ਜਲੰਧਰ- ਚੀਨੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ Lenovo ਗੂਗਲ ਪ੍ਰਾਜੈੱਕਟ ਟੈਂਗੋ ਦੇ ਤਹਿਤ ਬਣਾਏ ਗਏ ਸਮਾਰਟਫੋਨ ਨੂੰ 1 ਨਵੰਬਰ ਨੂੰ ਲਾਂਚ ਕਰੇਗੀ। ਇਸ Phab 2 Pro ਨਾਂ ਦੇ ਸਮਾਰਟਫੋਨ ਨੂੰ ਕੰਪਨੀ ਦੀ US ਦੀ ਵੈੱਬਸਾਈਟ 'ਤੇ ਕਮਿੰਗ ਸੂਨ ਦੇ ਟੈਗ ਨਾਲ ਲਿਸਟ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਰਟਫੋਨ ਦੀ ਕੀਮਤ 499 ਡਾਲਰ (ਕਰੀਬ 33,360 ਰੁਪਏ) ਹੋ ਸਕਦੀ ਹੈ।
ਖਾਸ ਫੀਚਰ-
ਇਸ ਸਮਾਰਟਫੋਨ ਨੂੰ ਕੰਪਨੀ 4 ਕੈਮਰਿਆਂ ਦੇ ਨਾਲ ਲਾਂਚ ਕਰੇਗੀ ਜਿਨ੍ਹਾਂ 'ਚੋਂ 3 ਕੈਮਰੇ ਰਿਅਰ 'ਚ ਦਿੱਤੇ ਗਏ ਹੋਣਗੇ। ਫੋਨ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 1 ਡੈੱਪਥ ਕੈਮਰਾ ਅਤੇ 1 ਮੋਸ਼ਨ ਟ੍ਰੈਕਿੰਗ ਕੈਮਰਾ ਦਿੱਤਾ ਜਾਵੇਗਾ, ਨਾਲ ਹੀ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਮਿਲੇਗਾ। ਇਸ ਸਮਾਰਟਫੋਨ 'ਚ 6.1-ਇੰਚ ਦੀ ਕਵਾਡ ਐੱਚ.ਡੀ. 2.5ਡੀ ਕਵਰਡ ਗਿਲਾਸ ਡਿਸਪਲੇ ਦਿੱਤੀ ਜਾਵੇਗਾ ਜੋ (2560x1440 ਪਿਕਸਲ ਰੈਜ਼ੋਲਿਊਸ਼ਨ) ਨੂੰ ਸਪੋਰਟ ਕਰੇਗੀ, ਨਾਲ ਹੀ ਇਸ ਵਿਚ 1.8 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 652 ਪ੍ਰੋਸੈਸਰ ਮੌਜੂਦ ਹੋਵੇਗਾ।
ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ 4ਜੀ ਸਮਾਰਟਫੋਨ 'ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਫੋਨ ਨੂੰ ਪਾਵਰ ਦੇਣ ਦਾ ਕੰਮ ਕੁਇੱਕ ਚਾਰਜਿੰਗ ਤਕਨੀਕ ਨਾਲ ਲੈਸ 4,050mAh ਦੀ ਬੈਟਰੀ ਕਰੇਗੀ।
60 ਫ਼ੀਸਦੀ ਐਪਲ ਡਿਵਾਈਸਾਂ ਵਿਚ ਚੱਲ ਰਿਹੈ iOS 10
NEXT STORY