ਗੈਜੇਟ ਡੈਸਕ - ਤਕਨਾਲੋਜੀ ਦੇ ਖੇਤਰ ਵਿੱਚ ਰੀਅਲਮੀ (Realme) ਇੱਕ ਵਾਰ ਫਿਰ ਵੱਡਾ ਧਮਾਕਾ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਭਾਰਤ ਵਿੱਚ ਆਪਣਾ ਨਵਾਂ ਅਤੇ ਕਿਫਾਇਤੀ 5G ਸਮਾਰਟਫੋਨ Realme C83 5G ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਵੱਡੀ ਬੈਟਰੀ ਅਤੇ ਫਾਸਟ ਰਿਫ੍ਰੈਸ਼ ਰੇਟ ਵਾਲਾ ਡਿਸਪਲੇਅ ਹੈ।
ਰੀਅਲਮੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਇਹ ਫੋਨ 7 ਮਾਰਚ, 2026 ਨੂੰ ਦੁਪਹਿਰ 12 ਵਜੇ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਗਾਹਕ ਇਸ ਫੋਨ ਨੂੰ ਈ-ਕਾਮਰਸ ਵੈੱਬਸਾਈਟ Flipkart ਰਾਹੀਂ ਖਰੀਦ ਸਕਣਗੇ, ਜਿੱਥੇ ਇਸ ਦੇ ਫੀਚਰਸ ਲਈ ਇੱਕ ਖਾਸ ਪੇਜ ਵੀ ਬਣਾਇਆ ਗਿਆ ਹੈ।
ਫੋਨ ਦਾ ਸਭ ਤੋਂ ਆਕਰਸ਼ਕ ਫੀਚਰ ਇਸ ਦੀ 7,000mAh ਦੀ Titan ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 6 ਸਾਲਾਂ (48 ਮਹੀਨਿਆਂ) ਤੱਕ ਖਰਾਬ ਨਹੀਂ ਹੋਵੇਗੀ ਅਤੇ ਪੂਰਾ ਦਿਨ ਵਰਤਣ ਤੋਂ ਬਾਅਦ ਵੀ ਲਗਭਗ 50% ਚਾਰਜ ਰਹੇਗੀ। ਇਸ ਤੋਂ ਇਲਾਵਾ, ਫੋਨ ਵਿੱਚ AI ਪਾਵਰ ਸੇਵਿੰਗ ਮੋਡ, ਰਿਵਰਸ ਵਾਇਰਡ ਚਾਰਜਿੰਗ ਅਤੇ ਬਾਈਪਾਸ ਚਾਰਜਿੰਗ ਵਰਗੇ ਫੀਚਰਸ ਦਿੱਤੇ ਗਏ ਹਨ, ਜਿਸ ਨਾਲ ਫੋਨ ਨੂੰ ਚਾਰਜਿੰਗ ਦੌਰਾਨ ਵੀ ਬਿਨਾਂ ਗਰਮ ਹੋਏ ਵਰਤਿਆ ਜਾ ਸਕੇਗਾ।
ਇਸ ਬਜਟ ਫੋਨ ਵਿੱਚ 144Hz ਰਿਫ੍ਰੈਸ਼ ਰੇਟ ਵਾਲਾ ਡਿਸਪਲੇਅ ਮਿਲੇਗਾ, ਜੋ ਗੇਮਿੰਗ ਅਤੇ ਵੀਡੀਓ ਦੇਖਣ ਦੇ ਅਨੁਭਵ ਨੂੰ ਬਿਹਤਰ ਬਣਾਵੇਗਾ। ਫੋਨ ਦੀ ਮਜ਼ਬੂਤੀ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਇਸ ਵਿੱਚ ਮਿਲਟਰੀ ਗ੍ਰੇਡ ਸ਼ਾਕ ਰੇਸਿਸਟੈਂਸ ਫੀਚਰ ਦਿੱਤਾ ਗਿਆ ਹੈ, ਜੋ ਇਸਨੂੰ ਡਿੱਗਣ 'ਤੇ ਟੁੱਟਣ ਤੋਂ ਬਚਾਏਗਾ। ਨਾਲ ਹੀ, ਇਹ IP64 ਡਸਟ ਅਤੇ ਵਾਟਰ ਰੇਸਿਸਟੈਂਸ ਦੇ ਨਾਲ ਆਵੇਗਾ।
ਹੋਰ ਸੰਭਾਵਿਤ ਫੀਚਰਸ
• ਪ੍ਰੋਸੈਸਰ: MediaTek Dimensity 6300 5G।
• ਰੈਮ ਅਤੇ ਸਟੋਰੇਜ: 6GB/8GB ਰੈਮ ਅਤੇ 128GB ਸਟੋਰੇਜ (ਮਾਈਕ੍ਰੋ ਐਸਡੀ ਕਾਰਡ ਰਾਹੀਂ ਵਧਾਉਣ ਯੋਗ)।
• ਰੰਗ: ਬਲੂਮਿੰਗ ਪਰਪਲ (Blooming Purple) ਅਤੇ ਸਪ੍ਰਾਊਟਿੰਗ ਗ੍ਰੀਨ (Sprouting Green)।
ਇਹ ਫੋਨ Realme C ਸੀਰੀਜ਼ ਦੇ ਹੋਰ ਮਾਡਲਾਂ ਵਾਂਗ ਬਜਟ ਪ੍ਰਾਈਸ ਰੇਂਜ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜੋ ਘੱਟ ਕੀਮਤ ਵਿੱਚ 5G ਤਕਨਾਲੋਜੀ ਅਤੇ ਲੰਬੀ ਬੈਟਰੀ ਚਾਹੁਣ ਵਾਲੇ ਉਪਭੋਗਤਾਵਾਂ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।
ਹੁਣ ਨਹੀਂ ਖ਼ਤਮ ਹੋਵੇਗਾ ਡਾਟਾ ! Airtel ਨੇ ਲਾਂਚ ਕੀਤੇ ਨਵੇਂ ਧਾਕੜ ਪਲਾਨ
NEXT STORY