ਮੁੰਬਈ (ਏਜੰਸੀ)- ਯਸ਼ ਰਾਜ ਫਿਲਮਜ਼ (YRF) ਦਾ ਟ੍ਰੇਲਰ 25 ਜੁਲਾਈ ਨੂੰ ਰਿਲੀਜ਼ ਹੋਵੇਗਾ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਫਿਲਮ 'ਵਾਰ 2' ਵਿੱਚ ਰਿਤਿਕ ਰੋਸ਼ਨ, ਐੱਨ.ਟੀ.ਆਰ. ਜੂਨੀਅਰ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਸਾਲ, ਰਿਤਿਕ ਰੋਸ਼ਨ ਅਤੇ ਐੱਨ.ਟੀ.ਆਰ. ਦੋਵੇਂ ਆਪਣੇ ਫਿਲਮੀ ਕਰੀਅਰ ਦੇ 25 ਸਾਲ ਪੂਰੇ ਕਰ ਰਹੇ ਹਨ ਅਤੇ YRF 25 ਜੁਲਾਈ ਨੂੰ 'ਵਾਰ 2' ਦਾ ਟ੍ਰੇਲਰ ਰਿਲੀਜ਼ ਕਰਕੇ ਇਸ ਖਾਸ ਪਲ ਦਾ ਜਸ਼ਨ ਮਨਾਉਣ ਜਾ ਰਿਹਾ ਹੈ।
YRF ਨੇ ਅੱਜ 'ਵਾਰ 2' ਦੇ ਟ੍ਰੇਲਰ ਲਾਂਚ ਦੀ ਘੋਸ਼ਣਾ ਕਰਦੇ ਹੋਏ ਇੱਕ ਵਿਸ਼ੇਸ਼ ਪੋਸਟ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਹੈ, 2025 ਵਿੱਚ ਭਾਰਤੀ ਸਿਨੇਮਾ ਦੇ 2 ਆਈਕਨ ਆਪਣੇ ਸ਼ਾਨਦਾਰ ਕਰੀਅਰ ਦੇ 25 ਸਾਲ ਪੂਰੇ ਕਰਦੇ ਹਨ। ਇਸ ਇਕ ਵਾਰ ਮਿਲਣ ਵਾਲੇ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ YRF ਨੇ 25 ਜੁਲਾਈ ਨੂੰ 'ਵਾਰ 2' ਦਾ ਟ੍ਰੇਲਰ ਲਾਂਚ ਕਰਨ ਦਾ ਫੈਸਲਾ ਕੀਤਾ ਹੈ! ਟਾਇਟਨਸ ਦੇ ਸਭ ਤੋਂ ਵੱਡੇ ਮਹਾਂਕਾਵਿ ਟਕਰਾਅ ਲਈ ਤਿਆਰ ਰਹੋ!! ਆਪਣੇ ਕੈਲੰਡਰਾਂ ਨੂੰ ਮਾਰਕ ਕਰ ਲਓ। ਫਿਲਮ 'ਵਾਰ 2' 14 ਅਗਸਤ ਨੂੰ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਵਿਵੇਕ ਰੰਜਨ ਅਗਨੀਹੋਤਰੀ ਦੀ 'ਦ ਬੰਗਾਲ ਫਾਈਲਜ਼' ਦਾ ਨਿਊ ਜਰਸੀ 'ਚ ਹੋਇਆ ਪ੍ਰੀਮੀਅਰ
NEXT STORY