ਗੈਜੇਟ ਡੈਸਕ– ਲਾਵਾ ਇੰਟਰਨੈਸ਼ਨਲ ਨੇ ਆਪਣੇ ਕੁਝ ਸਮਾਰਟਫੋਨਾਂ ਲਈ ਐਂਡਰਾਇਡ 11 ਅਪਡੇਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ LAVA Z2, Z4, Z6 ਅਤੇ MyZ ਟ੍ਰਿਪਲ-ਕੈਮਰਾ ਵੇਰੀਐਂਟ ਲਈ ਐਂਡਰਾਇਡ 11 ਅਪਡੇਟ ਰੋਲਆਊਟ ਕੀਤਾ ਜਾਵੇਗਾ। ਜਦਕਿ Z2 ਉਪਭੋਗਤਾਵਾਂ ਨੂੰ ਅਪਡੇਟ ਅਗਲੇ ਮਹੀਨੇ ਮਿਲੇਗੀ।
ਦੱਸ ਦੇਈਏ ਕਿ ਕੰਪਨੀ ਨੇ LAVA Z2, Z4, Z6 ਅਤੇ MyZ ਨੂੰ ਇਸ ਸਾਲ ਜਨਵਰੀ ’ਚ ਸਟਾਕ ਐਂਡਰਾਇਡ 10 ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਸੀ। ਕੰਪਨੀ ਗਾਹਕਾਂ ਨੂੰ ਨੋਟੀਫਿਕੇਸ਼ਨ ਰਾਹੀਂ ਇਸ ਨਵੀਂ ਐਂਡਰਾਇਡ 11 ਅਪਡੇਟ ਦੀ ਜਾਣਕਾਰੀ ਦੇਣ ਵਾਲੀ ਹੈ।
ਮਿਲਣਗੇ ਇਹ ਨਵੇਂ ਫੀਚਰਜ਼
ਲਾਵਾ ਸਮਾਰਟਫੋਨਾਂ ’ਚ ਐਂਡਰਾਇਡ 11 ਅਪਡੇਟ ਆਉਣ ਨਾਲ ਉਪਭੋਗਤਾਵਾਂ ਨੂੰ ਸਕਰੀਨ ਰਿਕਾਰਡਿੰਗ, ਚੈਟ ਬਬਲ, ਡਾਰਕ ਮੋਡ ਸ਼ੈਡਿਊਲਿੰਗ ਅਤੇ ਡਿਜੀਟਲ ਵੇਲਬੀਇੰਗ ਵਰਗੀਆਂ ਰੋਮਾਂਚਕ ਅਤੇ ਬਿਹਤਰ ਸੁਵਿਧਾਵਾਂ ਦਾ ਅਨੁਭਾਵ ਮਿਲੇਗਾ। ਇਸ ਤੋਂ ਇਲਾਵਾ ਉਪਭੋਗਤਾਵਾਂ ਦੀ ਪ੍ਰਾਈਵੇਸੀ ਨੂੰ ਵੀ ਬਿਹਤਰ ਬਣਾਇਆ ਜਾਵੇਗਾ। ਇਸ ਵਿਚ ਨੋਟੀਫਿਕੇਸ਼ਨ ਮੈਨੇਜਰ ਦੀ ਵੀ ਸੁਵਿਧਾ ਮਿਲੇਗੀ।
ਮਹਿੰਗਾਈ ਦੀ ਮਾਰ: ਸ਼ਾਓਮੀ ਤੋਂ ਬਾਅਦ ਹੁਣ ਇਸ ਕੰਪਨੀ ਦੇ ਟੀ.ਵੀ. ਹੋਏ ਮਹਿੰਗੇ
NEXT STORY