ਜਲੰਧਰ— ਲੇਟੈਸਟ ਰਿਪੋਰਟ ਮੁਤਾਬਕ ਬੀ.ਐੱਮ.ਡਬਲਯੂ. ਨੇ 3 ਸੀਰੀਜ਼ ਅਤੇ 5 ਸੀਰੀਜ਼ ਦੇ ਪੈਟਰੋਲ ਵਰਜਨ ਨੂੰ ਇੰਪੋਰਟ ਕੀਤਾ ਹੈ ਜਿਸ ਵਿਚੋਂ ਪੈਟਰੋਲ ਵਰਜਨ ਵਾਲੀ 3 ਸੀਰੀਜ਼ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 36.9 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ।
ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ 3 ਸੀਰੀਜ਼ ਦਾ 2016 ਵੇਰੀਅੰਟ ਪੇਸ਼ ਕਰਕੇ ਹੈਰਾਨ ਕਰ ਦਿੱਤਾ ਸੀ ਪਰ ਕੰਪਨੀ ਨੇ ਪਿਛਲੇ ਸਾਲ ਇਸ ਦਾ ਪੈਟਰੋਲ ਵੇਰੀਅੰਟ ਬੰਦ ਕੀਤਾ ਸੀ। ਹਾਲਾਂਕਿ ਕੰਪਨੀ ਨੇ ਹੁਣ ਫਿਰ ਤੋਂ ਪੈਟਰੋਲ ਰੇਂਜ ਮਾਡਲਾਂ ਨੂੰ ਬਣਾਉਣਾ ਸ਼ੁਰੂ ਕੀਤਾ ਹੈ ਅਤੇ ਅਜਿਹਾ ਮਾਰਕੀਟ ਦੀ ਡਿਮਾਂਡ ਕਾਰਨ ਹੋਇਆ ਹੈ। ਬੀ.ਐੱਮ.ਡਬਲਯੂ. 320ਆਈ. ਪ੍ਰੈਸਟੀਜ਼ ਦੀ ਕੀਮਤ 36.9 ਲੱਖ ਰੁਪਏ ਹੈ ਜਦੋਂਕਿ ਲਗਜ਼ਰੀ ਲਾਈਨ ਦੀ ਕੀਮਤ 42.70 ਲੱਖ (ਐਕਸ ਸ਼ੋਅਰੂਮ ਦਿੱਲੀ) ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਸ ਵਿਚ 2.0 ਲੀਟਰ ਵਾਲਾ 4 ਸਿਲੈਂਡਰ ਟਵਿਨ-ਪਾਵਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਬੀ.ਐੱਮ.ਡਬਲਯੂ. 3 ਸੀਰੀਜ਼ ਨੂੰ 184 ਬੀ.ਐੱਚ.ਪੀ. ਦੀ ਪਾਵਰ ਅਤੇ 270 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਸੈਡਾਨ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 7.3 ਸੈਕਿੰਡ 'ਚ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 235 ਕਿਲੋਮੀਟਰ ਪ੍ਰਤੀ ਘੰਟਾ ਹੈ। 3 ਸੀਰੀਜ਼ ਦੇ ਦੋਵੇਂ ਵੇਰੀਅੰਟਸ 'ਚ 8-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਪੇਸ਼ਕਸ਼ ਕੀਤੀ ਗਈ ਹੈ। ਲਗਜ਼ਰੀ ਵੇਰੀਅੰਟਰ 'ਚ ਸਟੇਅਰਿੰਗ ਵ੍ਹੀਲ ਪੈਡਲ ਸ਼ਿਫਟਰ ਦਿੱਤੇ ਗਏ ਹਨ ਜੋ ਡਰਾਈਵਿੰਗ ਦੇ ਐਕਸਪੀਰੀਅੰਸ ਨੂੰ ਖਾਸ ਬਣਾਉਂਦੇ ਹਨ।
ਜਿਥੋਂ ਤੱਕ ਕਾਰ ਦੇ ਇੰਟੀਰੀਅਰ ਦੀ ਗੱਲ ਹੈ ਤਾਂ ਬੀ.ਐੱਮ.ਡਬਲਯੂ. 3 ਸੀਰੀਜ਼ ਦੇ ਨਵੇਂ ਵਰਜਨ ਦਾ ਇੰਟੀਰੀਅਰ 'ਚ ਲਾਂਚ ਹੋਏ ਫੇਸਲਿਫਟ ਵਰਜਨ ਵਰਗਾ ਹੀ ਹੈ ਪਰ ਇਸ ਵਿਚ ਕੁਝ ਹੋਰ ਬਦਲਾਅ ਜਿਵੇਂ ਮਟੀਰੀਅਲ, ਕ੍ਰੋਮ ਦੀ ਵਰਤੋਂ, ਚਮਕਦਾਰ ਸਰਫੇਸ ਅਤੇ ਐਮਬਿਐਂਟ ਲਾਈਟਸ ਦੀ ਵਰਤੋਂ ਕੀਤੀ ਗਈ ਹੈ।
ਔਰਤਾਂ ਦੇ ਪ੍ਰੋਫੈਸ਼ਨ ਨੂੰ ਅਹਿਮ ਬਣਾਉਣਗੀਆਂ ਗੂਗਲ ਦੀਆਂ ਨਵੀਆਂ Emojis
NEXT STORY