ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2024 ਦੇ 57ਵੇਂ ਮੈਚ ਵਿੱਚ, ਸਨਰਾਈਜ਼ਰਜ਼ ਹੈਦਰਾਬਾਦ (ਸਨਰਾਈਜ਼ਰਜ਼ ਹੈਦਰਾਬਾਦ- SRH) ਨੇ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੂੰ 10 ਵਿਕਟਾਂ ਨਾਲ ਹਰਾ ਕੇ ਆਪਣੀ 7ਵੀਂ ਜਿੱਤ ਦਰਜ ਕੀਤੀ ਹੈ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਐਲਐਸਜੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 165/4 ਦਾ ਸਕੋਰ ਬਣਾਇਆ। ਜਵਾਬ ਵਿੱਚ SRH ਨੇ ਟ੍ਰੈਵਿਸ ਹੈੱਡ (89*) ਅਤੇ ਅਭਿਸ਼ੇਕ ਸਿੰਘ (75*) ਦੀਆਂ ਪਾਰੀਆਂ ਦੀ ਬਦੌਲਤ 9.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਇਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਦੌੜਾਂ ਦਾ ਪਿੱਛਾ ਹੈ।
ਸਭ ਤੋਂ ਤੇਜ਼ ਰਨ ਚੇਜ਼
IPL 'ਚ 150+ਟਾਰਗੇਟ)
1. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਲਖਨਊ ਸੁਪਰਜਾਇੰਸਸ, 2024 -166 (9.4
2. ਡੇਕਨ ਚਾਰਜਰਜ਼ ਬਨਾਮ ਮੁੰਬਈ ਇੰਡੀਅਨਜ਼, 2008 - 155 (12.0)
3. ਰਾਜਸਥਾਨ ਰਾਇਲਜ਼ ਬਨਾਮ ਕੋਲਕਾਤਾ ਨਾਈਟਰਾਈਡਰਜ਼, 2023 - 150 (13.1)
4. ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼, 2008- 157 (13.5)
PBKS VS RCB, IPL 2024: ਮੀਂਹ ਦੀ ਸੰਭਾਵਨਾ,ਹੈੱਡ ਟੂ ਹੈੱਡ ਤੇ ਸੰਭਾਵਿਤ ਪਲੇਇੰਗ 11 ਵੀ ਦੇਖੋ
NEXT STORY