ਜਲੰਧਰ : ਜੇ ਟੈਕਨਾਲੋਜੀ ਦੀ ਵਰਤੋਂ ਚੰਗੇ ਕੰਮਾ ਲਈ ਹੋ ਰਹੀ ਹੈ ਤਾਂ ਇਸ ਨੂੰ ਕੁਝ ਲੋਕ ਬੁਰੇ ਕੰਮਾਂ ਲਈ ਵੀ ਵਰਤ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਥਾਈਲੈਂਡ 'ਚ ਦੇਖਣ ਨੂੰ ਮਿਲੀ ਜਦੋਂ ਮੈਡੀਕਲ ਸਕੂਲ ਪ੍ਰਵੇਸ਼ ਪ੍ਰੀਖਿਆ ਦੌਰਾਨ ਇਕ ਹਾਈਟੈੱਕ ਚੀਟਿੰਗ ਦਾ ਪਰਦਾ ਫਾਸ ਹੋਇਆ।
ਯੂਨੀਵਰਸਿਟੀ ਦਾ ਕਹਿਣਾ ਹੈ ਕਿ 3 ਵਿਦਿਆਰਥੀ ਚਸ਼ਮਿਆਂ 'ਚ ਛੋਟੇ ਛੋਟੇ ਕੈਮਰੇ ਫਿਕਸ ਕਰ ਕੇ ਇਗਜ਼ੈਮੀਨੇਸ਼ਨ ਹਾਲ 'ਚ ਆਏ ਸੀ। ਕੈਮਰਿਆਂ ਤੋਂ ਫੀਡ ਧਿਦਾ ਬਾਹਰ ਬੈਠੀ ਟੀਮ ਕੋਲ ਦਾਂਗੀ ਸੀ ਤੇ ਉਨ੍ਹਾਂ ਵੱਲੋਂ ਸਵਾਲਾਂ ਦੇ ਜਵਾਬ ਇਗਜ਼ੈਮੀਨੇਸ਼ਨ ਹਾਲ 'ਚ ਬੈਠੇ ਵਿਦਿਆਰਥੀਆਂ ਨੂੰ ਸਮਾਰਚਵਾਚ 'ਚ ਭੇਜੇ ਜਾਂਦੇ ਸੀ। ਬੈਂਕਾਕ ਪੁਲਸ ਦੀ ਜਾਣਕਾਰੀ ਦੇ ਮੁਤਾਬਿਕ ਵਿਦਿਆਰਥੀਆਂ ਵੱਲੋਂ ਇਸ ਸਭ ਲਈ 24000 ਡਾਲਰ (ਲਗਭਗ 1,50,000 ਰੁਪਏ) ਦਿੱਤੇ ਗਏ ਸੀ। ਯੂਨੀਵਰਸਿਟੀ ਵੱਲੋਂ ਇਸ ਨੂੰ ਫੇਸਬੁਕ 'ਤੇ ਪੋਸਟ ਕੀਤਾ ਗਿਆ ਹੈ, ਜਿਸ ਨੂੰ ਦੇਖਣ ਲਈ ਇਸ ਲਿੰਕ 'ਤੇ ਕਲਿਕ ਕਰ ਸਕਦੇ ਹੋ।
BMW 3 ਸੀਰੀਜ਼ ਦਾ ਪੈਟਰੋਲ ਵੇਰੀਅੰਟ ਲਾਂਚ, ਟਾਪ ਸਪੀਡ ਹੈ 235Kmph
NEXT STORY