ਗੈਜੇਟ ਡੈਸਕ- ਜੇਕਰ ਤੁਸੀਂ ਵੀ ਈਅਰਬਡਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਓਪੋ ਨੇ ਆਪਣੇ ਪ੍ਰਸਿੱਧ ਈਅਰਬਡਸ ਦੀ ਕੀਮਤ 'ਚ ਕਟੌਤੀ ਕੀਤੀ ਹੈ। ਦੱਸ ਦੇਈਏ ਕਿ ਲਾਂਚ ਸਮੇਂ Oppo Enco Air 3 Pro ਦੀ ਕੀਮਤ 4,999 ਰੁਪਏ ਸੀ ਪਰ ਇਸ ਸਮੇਂ ਐਮਾਜ਼ੋਨ 'ਤੇ ਇਹ 3,999 ਰੁਪਏ 'ਚ ਮਿਲ ਰਿਹਾ ਹੈ। ਫਿਲਹਾਲ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਹ ਕਟੌਤੀ ਹਮੇਸ਼ਾ ਲਈ ਕੀਤੀ ਗਈ ਹੈ ਜਾਂ ਫਿਰ ਕੁਝ ਸਮੇਂ ਲਈ।
Oppo Enco Air 3 Pro ਦੀਆਂ ਖੂਬੀਆਂ
Oppo Enco Air 3 Pro ਦਾ ਡਿਜ਼ਾਈਨ ਐਪਲ ਏਅਰਪੌਡਸ ਵਰਗਾ ਹੈ, ਜਿਸ ਵਿਚ ਇਨ-ਈਅਰ ਬਡਸ ਅਤੇ ਇਕ ਕੰਕੜ ਦੇ ਆਕਾਰ ਦਾ ਚਾਰਜਿੰਗ ਕੇਸ ਹੈ। ਇਸ ਵਿਚ ਬਾਂਸ ਫਾਈਬਰ ਨਾਲ ਬਣੇ ਯੂਨੀਕ 12.4mm ਡ੍ਰਾਈਵਰ ਹਨ।
ਇਹ ਵਾਇਰਲੈੱਸ ਈਅਰਫੋਨ ਬਲੂਟੁੱਥ 5.3, LC3, AAC, SBC ਅਤੇ LDAC ਆਡੀਓ ਕੋਡੈਕਸ ਨੂੰ ਸਪੋਰਟ ਕਰਦੇ ਹਨ। ਇਸ ਤੋਂ ਇਲਾਵਾ ਇਹ ਡਿਵਾਈਸ Hi-Res ਆਡੀਓ ਲਈ ਪ੍ਰਮਾਣਿਤ ਹਨ।
ਓਪੋ ਦੇ ਇਸ ਈਅਰਫੋਨ 'ਚ ਸਥਾਨਕ ਆਡੀਓ ਤਕਨੀਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ 49 ਡੈਸਿਬਲ ਤਕ ਐਕਟਿਵ ਨੌਇਸ ਕੈਂਸਲੇਸ਼ਨ ਅਤੇ 47ms ਦੀ ਲੋ-ਲੇਟੈਂਸੀ ਦੇ ਨਲ ਕੰਮ ਕਰਦਾ ਹੈ।
ਇਸਨੂੰ ਇਕ ਵਾਰ ਫੁਲ ਚਾਰਜ ਕਰਨ 'ਤੇ 30 ਘੰਟਿਆਂ ਤਕ ਦੀ ਬੈਟਰੀ ਲਾਈਫ ਮਿਲਦੀ ਹੈ, ਜਿਸ ਵਿਚ ਈਅਰਬਡਸ 7 ਘੰਟਿਆਂ ਤਕ ਚਲਦੇ ਹਨ।
Samsung ਦੇ ਸਮਾਰਟਫੋਨ ਅੱਧੀ ਕੀਮਤ 'ਚ ਖ਼ਰੀਦਣ ਦਾ ਮੌਕਾ, ਭੁੱਲ ਜਾਓਗੇ ਫਲਿੱਪਕਾਰਟ-ਐਮਾਜ਼ੋਨ ਦੀ ਸੇਲ
NEXT STORY