ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ Moto E30 ਨੂੰ ਲਾਂਚ ਕਰ ਦਿੱਤਾ ਹੈ। Moto E30 ਕਾਫੀ ਹੱਦ ਤਕ Moto E40 ਵਰਗਾ ਹੀ ਹੈ ਜਿਸ ਨੂੰ ਪਿਛਲੇ ਮਹੀਨੇ ਯੂਰਪ ਅਤੇ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। Moto E30 ਦੇ ਨਾਲ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਅਤੇ 5000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। Moto E30 ਨੂੰ ਗੂਗਲ ਦੇ ਐਂਡਰਾਇਡ ਗੋ ਦੇ ਨਾਲ ਪੇਸ਼ ਕੀਤਾ ਗਿਆ ਹੈ।
Moto E30 ਦੀ ਕੀਮਤ ਤੇ ਉਪਲੱਬਧਤਾ
Moto E30 ਨੂੰ ਫਿਲਹਾਲ ਦੱਖਣ ਅਮਰੀਕੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। Moto E30 ਦੀ ਕੀਮਤ 529,900 ਕੋਲੰਬੀਆ ਪੈਸੋ (ਕਰੀਬ 10,200 ਰੁਪਏ) ਹੈ। ਇਹ ਕੀਮਤ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦੀ ਹੈ। ਫੋਨ ਨੂੰ ਬਲੂ ਅਤੇ ਅਰਬਨ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਦੀ ਗਲੋਬਲ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਿਛਲੇ ਮਹੀਨੇ Moto E40 ਨੂੰ ਭਾਰਤ ’ਚ 9,499 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ।
Moto E30 ਦੇ ਫੀਚਰਜ਼
Moto E30 ’ਚ ਐਂਡਰਾਇਡ 11 ਦਾ ਗੋ ਐਡੀਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਡਿਸਪਲੇਅ ਦਾ ਪੈਨਲ ਮੈਕਸ ਵਿਜ਼ਨ ਆਈ.ਪੀ.ਐੱਸ. ਹੈ। ਫੋਨ ’ਚ Inisoc T700 ਆਕਟਾਕੋਰ ਪ੍ਰੋਸੈਸਰ, 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਹੈ।
ਮੋਟੋਰੋਲਾ ਦੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ f/1.79 ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਪਥ ਅਤੇ ਤੀਜਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
Moto E30 ’ਚ ਕੁਨੈਕਟੀਵਿਟੀ ਲਈ 4G LTE, Wi-Fi 802.11 a/b/g/n, ਬਲੂਟੁੱਥ v5, GPS/A-GPS, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਰੀਅਰ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ IP52 ਦੀ ਰੇਟਿੰਗ ਮਿਲੀ ਹੈ। ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈਹੈ ਜਿਸ ਦੇ ਨਾਲ 10 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਬੈਟਰੀ ਲਾਈਫ ਨੂੰ ਲੈ ਕੇ 40 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।
ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ
NEXT STORY