਮਰਾ ਲੈੱਨਜ਼ ਨੂੰ ਤਿਆਰ ਕੀਤਾ ਗਿਆ ਹੈ, ਜੋ ਜੀਵ-ਜੰਤੂਆਂ ਦੀ ਜਾਂਚ ਕਰਨ 'ਚ ਮਦਦ ਕਰੇਗਾ। ਇਸ ਨੂੰ ਛੋਟੇ ਜੀਵਾਂ ਦੀ ਫੋਟੋ ਖਿੱਚਣ ਤੇ ਅੰਡਰ ਵਾਟਰ ਵੀਡੀਓ ਬਣਾਉਣ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਚੀਨ ਦੀ ਕੈਮਰਾ ਲੈੱਨਜ਼ ਨਿਰਮਾਤਾ ਕੰਪਨੀ Venus Optics ਵਲੋਂ ਇਸ Laowa 24mm Probe ਲੈੱਨਜ਼ ਨੂੰ ਤਿਆਰ ਕੀਤਾ ਗਿਆ ਹੈ। ਇਸ ਦੀ ਨਿਰਮਾਤਾ ਕੰਪਨੀ ਨੇ ਦੱਸਿਆ ਹੈ ਕਿ ਇਸ ਲੈੱਨਜ਼ ਦੇ ਡਿਜ਼ਾਈਨ ਨੂੰ ਖਾਸ ਤੌਰ 'ਤੇ ਫੋਟੋਗ੍ਰਾਫਰਜ਼ ਤੇ ਵੀਡੀਓਗ੍ਰਾਫਰਜ਼ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ।
ਇਸ ਲੈੱਨਜ਼ ਦੀ ਲੰਬਾਈ 1 ਫੁੱਟ ਹੈ, ਜਿਸ ਨਾਲ ਇਹ ਆਬਜੈਕਟ ਦੀਆਂ ਸਭ ਤੋਂ ਨੇੜਲੀਆਂ ਤਸਵੀਰਾਂ ਨੂੰ ਕਲਿੱਕ ਕਰ ਸਕਦਾ ਹੈ। ਇਸ ਨੂੰ ਖਾਸ ਤੌਰ 'ਤੇ ਵਾਈਲਡ ਲਾਈਫ ਸ਼ੂਟਿੰਗ, ਛੋਟੇ ਕੀੜਿਆਂ ਅਤੇ ਤੇਜ਼ੀ ਨਾਲ ਮੂਵ ਹੋਣ ਵਾਲੇ ਜਾਨਵਰਾਂ ਦੀਆਂ ਤਸਵੀਰਾਂ ਖਿੱਚਣ ਲਈ ਬਣਾਇਆ ਗਿਆ ਹੈ। ਇਸ ਲੈੱਨਜ਼ ਦੀ ਸ਼ੁਰੂਆਤੀ ਕੀਮਤ 1499 ਅਮਰੀਕੀ ਡਾਲਰ (ਲਗਭਗ 1 ਲੱਖ 3 ਹਜ਼ਾਰ ਰੁਪਏ) ਰੱਖੀ ਗਈ ਹੈ ਅਤੇ ਇਸ ਨੂੰ ਅਗਲੇ ਮਹੀਨੇ ਤੋਂ ਡਲਿਵਰੀ ਲਈ ਮੁਹੱਈਆ ਕੀਤੇ ਜਾਣ ਦਾ ਅਨੁਮਾਨ ਹੈ।
"Bug's Eye View"
ਇਹ 24mm ਫੋਕਲ ਲੈਂਥ ਵਾਲਾ ਲਾਰਜ ਸਾਈਜ਼ ਲੈੱਨਜ਼ ਵਾਈਡ ਬਗਸ ਆਈ ਵਿਊ ਨੂੰ ਸੁਪੋਰਟ ਕਰਦਾ ਹੈ, ਜਿਸ ਨਾਲ ਆਬਜੈਕਟ ਦੀ ਬੈਕਗ੍ਰਾਊਂਡ ਨੂੰ ਵੀ ਡਿਟੇਲ ਨਾਲ ਕੈਪਚਰ ਕੀਤਾ ਜਾ ਸਕਦਾ ਹੈ। ਵੀਨਸ ਆਪਟਿਕਸ ਕੰਪਨੀ ਵਲੋਂ ਇਸ ਫੀਚਰ ਨੂੰ ਪਹਿਲੀ ਵਾਰ ਦਿੱਤਾ ਗਿਆ ਹੈ, ਜਿਸ ਨੂੰ ਹੁਣ ਤਕ ਮਾਰਕੀਟ 'ਚ ਮੁਹੱਈਆ ਨਹੀਂ ਕੀਤਾ ਗਿਆ ਸੀ।
ਨੇੜਿਓਂ ਖਿੱਚ ਸਕੋਗੇ ਤਸਵੀਰਾਂ
ਇਸ ਨੂੰ ਖਾਸ ਤੌਰ 'ਤੇ 2cm ਦੀ ਦੂਰੀ ਤੋਂ ਤਸਵੀਰ ਨੂੰ ਕਲਿੱਕ ਕਰਨ ਲਈ ਬਣਾਇਆ ਗਿਆ ਹੈ। ਇਸ ਲੈੱਨਜ਼ ਦੀ ਲੰਬਾਈ 40 ਸੈਂਟੀਮੀਟਰ ਹੈ, ਜਿਸ ਨਾਲ ਤੁਸੀਂ ਕੀੜੀਆਂ ਦੀ ਵੀ ਤਸਵੀਰ ਆਸਾਨੀ ਨਾਲ ਖਿੱਚ ਸਕਦੇ ਹੋ।
ਰਿੰਗ ਸਟਾਈਲ LED ਲਾਈਟ
ਇਸ ਲਾਰਜ ਲੈੱਨਜ਼ ਦੀ ਨੋਕ 'ਤੇ ਰਿੰਗ ਸਟਾਈਲ LED ਲਾਈਟ ਲਾਈ ਗਈ ਹੈ, ਜੋ ਹਨੇਰੇ 'ਚ ਵੀ ਲਾਜਵਾਬ ਵੀਡੀਓ ਬਣਾਉਣ ਤੇ ਤਸਵੀਰ ਨੂੰ ਕਲਿੱਕ ਕਰਨ 'ਚ ਮਦਦ ਕਰੇਗੀ। ਇਸ ਨੂੰ 2.1 ਮੈਕਸ ਮੈਗਨੀਫਿਕੇਸ਼ਨ ਤਕਨੀਕ ਨਾਲ ਬਣਾਇਆ ਗਿਆ ਹੈ, ਜੋ ਨੰਗੀਆਂ ਅੱਖਾਂ ਨਾਲ ਦੇਖੇ ਨਾ ਜਾਣ ਵਾਲੇ ਆਬਜੈਕਟ ਦੀ ਵੀ ਡਿਟੇਲ 'ਚ ਤਸਵੀਰ ਖਿੱਚਣ 'ਚ ਮਦਦ ਕਰੇਗਾ।
ਵਾਟਰਪਰੂਫ ਲੈੱਨਜ਼
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਲੈੱਨਜ਼ ਵਾਟਰਪਰੂਫ ਹੈ। ਇਸ ਨਾਲ ਤਸੀਂ ਪਾਣੀ ਦੇ ਅੰਦਰ ਦੀ ਵੀਡੀਓ ਬਣਾਉਂਦੇ ਹੋਏ ਮੱਛੀਆਂ ਆਦਿ ਦੀ ਰਿਕਾਰਡਿੰਗ ਕਰ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਜੇਕਰ ਪਿੱਜ਼ਾ ਅਤੇ ਸਲਾਦ ਦੀ ਵੀਡੀਓ ਬਣਾਓਗੇ ਤਾਂ ਦੇਖਣ ਵਾਲੇ ਨੂੰ ਲੱਗੇਗਾ ਕਿ ਤੁਸੀਂ ਇਸ ਦੇ ਉਪਰ ਚੱਲ ਰਹੇ ਹੋ।
ਜ਼ਿਆਦਾਤਰ ਕੈਮਰਿਆਂ 'ਚ ਆਸਾਨੀ ਨਾਲ ਫਿੱਟ ਹੋਵੇਗਾ ਲੈੱਨਜ਼ : Laowa probe ਦਾ ਭਾਰ ਸਿਰਫ 474 ਗ੍ਰਾਮ ਹੈ। ਇਹ ਕਈ ਤਰ੍ਹਾਂ ਦੀਆਂ ਆਪਸ਼ਨਜ਼ 'ਚ ਆਏਗਾ ਮਤਲਬ ਇਸ ਨੂੰ ਫੁੱਲ ਫ੍ਰੇਮ ਤੇ APS-C ਕੈਮਰਾਜ਼, ਜਿਵੇਂ ਕਿ ਕੈਨਨ 56, ਨਿਕੋਨ 6 ਅਤੇ ਸੋਨੀ 65 ਲਈ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ।
1MORE ਦਾ ਨਵਾਂ ਹੈੱਡਫੋਨ ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY