ਗੈਜੇਟ ਡੈਸਕ– ਐਪਲ ਦੀ ਸਾਲਾਨਾ ਡਿਵੈਲਪਰ ਕਾਨਫਰੰਸ WWDC 2020 ਅੱਜ ਤੋਂ ਹੋਣ ਵਾਲੀ ਹੈ। ਇਹ ਪ੍ਰੋਗਰਮ ਭਾਰਤੀ ਸਮੇਂ ਮੁਤਾਬਕ, ਅੱਜ ਰਾਤ ਨੂੰ 10 ਵਜੇ ਸ਼ੁਰੂ ਹੋਵੇਗਾ। ਇਸ ਨੂੰ ਕੰਪਨੀ ਦੀ ਅਧਿਕਾਰਤ ਸਾਈਟ, ਮੋਬਾਇਲ ਐਪ ਅਤੇ ਯੂਟਿਊਬ ਚੈਨਲ ’ਤੇ ਲਾਈਵ ਵੇਖਿਆ ਜਾ ਸਕੇਗਾ। WWDC 2020 ਤੋਂ ਪਹਿਲਾਂ ਮਾਈਕ੍ਰੋਸਾਫਟ ਦੇ ਪ੍ਰਧਾਨ ਨੇ ਐਪ ਸਟੋਰ ਦੀ ਆਲੋਚਣਾ ਕਰ ਦਿੱਤੀ ਹੈ। ਮਾਈਕ੍ਰੋਸਾਫਟ ਦੇ ਪ੍ਰਧਾਨ, ਬ੍ਰੈਡ ਸਮਿਥ ਨੇ ਐਪ ਸਟੋਰ ਦੁਆਰਾ ਇਸ ਮਹੀਨੇ ਡਿਵੈਲਪਰਾਂ ਨੂੰ 30 ਫ਼ੀਸਦੀ ਕਟੌਤੀ ਕਰਨ ਦੀ ਗੱਲ ਦੀ ਆਲੋਚਣਾ ਕੀਤੀ। ਉਨ੍ਹਾਂ ਨੇ ਤਰਕ ਦਿੱਤਾ ਕਿ ਇਸ ਤਰ੍ਹਾਂ ਕੰਪਨੀ ’ਤੇ ਬਹੁਤ ਬੋਝ ਪਵੇਗਾ।
ਐਸ ਸਟੋਰ ’ਤੇ ਲਿਮਟ ਲਗਾ ਰਹੀ ਹੈ ਐਪਲ
Theguardian ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਕਿ ਜੇਕਰ ਕੋਈ ਡਿਵੈਲਪਰ ਐਪ ਸਟੋਰ ’ਤੇ ਆਈਫੋਨ ਯੂਜ਼ਰਸ ਲਈ ਐਪ ਪਬਲਿਸ਼ ਕਰਦਾ ਹੈ ਤਾਂ ਉਸ ਨੂੰ ਕੰਪਨੀ ਦੀ ਆਪਣੀ ਐਪ ’ਚੋਂ ਹੀ ਭੁਗਤਾਨ ਕਰਨਾ ਪੈਂਦਾ ਹੈ। ਇਸ ਨਾਲ ਵੀ ਐਪਲ 30 ਫ਼ੀਸਦੀ ਰੈਵੇਨਿਊ ਪ੍ਰਾਪਤ ਕਰ ਲੈਂਦੀ ਹੈ। ਇਸ ਤਰ੍ਹਾਂ ਐਪਲ ਆਪਣੇ ਐਪ ਸਟੋਰ ’ਤੇ ਲਿਮਟ ਲਗਾ ਰਹੀ ਹੈ। ਕੰਪਨੀਆਂ ਯੂਜ਼ਰ ਨੂੰ ਇਹ ਨਹੀਂ ਕਹਿ ਸਕਦੀ ਕਿ ਉਹ ਕਿਥੋਂ ਭੁਗਤਾਨ ਕਰੇ। ਇਹ ਯੂਜ਼ਰ ਦੀ ਆਪਣੀ ਮਰਜ਼ੀ ਹੈ।
ਦੱਸ ਦੇਈਏ ਕਿ ਐਪਲ ਹਮੇਸ਼ਾ ਅਜਿਹੀਆਂ ਟਿੱਪਣੀਆਂ ’ਤੇ ਕਹਿੰਦੀ ਆਈ ਹੈ ਕਿ ਉਹ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਅਜਿਹਾ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਫਰਾਡ ਅਤੇ ਸਕੈਮ ਤੋਂ ਬਚਾਇਆ ਜਾ ਸਕੇ। ਐਪਸ ਨੂੰ ਐਪਲ ਡਿਵਾਈਸਿਜ਼ ਤਕ ਪਹੁੰਚਾਉਣ ਤੋਂ ਪਹਿਲਾਂ ਐਪਲ ਇਕ ਗੇਟਕੀਪਰ ਦੀ ਤਰ੍ਹਾਂ ਜ਼ਰੂਰ ਕੰਮ ਕਰ ਰਹੀ ਹੈ।
COVID 19: ਘਰ ’ਚ ਕੰਮ ਕਰਨ ਦੌਰਾਨ ਲੈਪਟਾਪ ਹੋ ਗਿਆ ਹੈ ਗਰਮ, ਤੁਰੰਤ ਕਰੋ ਇਹ ਕੰਮ
NEXT STORY