ਸ਼ੰਘਾਈ : ਚੀਨ ਨੇ ਦੁਨੀਆ ਦਾ ਪਹਿਲਾ ਇੰਟੈਲੀਜੈਂਟ ਵਿੰਗ ਸੈਲ ਨਾਲ ਲੈਸ ਆਇਲ ਟੈਂਕਰ "ਬ੍ਰਾਂਡਸ ਹੈਚ" ਲਾਂਚ ਕਰ ਦਿੱਤਾ ਹੈ, ਜੋ ਹਵਾ ਦੀ ਤਾਕਤ ਨਾਲ ਚੱਲ ਕੇ ਈਂਧਨ ਦੀ ਵਰਤੋਂ ਅਤੇ ਕਾਰਬਨ ਉਤਸਰਜਨ ਦੋਵਾਂ ਨੂੰ ਘਟਾਏਗਾ। ਇਹ ਟੈਂਕਰ ਸ਼ੰਘਾਈ ਵਾਈਗਾਓਕਿਓ ਸ਼ਿਪਬਿਲਡਿੰਗ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਟੈਂਕਰ ਦੀ ਲੰਬਾਈ 250 ਮੀਟਰ ਹੈ ਅਤੇ ਇਹ ਇੱਕ ਵਾਰ ਵਿਚ 8 ਲੱਖ ਬੈਰਲ ਕੱਚਾ ਤੇਲ ਲਿਜਾਣ ਸਮਰੱਥਾ ਰੱਖਦਾ ਹੈ। ਇਸ 'ਤੇ ਲੱਗੀਆਂ ਤਿੰਨ 40 ਮੀਟਰ ਉੱਚੀਆਂ ਫਾਈਬਰਗਲਾਸ ਸੈਲਾਂ ਆਧੁਨਿਕ ਕੰਪੋਜ਼ਿਟ ਮੈਟਰੀਅਲ ਨਾਲ ਬਣੀਆਂ ਹਨ, ਜੋ ਸਧਾਰਨ ਕਪੜੇ ਵਾਲੀਆਂ ਸੈਲਾਂ ਤੋਂ ਕਈ ਗੁਣਾ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਹਨ। ਇਨ੍ਹਾਂ ਨੂੰ ਇੱਕ ਇੰਟੈਲੀਜੈਂਟ ਹਾਈਡ੍ਰੌਲਿਕ ਪ੍ਰਣਾਲੀ ਰਾਹੀਂ ਖੁਦ ਚਲਾਦਾ ਹੈ—ਜਿਵੇਂ ਉੱਪਰ ਚੁੱਕਣਾ, ਥੱਲੇ ਕਰਨਾ ਜਾਂ ਹਵਾ ਅਨੁਸਾਰ ਝੁਕਾਉਣਾ।
ਸਰਬੋਤਮ ਹਵਾਈ ਹਾਲਾਤਾਂ ਵਿੱਚ ਇਹ ਟੈਂਕਰ ਹਰ ਰੋਜ਼ ਲਗਭਗ 14.5 ਟਨ ਈਂਧਨ ਦੀ ਬਚਤ ਕਰਦਾ ਹੈ ਅਤੇ ਇੱਕ ਸਾਲ ਵਿੱਚ ਲਗਭਗ 5,000 ਟਨ ਕਾਰਬਨ ਡਾਈਆਕਸਾਈਡ ਦੇ ਉਤਸਰਜਨ ਨੂੰ ਰੋਕ ਸਕਦਾ ਹੈ।
ਇਹ ਜਹਾਜ਼ ਯੂਕੇ ਦੀ ਕੰਪਨੀ ਯੂਨਿਅਨ ਮੈਰੀਟਾਈਮ ਨੂੰ ਸੌਂਪਿਆ ਗਿਆ ਹੈ ਅਤੇ ਇਹ ਮੁੱਖ ਤੌਰ 'ਤੇ ਯੂਰਪੀ ਰੂਟਾਂ 'ਤੇ ਚੱਲੇਗਾ, ਜਿੱਥੇ ਹਵਾ ਦੀ ਦਿਸ਼ਾ ਇਸਨੂੰ ਵਾਧੂ ਲਾਭ ਦੇ ਸਕਦੀ ਹੈ।
ਇਹ ਤਕਨਾਲੋਜੀ ਚੀਨ ਦੇ ਵੱਡੇ ਮਕਸਦਾਂ ਦਾ ਹਿੱਸਾ ਹੈ, ਜਿੱਥੇ ਉਹ ਮੌਸਮੀ ਤਬਦੀਲੀ ਦਾ ਸਾਹਮਣਾ ਕਰਨ ਲਈ ਮੌਜੂਦਾ ਸਮੁੰਦਰੀ ਆਵਾਜਾਈ ਨੂੰ ਘੱਟ ਕਾਰਬਨ ਹੱਲਾਂ ਨਾਲ ਰੀਡਿਜ਼ਾਈਨ ਕਰ ਰਿਹਾ ਹੈ। ਚੀਨ ਹੌਲੀ-ਹੌਲੀ ਰੋਟਰ ਸੈਲ ਅਤੇ ਏਅਰਫੋਇਲ ਸਿਸਟਮ ਵਾਲੇ ਹੋਰ ਵੱਡੇ ਜਹਾਜ਼ਾਂ 'ਤੇ ਵੀ ਕੰਮ ਕਰ ਰਿਹਾ ਹੈ।
"ਬ੍ਰਾਂਡਸ ਹੈਚ" ਦੀ ਲਾਂਚਿੰਗ ਨਾਲ ਚੀਨ ਨੇ ਦੁਨੀਆ ਵਿੱਚ ਵਾਤਾਵਰਣ-ਅਨੁਕੂਲ ਸਮੁੰਦਰੀ ਆਵਾਜਾਈ ਵਿਚ ਆਪਣੀ ਮਜ਼ਬੂਤ ਲੀਡਰਸ਼ਿਪ ਦਰਸਾਈ ਹੈ ਅਤੇ ਪੁਰਾਤਨ ਸੈਲ ਤਕਨਾਲੋਜੀ ਨੂੰ ਆਧੁਨਿਕ ਇੰਜੀਨੀਅਰਿੰਗ ਨਾਲ ਜੋੜ ਕੇ ਨਵਾਂ ਦਿਸ਼ਾ ਨਿਰਧਾਰਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਲਗਰੀ 'ਚ ਪਹਿਲੇ ਸਮਰ ਭੰਗੜਾ ਜੈਮ ਫ੍ਰੀ ਮੇਲੇ ਦਾ ਆਯੋਜਨ
NEXT STORY