ਗੈਜੇਟ ਡੈਸਕ- Instagram ਪਲੇਟਫਾਰਮ 'ਤੇ ਹੁਣ ਇਕ ਨਵਾਂ ਫੀਚਰ ਆ ਗਿਆ ਹੈ ਜੋ ਰੀਲਜ਼ ਦੇਖਣ ਨੂੰ ਹੋਰ ਵੀ ਆਸਾਨ ਅਤੇ ਆਟੋਮੈਟਿਕ ਬਣਾਏਗਾ। ਨਵੇਂ Auto Scroll ਫੀਚਰ ਦੀ ਟੈਸਟਿੰਗ ਕੁਝ ਚੁਣੇ ਹੋਏ ਯੂਜ਼ਰਾਂ ਨਾਲ ਸ਼ੁਰੂ ਹੋ ਚੁੱਕੀ ਹੈ। ਇਹ ਫੀਚਰ ਖ਼ਾਸ ਕਰਕੇ ਉਨ੍ਹਾਂ ਯੂਜ਼ਰਾਂ ਲਈ ਬਹੁਤ ਲਾਭਦਾਇਕ ਹੋਵੇਗਾ ਜੋ ਵਾਰ-ਵਾਰ ਸਕ੍ਰੀਨ ’ਤੇ ਸਕ੍ਰੋਲ ਕਰਕੇ ਰੀਲ ਬਦਲਦੇ ਹਨ।
Threads 'ਤੇ ਮਿਲੀ ਫੀਚਰ ਦੀ ਜਾਣਕਾਰੀ
Meta ਦੇ ਸੋਸ਼ਲ ਐਪ Threads ’ਤੇ ਇਕ ਯੂਜ਼ਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਫੀਚਰ "Auto Scroll" ਨਾਮ ਨਾਲ ਉਪਲਬਧ ਹੋਵੇਗਾ। ਯੂਜ਼ਰ ਇਸ ਨੂੰ ਆਪਣੇ ਮਨਪਸੰਦ ਮੁਤਾਬਕ ਆਨ ਜਾਂ ਆਫ ਕਰ ਸਕਣਗੇ। ਸੋਸ਼ਲ ਮੀਡੀਆ ਐਪਸ ਦੀ ਦੁਨੀਆ ’ਚ ਇਹ ਫੀਚਰ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ।

ਕੀ ਹੋਵੇਗਾ Auto Scroll ਨਾਲ ਫ਼ਾਇਦਾ?
ਹੈਂਡਜ਼ ਫ੍ਰੀ ਬ੍ਰਾਊਜ਼ਿੰਗ: Auto Scroll ਫੀਚਰ ਯੂਜ਼ਰਾਂ ਨੂੰ ਹੱਥ ਲਗਾਏ ਬਿਨਾਂ ਰੀਲਜ਼ ਦੇਖਣ ਦਾ ਤਜਰਬਾ ਦੇਵੇਗਾ।
ਕੋਈ ਵਾਰ-ਵਾਰ ਸਵਾਈਪ ਨਹੀਂ: ਇਕ ਰੀਲ ਖਤਮ ਹੋਣ 'ਤੇ ਅਗਲੀ ਰੀਲ ਆਪਣੇ ਆਪ ਸਕ੍ਰੀਨ ’ਤੇ ਆ ਜਾਵੇਗੀ।
ਸੈਟਿੰਗਜ਼ ਵਿਚ ਮਿਲੇਗਾ ਆਪਸ਼ਨ: ਇਹ ਫੀਚਰ ਯੂਜ਼ਰ ਆਪਣੇ ਮੋਬਾਈਲ ਦੀ Instagram ਸੈਟਿੰਗ 'ਚ ਜਾ ਕੇ ਆਨ ਕਰ ਸਕਣਗੇ।
Meta ਨੂੰ ਉਮੀਦ
Meta ਨੂੰ ਭਰੋਸਾ ਹੈ ਕਿ ਇਹ ਨਵਾਂ Auto Scroll ਫੀਚਰ Instagram ਦੀ Engagement ਨੂੰ ਹੋਰ ਵਧਾਏਗਾ। ਯਾਦ ਰਹੇ ਕਿ Instagram Reels Meta ਲਈ ਇਕ ਬਹੁਤ ਹੀ ਪਾਪੁਲਰ ਪ੍ਰੋਡਕਟ ਬਣ ਚੁੱਕੀ ਹੈ ਅਤੇ ਇਹ ਫੀਚਰ ਉਸ ਦੇ ਯੂਜ਼ਰ ਐਕਸਪੀਰੀਅੰਸ ਨੂੰ ਹੋਰ ਵੀ ਨਿਖਾਰੇਗਾ। ਅਗਲੇ ਕੁਝ ਦਿਨਾਂ ਵਿਚ ਇਹ ਫੀਚਰ ਹੋਰ ਯੂਜ਼ਰਾਂ ਲਈ ਵੀ ਰੋਲਆਉਟ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜ ਸਭਾ 'ਚ ਗਰਜੇ MP ਰਾਘਵ ਚੱਢਾ ; ਚੁੱਕਿਆ ਜਹਾਜ਼ਾਂ ਤੇ ਯਾਤਰੀਆਂ ਦੀ ਸੁਰੱਖਿਆ ਦਾ ਮੁੱਦਾ
NEXT STORY