ਸਪੋਰਟਸ ਡੈਸਕ- ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਲੀਗ 2 ਦੇ 81ਵੇਂ ਮੈਚ ਵਿੱਚ ਕੈਨੇਡਾ ਦਾ ਸਾਹਮਣਾ ਸਕਾਟਲੈਂਡ ਨਾਲ ਹੋਇਆ। ਇਹ ਮੈਚ ਕਿੰਗ ਸਿਟੀ ਦੇ ਮੈਪਲ ਲੀਫ ਨੌਰਥ-ਵੈਸਟ ਗਰਾਊਂਡ ਵਿੱਚ ਖੇਡਿਆ ਗਿਆ, ਜਿੱਥੇ ਸਕਾਟਲੈਂਡ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਵਿਚਕਾਰ ਖੇਡੇ ਗਏ ਇਸ ਮੈਚ ਵਿੱਚ ਇੱਕ ਅਨੋਖੀ ਘਟਨਾ ਦੇਖਣ ਨੂੰ ਮਿਲੀ। ਸਕਾਟਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਕੈਨੇਡੀਅਨ ਟੀਮ ਨਾਲ ਪਾਰੀ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਕੁਝ ਅਜਿਹਾ ਹੋਇਆ, ਜੋ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ- 'ਥੱਪੜਕਾਂਡ' ਦੀ ਵੀਡੀਓ ਦੇਖ ਭੜਕੇ ਹਰਭਜਨ ਸਿੰਘ, ਲਗਾਇਆ ਵੱਡਾ ਦੋਸ਼
ਇੰਟਰਨੈਸ਼ਨਲ ਕ੍ਰਿਕਟ 'ਚ ਪਹਿਲੀ ਵਾਰ ਹੋਇਆ ਅਜਿਹਾ
ਦਰਅਸਲ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੈਨੇਡੀਅਨ ਟੀਮ ਨੇ ਆਪਣੀ ਪਾਰੀ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਦੋਵੇਂ ਓਪਨਰ ਬੱਲੇਬਾਜ਼ ਗੁਆ ਦਿੱਤੇ, ਜੋ ਕਿ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਪਾਰੀ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਦੋ ਵਿਕਟਾਂ ਡਿੱਗਣ ਦਾ ਕਾਰਨਾਮਾ ਕਈ ਵਾਰ ਦੇਖਿਆ ਗਿਆ ਹੈ। ਪਰ ਓਪਨਰਾਂ ਦਾ ਇਸ ਤਰ੍ਹਾਂ ਆਊਟ ਹੋਣਾ ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਹ ਘਟਨਾ ਬ੍ਰੈਡ ਕਰੀ ਦੇ ਪਹਿਲੇ ਓਵਰ ਵਿੱਚ ਦੇਖੀ ਗਈ ਸੀ।
ਬ੍ਰੈਡ ਕਰੀ ਨੇ ਮੈਚ ਦੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਕੈਨੇਡਾ ਦੇ ਓਪਨਰ ਅਲੀ ਨਦੀਮ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਪਰਗਟ ਸਿੰਘ ਬੱਲੇਬਾਜ਼ੀ ਕਰਨ ਲਈ ਆਏ। ਉਸੇ ਸਮੇਂ ਦੂਜਾ ਓਪਨਰ ਯੁਵਰਾਜ ਸਮਰਾ ਨਾਨ-ਸਟ੍ਰਾਈਕ 'ਤੇ ਖੜ੍ਹਾ ਸੀ। ਪਰ ਉਹ ਮੈਚ ਦੀ ਦੂਜੀ ਗੇਂਦ 'ਤੇ ਰਨ ਆਊਟ ਹੋ ਗਿਆ। ਜਿਸ ਕਾਰਨ ਕੈਨੇਡਾ ਨੇ ਪਹਿਲੀਆਂ ਦੋ ਗੇਂਦਾਂ 'ਤੇ ਆਪਣੇ ਦੋਵੇਂ ਓਪਨਰ ਗੁਆ ਦਿੱਤੇ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- RBI New Rule: ਬਦਲ ਗਿਆ ਚੈੱਕ ਕਲੀਅਰਿੰਗ ਸਿਸਟਮ
ਸਕਾਟਲੈਂਡ ਨੇ ਦਰਜ ਕੀਤੀ ਵੱਡੀ ਜਿੱਤ
ਇਸ ਮੈਚ ਵਿੱਚ ਕੈਨੇਡਾ ਦੀ ਪਾਰੀ ਸ਼ੁਰੂ ਤੋਂ ਹੀ ਦਬਾਅ ਵਿੱਚ ਰਹੀ। ਸਕਾਟਲੈਂਡ ਦੇ ਤੇਜ਼ ਗੇਂਦਬਾਜ਼ ਬ੍ਰੈਡ ਕਰੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 3 ਵਿਕਟਾਂ ਲਈਆਂ, ਜਿਸ ਕਾਰਨ ਕੈਨੇਡਾ ਨੇ 11 ਓਵਰਾਂ ਵਿੱਚ ਸਿਰਫ਼ 18 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ, ਸ਼੍ਰੇਅਸ ਮੋਵਾ ਨੇ ਟੀਮ ਦੀ ਵਾਪਸੀ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ 60 ਦੌੜਾਂ ਦੀ ਪਾਰੀ ਖੇਡੀ। ਜਿਸ ਕਾਰਨ ਕੈਨੇਡਾ ਦੀ ਟੀਮ 48.1 ਓਵਰਾਂ ਵਿੱਚ 184 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ। ਸਕਾਟਲੈਂਡ ਲਈ ਬ੍ਰੈਡ ਕਰੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਦੂਜੇ ਪਾਸੇ, ਸਕਾਟਲੈਂਡ ਨੇ ਇਹ ਟੀਚਾ 41.5 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਪ੍ਰਾਪਤ ਕਰ ਲਿਆ।
ਇਹ ਵੀ ਪੜ੍ਹੋ- W,W,W,W… ਲਗਾਤਾਰ 4 ਵਿਕਟਾਂ, ਗੇਂਦਬਾਜ਼ ਨੇ ਰਚ'ਤਾ ਇਤਿਹਾਸ!
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਹਾਰੇ ਸਾਤਵਿਕ ਚਿਰਾਗ, ਕਾਂਸੀ ਤਮਗੇ ਨਾਲ ਖ਼ਤਮ ਕੀਤੀ ਮੁਹਿੰਮ
NEXT STORY