ਜਲੰਧਰ— ਹਾਲ ਹੀ 'ਚ ਖਬਰ ਆਈ ਸੀ ਕਿ ਮਾਈਕ੍ਰੋਸਾਫਟ ਹੁਣ ਲੁਮੀਆ ਨਹੀਂ ਸਗੋਂ ਸਰਫੇਸ ਸਮਾਰਟਫੋਨ ਬਣਾਉਣ 'ਤੇ ਫੋਕਸ ਕਰੇਗੀ। ਹਾਲਾਂਕਿ ਇਸ ਗੱਲ ਦੀ ਪੁੱਸ਼ਟੀ ਨਹੀਂ ਕੀਤੀ ਗਈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੰਪਨੀ ਵੱਲੋਂ ਆਖਰੀ ਲੁਮੀਆ ਸਮਾਰਟਫੋਨ ਫਰਵਰੀ 'ਚ ਲਾਂਚ ਕੀਤਾ ਜਾਵੇਗਾ।
ਮਾਈਕ੍ਰੋਸਾਫਟ ਨੇ ਪਿਛਲੇ ਸਾਲ ਦੇ ਅੰਤ 'ਚ ਆਪਣੇ ਦੋ ਹਾਈ ਐਂਡ ਫਲੈਗਸ਼ਿਪ ਸਮਾਰਟਫੋਨ ਲਾਂਚ ਕੀਤੇ ਸਨ ਪਰ ਉਹ ਉਮੀਦ 'ਤੇ ਖਰ੍ਹੇ ਨਹੀਂ ਉਤਰੇ। ਹਾਲਾਂਕਿ ਪਰਫਾਰਮੈਂਸ ਵਧੀਆ ਰਹੀ ਪਰ ਯੂਜ਼ਰਸ ਇਸ ਦੇ ਵਿੰਡੋਜ਼ 10 ਸਲੋ ਹੋਣ ਦੀ ਗੱਲ ਕਹਿੰਦੇ ਰਹੇ।
ਜਾਣਕਾਰੀ ਮੁਤਾਬਕ, ਕੰਪਨੀ 1 ਫਰਵਰੀ ਨੂੰ ਮਾਈਕ੍ਰੋਸਾਫਟ Lumia 650 ਪੇਸ਼ ਕਰਨ ਦੀ ਤਿਆਰੀ 'ਚ ਹੈ ਜੋ ਬਿਜ਼ਨੈੱਸ ਫੋਕਸਡ ਹੋਵੇਗਾ। ਇਸ ਫੋਨ 'ਚ 5 ਇੰਚ ਦੀ ਸਕ੍ਰੀਨ, 1GB ਰੈਮ ਅਤੇ 8GB ਇੰਟਰਨਲ ਮੈਮਰੀ ਹੋਣ ਦੀ ਚਰਚਾ ਹੈ। ਵਿੰਡੋਜ਼ ਸੈਂਟਰਲ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ Lumia 650 ਕੰਪਨੀ ਦਾ ਆਖਰੀ ਲੁਮੀਆ ਸਮਾਰਟਫੋਨ ਹੋਵੇਗਾ ਅਤੇ ਹੁਣ ਕੰਪਨੀ ਸਰਫੇਸ ਸਮਾਰਟਫੋਨ 'ਤੇ ਕੰਮ ਕਰੇਗੀ।
ਆ ਰਿਹੈ ਇਸ ਵਿੰਟੇਜ ਗੇਮ ਦਾ ਬਿਲਕੁਲ ਨਵਾਂ ਅਵਤਾਰ (ਵੀਡੀਓ)
NEXT STORY