ਗੈਜੇਟ ਡੈਸਕ– ਘਰੇਲੂ ਕੰਪਨੀ ਲਾਵਾ ਮੋਬਾਇਲ ਨੇ ਦੁਨੀਆ ਦਾ ਪਹਿਲਾ ਥਰਮਾਮੀਟਰ ਵਾਲਾ ਫੋਨ ਲਾਂਚ ਕਰ ਦਿੱਤਾ ਹੈ। ਲਾਵਾ ਦੇ ਇਸ ਅਨੋਖੇ ਫੋਨ ਦਾ ਨਾਂ Lava Pulse 1 ਹੈ। ਇਸ ਫੀਚਰ ਫੋਨ ਰਾਹੀਂ ਤੁਸੀਂ ਬਿਨ੍ਹਾਂ ਫੋਨ ਦੇ ਸੈਂਸਰ ਨੂੰ ਟੱਚ ਕੀਤੇ ਕਿਸੇ ਦੇ ਸਰੀਰ ਦਾ ਤਾਪਮਾਨ ਮਾਪ ਸਕਦੇ ਹੋ। ਲਾਵਾ ਪਲਸ 1 ਫੋਨ ਦੇ ਤਾਪਮਾਨ ਸੈਂਸਰ ਨਾਲ ਕੁਝ ਦੂਰੀ ’ਤੇ ਹੱਥ ਜਾਂ ਸਿਰ ਰੱਖ ਕੇ ਸਰੀਰ ਦਾ ਤਾਪਮਾਨ ਮਾਪਿਆ ਜਾ ਸਕਦਾ ਹੈ।
99.5 ਫੀਸਦੀ ਸ਼ੁੱਧਤਾ ਦੀ ਗਰੰਟੀ
ਲਾਵਾ ਦਾ ਕਹਿਣਾ ਹੈ ਕਿ ਉਸ ਦਾ ਨਵਾਂ ਫੀਚਰ ਫੋਨ ਲਾਵਾ ਪਲਸ 1 ਥਰਮਾਮੀਟਰ ਦੇ ਮੁਕਾਬਲੇ ਸਰੀਰ ਦਾ ਤਾਪਮਾਨ 99.5 ਫੀਸਦੀ ਅਤੇ ਇੰਫ੍ਰੈਰੈਡ ਥਰਮਾਮੀਟਰ ਦੇ ਮੁਕਾਬਲੇ 99.9 ਫੀਸਦੀ ਸ਼ੁੱਧਤਾ ਦੇ ਨਾਲ ਦੱਸਣ ’ਚ ਸਮਰੱਥ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫੋਨ ’ਚ 10 ਤਾਪਮਾਨ ਰਿਡਿੰਗ ਨੂੰ ਸੇਵ ਵੀ ਕੀਤਾ ਜਾ ਸਕਦਾ ਹੈ। ਲਾਵਾ ਪਲਸ 1 ਦੀ ਕੀਮਤ 1,999 ਰੁਪਏ ਹੈ। ਇਸ ਫੋਨ ਨੂੰ ਰੋਜ਼ ਗੋਲਡ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਲਾਵਾ ਦੇ ਇਸ ਫੋਨ ਦੀ ਵਿਕਰੀ ਆਫਲਾਈਨ ਅਤੇ ਆਨਲਾਈਨ ਦੋਵਾਂ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ।
Lava Pulse 1 ਦੇ ਫੀਚਰਜ਼
ਲਾਵਾ ਪਲਸ 1 ਫੋਨ ਮਿਲਟਰੀ ਗ੍ਰੇਡ ਨਾਲ ਸਰਟੀਫਾਇਡ ਹੈ। ਇਸ ਵਿਚ 2.5 ਇੰਚ ਦੀ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ ਟਾਰਚ, ਕੈਮਰਾ ਅਤੇ 32 ਜੀ.ਬੀ. ਤਕ ਦੀ ਐਕਸਪੈਂਡੇਬਲ ਮੈਮਰੀ ਹੈ। ਇਸ ਵਿਚ 1800mAh ਦੀ ਬੈਟਰੀ ਹੈ ਜੋ ਕਿ ਸੁਪਰ ਬੈਟਰੀ ਸੇਵਿੰਗ ਮੋਡ ਨਾਲ ਆਉਂਦੀ ਹੈ। ਇਸ ਦੀ ਬੈਟਰੀ ਲਾਈਫ 6 ਦਿਨਾਂ ਦੀ ਹੈ। ਫੋਨ ਨਾਲ ਇਕ ਸਾਲ ਦੀ ਰਿਪਲੇਸਮੈਂਟ ਵਾਰੰਟੀ ਮਿਲ ਰਹੀ ਹੈ। ਫੋਨ ’ਚ ਵਾਇਰਲੈੱਸ ਐੱਫ.ਐੱਮ. ਰੇਡੀਓ, ਡਿਊਲ ਸਿਮ, ਕਾਨਟੈਕਟ ਲਈ ਫੋਟੋ ਆਈਕਨ ਅਤੇ ਹਿੰਦੀ-ਅਗਰੇਜੀ ਸਮੇਤ 7 ਭਾਸ਼ਾਵਾਂ ਦੀ ਸੁਪੋਰਟ ਹੈ।
ਲਾਵਾ ਪਲਸ 1 ਦੀ ਲਾਂਚਿੰਗ ’ਤੇ ਲਾਵਾ ਇੰਟਰਨੈਸ਼ਨਲ ਲਈ ਪ੍ਰੋਡਕਟ ਹੈੱਡ ਤਜਿੰਦਰ ਸਿੰਘ ਨੇ ਕਿਹਾ ਕਿ ਪਲਸ ਸੀਰੀਜ਼ ਨੂੰ ਫੀਚਰ ਫੋਨ ਯੂਜ਼ਰਸ ਲਈ ਹੈਲਥ ਕੇਅਰ ਹੱਲ ਨੂੰ ਧਿਆਨ ’ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ। ਸਾਡਾ ਪਹਿਲਾ ਪਲਸ ਫੋਨ ਬਲੱਡ ਪ੍ਰੈਸ਼ਰ ਦੱਸਣ ’ਚ ਸਮਰੱਥ ਹੈ। ਹੁਣ ਅਸੀਂ ਇਕ ਕਦਮ ਅੱਗੇ ਵਧਾਉਂਦੇ ਹੋਏ ਲਾਵਾ ਪਲਸ 1 ਨੂੰ ਪੇਸ਼ ਕੀਤਾ ਹੈ। ਭਾਰਤੀ ਬ੍ਰਾਂਡ ਹੋਣ ਕਾਰਨ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਗੈਜੇਟ ਲਾਂਚ ਕਰੀਏ।
ਏਅਰਟੈੱਲ ਨੇ ਦੇਸ਼ ਦੇ ਕਲਾਊਡ ਸੰਚਾਰ ਬਾਜ਼ਾਰ ’ਚ ਕਦਮ ਰੱਖਿਆ, ਜਾਣੋ ਕੀ ਹੋਣਗੇ ਫਾਇਦੇ
NEXT STORY