ਗੈਜੇਟ ਡੈਸਕ—ਮਾਈਕ੍ਰੋਸਾਫਟ ਨੇ ਆਪਣੀ ਤਿੰਨ ਡਿਵਾਈਸੇਜ਼ ਸਰਫੇਸ ਪ੍ਰੋ ਐਕਸ, ਸਰਫੇਸ ਪ੍ਰੋ 7 ਅਤੇ ਸਰਫੇਸ ਲੈਪਟਾਪ 3 ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ 'ਚ ਮਾਈਕ੍ਰੋਸਾਫਟ ਨੇ ਲੇਟੈਸਟ ਫੀਚਰਸ ਸ਼ਾਮਲ ਕੀਤੇ ਹਨ। ਮਾਈਕ੍ਰੋਸਾਫਟ ਨੇ ਸਰਫੇਸ ਪ੍ਰੋ ਐਕਸ ਦੀ ਸ਼ੁਰੂਆਤੀ ਕੀਮਤ 98,999 ਰੁਪਏ, ਸਰਫੇਸ ਪ੍ਰੋ 7 ਦੀ 72,999 ਰੁਪਏ ਅਤੇ ਲੈਪਟਾਪ 3 ਦੀ ਕੀਮਤ 98,999 ਰੁਪਏ ਰੱਖੀ ਹੈ। ਗਾਹਕ ਇਨ੍ਹਾਂ ਡਿਵਾਈਸਿਸ ਨੂੰ ਆਧਿਕਾਰਿਤ ਸਾਈਟ, ਐਮਾਜ਼ੋਨ, ਫਲਿੱਪਕਾਰਟ ਅਤੇ ਰਿਲਾਇੰਸ ਡਿਜ਼ੀਟਲ ਰਿਟੇਲ ਸਟੋਰ ਤੋਂ ਖਰੀਦ ਸਕਣਗੇ।
ਮਾਈਕ੍ਰੋਸਾਫਟ ਸਰਫੇਸ ਪ੍ਰੋ ਐਕਸ ਦੇ ਫੀਚਰਸ
1. ਸਭ ਤੋਂ ਪਹਿਲਾਂ ਸਰਫੇਸ ਪ੍ਰੋ ਐਕਸ ਦੀ ਗੱਲ ਕਰੀਏ ਤਾਂ ਇਸ 'ਚ ਕੰਪਨੀ ਨੇ 13 ਇੰਚ ਦੀ ਪਿਕਸਲ ਸੈਂਸਰ ਡਿਸਪਲੇਅ ਨੂੰ ਸ਼ਾਮਲ ਕੀਤਾ ਹੈ, ਜੋ ਕਿ 2880x1920 ਪਿਕਸਲ ਰੈਜੋਲਿਉਸ਼ਨ ਨੂੰ ਸਪੋਰਟ ਕਰਦੀ ਹੈ।
2. ਬਿਹਤਰ ਪਰਫਾਰਮੈਂਸ ਲਈ Microsoft SQ1ਪ੍ਰੋਸੈਸਰ ਅਤੇ 8ਜੀ.ਬੀ. ਰੈਮ ਅਤੇ 128ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
3. ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਡਿਵਾਈਸ 'ਚ 10 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਿਆ ਹੈ। ਉੱਥੇ, ਇਹ ਡਿਵਾਈਸ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
ਸਰਫੇਸ ਪ੍ਰੋ 7 ਦੇ ਫੀਚਰਸ
1.ਯੂਜ਼ਰਸ ਨੂੰ ਇਸ ਡਿਵਾਈਸ 'ਚ 12.3 ਇੰਚ ਦੀ ਪਿਕਸਲ ਸੈਂਸ ਡਿਸਪਲੇਅ ਮਿਲੇਗੀ ਜੋ ਕਿ 2736 x 1824 ਪਿਕਸਲ ਰੈਜੋਲਿਉਸ਼੍ਵ ਨੂੰ ਸਪੋਰਟ ਕਰਦੀ ਹੈ।
2. ਇਸ ਤੋਂ ਇਲਾਵਾ ਕੰਪਨੀ ਨੇ ਇਸ ਡਿਵਾਈਸ ਦੇ ਰੀਅਰ 'ਚ 8 ਮੈਗਾਪਕਸਲ ਦਾ ਕੈਮਰਾ ਅਤੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ।
3. ਉੱਥੇ, ਇਹ ਡਿਵਾਈਸ ਲੇਟੈਸਟ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦੀ ਹੈ।
ਕੀਮਤ
ਮਾਈਕ੍ਰੋਸਾਫਟ ਸਰਫੇਸ ਪ੍ਰੋ 7 ਦੇ i3/4GB/128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 72,999 ਰੁਪਏ।
i5/8GB/128GB ਸਟੋਰੇਜ਼ ਦੀ ਕੀਮਤ 88,999 ਰੁਪਏ।
i5/8GB/256GB ਸਟੋਰੇਜ਼ ਦੀ ਕੀਮਤ 1,16,999 ਰੁਪਏ।
i7/16GB/256GB ਸਟੋਰੇਜ਼ ਵੇਰੀਐਂਟ ਦੀ ਕੀਮਤ 1,41,999 ਰੁਪਏ ਰੱਖੀ ਗਈ ਹੈ।
ਮਾਈਕ੍ਰੋਸਾਫਟ ਸਰਫੇਸ ਲੈਪਟਾਪ 3 ਦੇ ਫੀਚਰਸ
1. ਯੂਜ਼ਰਸ ਨੂੰ ਇਸ ਦੇ ਸ਼ੁਰੂਆਤੀ ਵੇਰੀਐਂਟ 'ਚ 13.5 ਇੰਚ ਅਤੇ ਦੂਜੇ ਵੇਰੀਐਂਟ 'ਚ 15 ਇੰਚ ਦੀ ਡਿਸਪਲੇਅ ਮਿਲੇਗੀ।
2. ਦੋਵਾਂ ਵੇਰੀਐਂਟਸ 'ਚ ਕਨੈਕਟੀਵਿਟੀ ਦੇ ਲਿਹਾਜ ਨਾਲ ਯੂ.ਐੱਸ.ਬੀ. ਟਾਈਪ-ਏ, ਟਾਈਪ-ਸੀ, 3.5 ਐੱਮ.ਐੱਮ. ਹੈੱਡ ਫੋਨ, ਵਾਈ-ਫਾਈ, ਬਲੂਟੁੱਥ ਅਤੇ ਸਰਫੇਸ ਕਨੈਕਟ ਵਰਗੇ ਫੀਚਰਸ ਦਿੱਤੇ ਗਏ ਹਨ।
3. ਉੱਥੇ, ਕੰਪਨੀ ਨੇ ਇਸ ਲੈਪਟਾਪ ਦੀ ਬੈਟਰੀ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ ਯੂਜ਼ਰਸ ਨੂੰ 11.5 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ।
ਵੇਰੀਐਂਟ ਦੇ ਹਿਸਾਬ ਨਾਲ ਕੀਮਤ
ਇਸ ਲੈਪਟਾਪ ਦੇ i5/8GB/128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 98,999ਰੁਪਏ ਅਤੇ i9/8GB/128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,16,999 ਰੁਪਏ ਰੱਖੀ ਗਈ ਹੈ।
ਸੈਮਸੰਗ ਨੇ TV ਅਤੇ ਹੋਰ ਪ੍ਰੋਡਕਟਸ ਦੀ ਪ੍ਰੀ-ਬੁਕਿੰਗ 'ਤੇ ਕੀਤਾ ਕੈਸ਼ਬੈਕ ਦਾ ਐਲਾਨ
NEXT STORY