ਲੁਧਿਆਣਾ (ਰਾਜ): ਉਦਯੋਗਿਕ ਨਗਰੀ ਦਾ ਪੌਸ਼ ਇਲਾਕਾ ਸਰਾਭਾ ਨਗਰ ਉਸ ਵੇਲੇ ਦਹਿਲ ਗਿਆ ਜਦੋਂ ਇਕ ਚਿੱਟੇ ਰੰਗ ਦੀ ਰੂਬੀਕਾਨ ਜੀਪ ਅਤੇ ਯਾਮਾਹਾ R15 ਬਾਈਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਦੋਵੇਂ ਨੌਜਵਾਨ ਹਵਾ ਵਿਚ ਉਛਲ ਕੇ ਸੜਕ 'ਤੇ ਜਾ ਡਿੱਗੇ। ਇਸ ਦਰਦਨਾਕ ਹਾਦਸੇ ਵਿਚ 17 ਸਾਲਾ ਲਕਸ਼ੇ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਸਕਸ਼ਮ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਲਕਸ਼ੇ ਆਪਣੇ ਦੋਸਤ ਸਕਸ਼ਮ ਨਾਲ ਸਵੇਰੇ-ਸਵੇਰੇ ਨਾਸ਼ਤੇ ਵਿਚ ਪੂੜੀਆਂ ਖਾਣ ਲਈ ਘਰੋਂ ਨਿਕਲਿਆ ਸੀ। ਪਰਿਵਾਰ ਨੂੰ ਕੀ ਪਤਾ ਸੀ ਕਿ ਸਵੇਰ ਦਾ ਇਹ ਨਾਸ਼ਤਾ ਉਨ੍ਹਾਂ ਦੇ ਘਰ ਦੇ ਚਿਰਾਗ ਦੀ ਆਖਰੀ ਸਵਾਰੀ ਬਣ ਜਾਵੇਗਾ।
ਪੁਲਸ ਦੀ ਤਫਤੀਸ਼ ਵਿਚ ਪਤਾ ਲੱਗਾ ਹੈ ਕਿ ਰੂਬੀਕਾਨ ਗੱਡੀ ਨੂੰ ਸ਼ਹਿਰ ਦਾ ਨਾਮੀ ਜਿਮ ਟ੍ਰੇਨਰ ਸ਼ਿਵਾ ਸਚਦੇਵਾ ਚਲਾ ਰਿਹਾ ਸੀ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸ਼ਿਵਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।
CCTV ਵਿਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ
ਹਾਦਸੇ ਦੀ ਜੋ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ, ਉਹ ਦਿਲ ਦਹਿਲਾ ਦੇਣ ਵਾਲੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਆਪਣੀ ਯਾਮਾਹਾ R15 ਬਾਈਕ 'ਤੇ ਸਵਾਰ ਹੋ ਕੇ ਆ ਰਹੇ ਸਨ। ਉਦੋਂ ਹੀ ਸਾਹਮਣੇ ਤੋਂ ਆ ਰਹੀ ਚਿੱਟੀ ਰੂਬੀਕਾਨ ਗੱਡੀ ਦੇ ਚਾਲਕ ਨੇ ਬਿਨਾਂ ਕੋਈ ਵੱਡਾ ਸੰਕੇਤ ਦਿੱਤੇ ਅਚਾਨਕ ਗਲੀ ਵੱਲ ਮੋੜ ਕੱਟ ਲਿਆ। ਬਾਈਕ ਦੀ ਰਫਤਾਰ ਇੰਨੀ ਸੀ ਕਿ ਨੌਜਵਾਨਾਂ ਨੂੰ ਸੰਭਲਣ ਦਾ ਇੱਕ ਸੈਕਿੰਡ ਦਾ ਵੀ ਮੌਕਾ ਨਹੀਂ ਮਿਲਿਆ ਅਤੇ ਉਹ ਸਿੱਧੇ ਜੀਪ ਨਾਲ ਜਾ ਟਕਰਾਏ।
ਪੰਜਾਬ ਦੇ ਕਿਸਾਨਾਂ ਲਈ ਚਿੰਤਾ ਭਰੀ ਖ਼ਬਰ! ਰਾਸ਼ਟਰੀ ਔਸਤ ਨਾਲੋਂ ਕਈ ਗੁਣਾ ਵੱਧ ਹੈ 'ਅੰਨਦਾਤਾ' ਸਿਰ ਕਰਜ਼ਾ
NEXT STORY