ਆਟੋ ਡੈਸਕ– ਦੇਸ਼ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ 1.3 ਲੀਟਰ ਡੀਜ਼ਲ ਅਰਟਿਗਾ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਨਿਊ ਜਨਰੇਸ਼ਨ ਅਰਟਿਗਾ ਹੁਣ 1.5 ਲੀਟਰ ਇੰਜਣ ਦੇ ਨਾਲ ਉਪਲੱਬਧ ਹੋਵੇਗੀ। ਇਹ MPV ਹੁਣ 1.5 ਲੀਟਰ ਡੀਜ਼ਲ ਅਤੇ ਪੈਟਰੋਲ ਇੰਜਣ ਦੋਵਾਂ ਆਪਸ਼ਨ ’ਚ ਉਪਲੱਬਧ ਹੋਵੇਗੀ। ਕੰਪਨੀ ਨੇ ਨਵੇਂ BS-6 ਨਿਯਮ ਦੇ ਚੱਲਦੇ ਇਹ ਫੈਸਲਾ ਲਿ ਹੈ। ਕੰਪਨੀ ਨੇ ਇਸ ਪ੍ਰਸਿੱਧ MPV ਦਾ ਫਰਸਟ ਜਨਰੇਸ਼ਨ ਮਾਡਲ 2012 ’ਚ ਲਾਂਚ ਕੀਤਾ ਸੀ। ਇਸ MPV ਦੀ ਸ਼ੁਰੂਆਤੀ ਕੀਮਤ 9.86 ਲੱਖ ਰੁਪਏ ਹੈ।
ਹਾਲ ਹੀ ’ਚ CNG ਨਾਲ ਆਈ ਸੀ ਅਰਟਿਗਾ
ਕੰਪਨੀ ਨੇ ਮਾਰੂਤੀ ਅਰਟਿਗਾ ਸੀ.ਐੱਨ.ਜੀ. ਅਤੇ ਮਾਰੂਤੀ ਅਰਟਿਗਾ ਟੂਰ ਐੱਮ ਸੀ.ਐੱਨ.ਜੀ. ਮਾਡਲ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਮਾਡਲਾਂ ਦੇ ਨਾਲ ਫੈਕਟਰੀ ਇੰਸਟਾਲਡ ਸੀ.ਐੱਨ.ਜੀ. ਕਿੱਟ ਮਿਲਦੀ ਹੈ। ਅਰਟਿਗਾ ਸੀ.ਐੱਨ.ਜੀ. ਦੀ ਕੀਮਤ 8.88 ਲੱਖ ਰੁਪਏ (ਐਕਸ-ਸ਼ੋਅਰੂਮ) ਅਤੇ ਅਰਟਿਗਾ ਟੂਰ ਐੱਮ ਸੀ.ਐੱਨ.ਜੀ. ਦੀ ਕੀਮਤ 8.83 ਲੱਖ ਰੁਪਏ ਹੈ।
71,000 ਰੁਪਏ ਜ਼ਿਆਦਾ ਹੈ ਕੀਮਤ
ਇਹ ਸੀ.ਐੱਨ.ਜੀ. ਵਰਜਨ VXi ਟ੍ਰਿਮ ’ਤੇ ਬੇਸਡ ਹਨ ਅਤੇ ਇਨ੍ਹਾਂ ਦੀ ਕੀਮਤ ਰੈਗੁਲਰ ਪੈਟਰੋਲ ਵਰਜਨ ਦੇ ਮੁਕਾਬਲੇ ਕਰੀਬ 71,000 ਰੁਪਏ ਜ਼ਿਆਦਾ ਹੈ। ਇਹ ਦੋਵੇਂ ਵੇਰੀਐਂਟ 26.20 ਕਿ.ਮੀ./ਕਿਲੋਗ੍ਰਾਮ ARAI ਰੇਟਿਡ ਫਿਊਲ ਮਾਈਲੇਜ ਦਿੰਦੀ ਹੈ। ਇਹ ਨਵੇਂ ਸੀ.ਐੱਨ.ਜੀ. ਮਾਡਲ ਇੰਟੈਲੀਜੈਂਟ ਇੰਜੈਕਸ਼ਨ ਸਿਸਟਮ ਦੇ ਨਾਲ ਆਉਂਦੇ ਹਨ। ਅਰਟਿਗਾ ਸੀ.ਐੱਨ.ਜੀ. ਆਟੋ ਫਿਊਲ ਸਵਿੱਚ ਦੀ ਸੁਵਿਧਾ ਦੇ ਨਾਲ ਆਉਂਦੀ ਹੈ ਜਿਸ ਨਾਲ ਆਸਾਨੀ ਨਾਲ ਫਿਊਲ ਸਵਿੱਚ ਕੀਤੇ ਜਾ ਸਕਦੇ ਹਨ। ਅਰਟਿਗਾ ਸੀ.ਐੱਨ.ਜੀ. ’ 1.5 ਲੀਟਰ ਪੈਟਰੋਲ ਮੋਟਰ ਦਿੱਤੀ ਗਈ ਹੈ ਜੋ 103.26 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦੀ ਹੈ। ਉਥੇ ਹੀ 138 ਐੱਨ.ਐੱਮ. ਦਾ ਟਾਰਕ ਇਹ ਮੋਟਰ ਪੈਦਾ ਕਰਦੀ ਹੈ। ਇਹ ਮੋਟਰ 5 ਸਪੀਡ ਟ੍ਰਾਂਸਮਿਸ਼ਨ ਦੇ ਨਾਲ ਆਉਂਦੀ ਹੈ।
ਇਹ ਨਵਾਂ ਮਾਡਲ V ਟ੍ਰਿਮ ’ਤੇ ਆਧਾਰਿਤ ਹੈ। ਜਿਸ ਵਿਚ ਡਿਊਲ ਫਰੰਟ ਏਅਰਬੈਗਸ, ਰਿਵਰਸ ਪਾਰਕਿੰਗ ਸੈਂਸਰ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਸਪੀਡ ਲਿਮਟਿੰਗ, ਬਲੂਟੁੱਥ ਦੇ ਨਾਲ ਸਟੀਰੀਓ ਅਤੇ ਸਟੀਅਰਿੰਗ ਮਾਊਂਟਿਡ ਆਡੀਓ ਕੰਟਰੋਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਰਜਨ ’ਚ ਇਲੈਕਟ੍ਰਿਕਲ ਅਜਸਟੇਬਲ ORVM, ਰੀਅਰ ਏਸੀ ਵੈਂਟਸ ਅਤੇ ਡਿਊਲ ਟੋਨ ਇੰਟੀਰੀਅਰ ਦਿੱਤੇ ਗਏ ਹਨ। ਇਸ ਵਰਜਨ ’ਚ 1.5 ਲੀਟਰ ਫੋਰ ਸਿਲੰਡਰ SHVS ਇੰਜਣ ਦਿੱਤਾ ਗਿਆ ਹੈ ਜਿਸ ਦੀ ਮੈਕਸੀਮਮ ਪਾਵਰ ਆਊਟਪੁੱਟ 104.7 ਪੀ.ਐੱਸ. ਅਤੇ 138 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਵਰਜਨ ’ਚ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਇਕ ਗਲਤ ਗੂਗਲ ਸਰਚ ਕਰਨ ’ਤੇ ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ!
NEXT STORY