ਵੈੱਬ ਡੈਸਕ : ਅੱਜ ਦੇ ਦੌਰ 'ਚ ਸਮਾਰਟਫੋਨ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਰਿਹਾ, ਬਲਕਿ ਇਹ ਬੈਂਕਿੰਗ, ਦਫ਼ਤਰੀ ਕੰਮ ਅਤੇ ਨਿੱਜੀ ਡਾਟਾ ਦਾ ਸਭ ਤੋਂ ਵੱਡਾ ਜ਼ਰੀਆ ਬਣ ਚੁੱਕਾ ਹੈ। ਪਰ ਮੋਬਾਈਲ ਦੀ ਗਲਤ ਵਰਤੋਂ ਜਾਂ ਇਕ ਛੋਟੀ ਜਿਹੀ ਲਾਪਰਵਾਹੀ ਤੁਹਾਨੂੰ ਵੱਡੀ ਕਾਨੂੰਨੀ ਮੁਸੀਬਤ ਵਿੱਚ ਪਾ ਸਕਦੀ ਹੈ। ਕਈ ਵਾਰ ਲੋਕ ਮਜ਼ਾਕ ਜਾਂ ਉਤਸੁਕਤਾ ਵਿੱਚ ਅਜਿਹੀਆਂ ਫਾਈਲਾਂ ਸੇਵ ਕਰ ਲੈਂਦੇ ਹਨ ਜੋ ਉਹਨਾਂ ਲਈ ਜੇਲ੍ਹ ਦਾ ਰਸਤਾ ਸਾਫ਼ ਕਰ ਸਕਦੀਆਂ ਹਨ।
ਸਾਈਬਰ ਸੈੱਲ ਦੀ ਤਿੱਖੀ ਨਜ਼ਰ
ਸਾਈਬਰ ਸੈੱਲ ਹੁਣ ਮੋਬਾਈਲ ਫੋਨ 'ਚ ਮੌਜੂਦ ਡਾਟਾ ਨੂੰ ਸਭ ਤੋਂ ਮਜ਼ਬੂਤ ਸਬੂਤ ਮੰਨਦਾ ਹੈ। ਜੇਕਰ ਕਿਸੇ ਦੇ ਫੋਨ 'ਚ ਗੈਰ-ਕਾਨੂੰਨੀ ਡਿਜੀਟਲ ਸਮੱਗਰੀ ਮਿਲਦੀ ਹੈ ਤਾਂ ਪੁਲਸ ਬਿਨਾਂ ਕਿਸੇ ਸ਼ਿਕਾਇਤ ਦੇ ਵੀ ਕਾਰਵਾਈ ਕਰ ਸਕਦੀ ਹੈ। ਪੁਲਸ ਹੁਣ ਸਿਰਫ਼ ਫੋਨ ਦੀ ਗੈਲਰੀ ਹੀ ਨਹੀਂ, ਸਗੋਂ ਕਲਾਊਡ ਬੈਕਅੱਪ ਅਤੇ ਡਿਲੀਟ ਕੀਤੇ ਗਏ ਡਾਟਾ ਦੀ ਵੀ ਜਾਂਚ ਕਰਦੀ ਹੈ।
ਇਹ ਸਮੱਗਰੀ ਰੱਖਣਾ ਹੈ ਗੰਭੀਰ ਅਪਰਾਧ
ਮੋਬਾਈਲ ਵਿੱਚ ਹੇਠ ਲਿਖੀਆਂ ਚੀਜ਼ਾਂ ਰੱਖਣਾ, ਡਾਊਨਲੋਡ ਕਰਨਾ ਜਾਂ ਅੱਗੇ ਭੇਜਣਾ ਕਾਨੂੰਨੀ ਤੌਰ 'ਤੇ ਅਪਰਾਧ ਹੈ।
• ਗੈਰ-ਕਾਨੂੰਨੀ ਕੰਟੈਂਟ: ਬੱਚਿਆਂ ਨਾਲ ਸਬੰਧਤ ਅਸ਼ਲੀਲ ਸਮੱਗਰੀ (Child Pornography), ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼।
• ਹਥਿਆਰ ਅਤੇ ਨਸ਼ਾ: ਗੈਰ-ਕਾਨੂੰਨੀ ਹਥਿਆਰਾਂ ਦੀ ਜਾਣਕਾਰੀ ਅਤੇ ਨਸ਼ਿਆਂ ਦੀ ਖਰੀਦੋ-ਫਰੋਖਤ ਨਾਲ ਜੁੜੇ ਸੰਦੇਸ਼।
• ਫਰਜ਼ੀ ਦਸਤਾਵੇਜ਼: ਜਾਅਲੀ ਦਸਤਾਵੇਜ਼ ਅਤੇ ਹੈਕਿੰਗ ਨਾਲ ਜੁੜੇ ਟੂਲਸ।
• ਭੜਕਾਊ ਸਮੱਗਰੀ: ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ, ਅਫ਼ਵਾਹਾਂ ਅਤੇ ਫੇਕ ਨਿਊਜ਼ (Fake News) ਸਾਂਝੀ ਕਰਨਾ।
• ਸ਼ੱਕੀ ਐਪਸ: ਫਰਜ਼ੀ ਲੋਨ ਐਪ, ਜਾਸੂਸੀ ਕਰਨ ਵਾਲੇ ਜਾਂ ਸਕ੍ਰੀਨ ਰਿਕਾਰਡਿੰਗ ਵਾਲੇ ਐਪਸ।
ਬਚਾਅ ਲਈ ਅਪਣਾਓ ਇਹ ਤਰੀਕੇ
ਮਾਹਿਰਾਂ ਅਨੁਸਾਰ, ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਕਿਸੇ ਵੀ ਅਣਜਾਣ ਨੰਬਰ ਜਾਂ ਸ਼ੱਕੀ ਸਰੋਤ ਤੋਂ ਆਈ ਫਾਈਲ ਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ। ਆਨਲਾਈਨ ਕਮਾਈ ਜਾਂ ਸਸਤੇ ਲੋਨ ਦੇ ਲਾਲਚ ਵਿੱਚ ਆ ਕੇ ਅਣਜਾਣ ਐਪਸ ਡਾਊਨਲੋਡ ਨਾ ਕਰੋ। ਕਿਸੇ ਵੀ ਫਾਈਲ ਨੂੰ ਸੇਵ ਜਾਂ ਸ਼ੇਅਰ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੀ ਥੋੜ੍ਹੀ ਜਿਹੀ ਸਤਰਕਤਾ ਤੁਹਾਨੂੰ ਵੱਡੀ ਮੁਸੀਬਤ ਤੋਂ ਬਚਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'Elon Musk' ਨੇ ਠੱਗ ਲਈ ਭਾਰਤੀ ਔਰਤ ! ਲੁੱਟ ਲਿਆ 16 ਲੱਖ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY