ਗੈਜੇਟ ਡੈਸਕ- ਭਾਰਤ ਦੇ ਸਮਾਰਟਫੋਨ ਬਾਜ਼ਾਰ ਵਿਚ ਇੱਕ ਹੋਰ ਨਵਾਂ ਖਿਡਾਰੀ ਆ ਗਿਆ ਹੈ। ਦੱਸ ਦਈਏ ਕਿ POCO F7 ਨੂੰ ਇਕ ਮਿਡ-ਰੇਂਜ ਸਮਾਰਟਫੋਨ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਇਹ ਸਮਾਰਟਫੋਨ ਆਪਣੇ ਸ਼ਾਨਦਾਰ ਫੀਚਰਜ਼ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਹੈ। ਕੰਪਨੀ ਇਸਨੂੰ 'ਫਲੈਗਸ਼ਿਪ ਕਿਲਰ' ਵਜੋਂ ਪੇਸ਼ ਕਰ ਰਹੀ ਹੈ। ਆਓ ਇਸ ਦੇ ਸਪੈਸੀਫਿਕੇਸ਼ਨਜ਼ ਤੇ ਕੀਮਤ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕੀ ਹੈ ਖਾਸ?
ਇਸਸ ਸਮਾਰਟਫੋਨ ਦੀ ਖਾਸੀਅਤ ਇਸ ਦੀ ਵੱਡੀ ਬੈਟਰੀ ਹੈ ਜਿਸ ਨਾਲ ਤੁਸੀਂ ਆਪਣਾ ਲੈਪਟਾਪ ਤੱਕ ਵੀ ਚਾਰਜ ਕਰ ਸਕਦੇ ਹੋ। ਇਸ 'ਚ, ਤੁਹਾਨੂੰ 22.5W ਰਿਵਰਸ ਚਾਰਜ ਸਪੋਰਟ ਮਿਲਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਨਾਲ ਆਪਣੇ ਲੈਪਟਾਪ ਨੂੰ ਪੂਰੀ ਤਰ੍ਹਾਂ ਚਾਰਜ ਨਹੀਂ ਕਰ ਸਕਦੇ, ਪਰ ਲੋੜ ਪੈਣ 'ਤੇ ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ। ਚੰਗੀ ਗੱਲ ਇਹ ਹੈ ਕਿ ਇਹ ਹੈਂਡਸੈੱਟ IP ਰੇਟਿੰਗ ਸਪੋਰਟ ਦੇ ਨਾਲ ਆਉਂਦਾ ਹੈ, ਜੋ ਇਸਨੂੰ ਧੂੜ ਅਤੇ ਪਾਣੀ ਤੋਂ ਬਚਾਉਂਦਾ ਹੈ।
ਸਪੈਸੀਫਿਕੇਸ਼ਨਜ਼ :-
ਡਿਸਪਲੇਅ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿਚ 6.83-ਇੰਚ ਦੀ ਵੱਡੀ OLED ਡਿਸਪਲੇਅ ਹੈ ਜੋ 120Hz ਰਿਫਰੈਸ਼ ਰੇਟ ਅਤੇ 3200 nits ਦੀ ਜ਼ਬਰਦਸਤ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ, ਜਿਸ ਨਾਲ ਸਕ੍ਰੀਨ ਧੁੱਪ ਵਿਚ ਵੀ ਸਾਫ਼ ਦਿਖਾਈ ਦੇਵੇਗੀ। ਸਕ੍ਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 7i ਦੀ ਵਰਤੋਂ ਕੀਤੀ ਗਈ ਹੈ। ਇਸ ਦੌਰਾਨ ਇਹ ਸਮਾਰਟਫੋਨ Qualcomm Snapdragon 8s Gen 4 ਪ੍ਰੋਸੈਸਰ 'ਤੇ ਕੰਮ ਕਰਦਾ ਹੈ, ਜੋ ਇਸਨੂੰ ਬਹੁਤ ਤੇਜ਼ ਬਣਾਉਂਦਾ ਹੈ। ਇਸ ਵਿਚ ਤੁਹਾਨੂੰ 12GB RAM ਦੇ ਨਾਲ 256GB ਜਾਂ 512GB ਸਟੋਰੇਜ ਦਾ ਵਿਕਲਪ ਮਿਲੇਗਾ। POCO F7 ਐਂਡਰਾਇਡ 15 'ਤੇ ਅਧਾਰਤ Xiaomi ਦੇ ਆਪਣੇ HyperOS 2 'ਤੇ ਚੱਲਦਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਵਿਚ 50MP Sony IMX882 ਲੈਂਸ ਹੈ ਜੋ ਡਿਊਲ ਸਿਮ ਸਪੋਰਟ ਦੇ ਨਾਲ ਹੈ। ਨਾਲ ਹੀ, ਇਸ 'ਚ 8MP ਅਲਟਰਾ-ਵਾਈਡ ਐਂਗਲ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ, 20MP ਸੈਲਫੀ ਕੈਮਰਾ ਫਰੰਟ 'ਚ ਉਪਲਬਧ ਹੋਵੇਗਾ ਤੇ ਸੁਰੱਖਿਆ ਲਈ, ਇਸ 'ਚ ਇਕ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ, ਇਕ ਵੱਡੀ 7550mAh ਬੈਟਰੀ ਹੈ, ਜੋ 90W ਸੁਪਰਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਅਤੇ ਇਹ ਹੈਂਡਸੈੱਟ IP66 + IP68 ਰੇਟਿੰਗ ਅਤੇ IP69 ਸਪੋਰਟ ਦੇ ਨਾਲ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਧੂੜ ਅਤੇ ਪਾਣੀ ਤੋਂ ਕਾਫ਼ੀ ਹੱਦ ਤੱਕ ਸੁਰੱਖਿਅਤ ਹੈ।
ਕੀਮਤ ਤੇ ਰੰਗ
ਦੱਸ ਦਈਏ ਕਿ POCO F7 ਨੂੰ ਤਿੰਨ ਆਕਰਸ਼ਕ ਰੰਗਾਂ 'ਚ ਪੇਸ਼ ਕੀਤਾ ਗਿਆ ਜਿਨ੍ਹਾਂ 'ਚ ਫ੍ਰੌਸਟ ਵ੍ਹਾਈਟ, ਫੈਂਟਮ ਬਲੈਕ ਅਤੇ ਸਾਈਬਰ ਸਿਲਵਰ 'ਚ ਉਪਲਬਧ ਹੋਵੇਗਾ ਅਤੇ ਇਹ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 31,999 ਰੁਪਏ ਹੈ। 12GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ 33,999 ਰੁਪਏ ਹੈ।
ਕੀ ਹੈ ਆਫਰ?
ਇਸ ਦੌਰਾਨ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਇਸ ਸਮਾਰਟਫੋਨ ਨੂੰ ਖਰੀਦਣ ਲਈ HDFC ਬੈਂਕ, SBI ਅਤੇ ICICI ਬੈਂਕ ਕਾਰਡਾਂ 'ਤੇ 2000 ਰੁਪਏ ਦੀ ਸਿੱਧੀ ਛੋਟ ਮਿਲੇਗੀ। ਤੁਸੀਂ 2000 ਰੁਪਏ ਦਾ ਐਕਸਚੇਂਜ ਬੋਨਸ ਵੀ ਪ੍ਰਾਪਤ ਕਰ ਸਕਦੇ ਹੋ। ਇਸ ਦੌਰਾਨ ਇਹ ਫੋਨ 12 ਮਹੀਨਿਆਂ ਦੀ ਨੋ-ਕਾਸਟ EMI 'ਤੇ ਵੀ ਉਪਲਬਧ ਹੈ, ਜਿਸ ਨਾਲ ਇਸਨੂੰ ਖਰੀਦਣਾ ਹੋਰ ਵੀ ਆਸਾਨ ਹੋ ਜਾਂਦਾ ਹੈ। ਕੰਪਨੀ ਇਕ ਸਾਲ ਦੀ ਵਾਰੰਟੀ ਦੇ ਨਾਲ ਇਕ ਸਾਲ ਦੀ ਮੁਫ਼ਤ ਸਕ੍ਰੀਨ ਰਿਪਲੇਸਮੈਂਟ ਵੀ ਦੇ ਰਹੀ ਹੈ, ਜੋ ਕਿ ਗਾਹਕਾਂ ਲਈ ਇਕ ਵੱਡਾ ਫਾਇਦਾ ਹੈ।
ਇਲੈਕਟ੍ਰਿਕ ਕਾਰ ਵਿਨਿਰਮਾਣ ਪ੍ਰੋਤਸਾਹਨ ਯੋਜਨਾ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਸ਼ੁਰੂ
NEXT STORY