ਗੈਜੇਟ ਡੈਸਕ - ਅੱਜ-ਕੱਲ੍ਹ ਲੋਕ ਨਵਾਂ ਸਮਾਰਟ ਟੀਵੀ ਖਰੀਦਣ ਸਮੇਂ ਉਸ ਦੇ ਫੀਚਰਸ ਅਤੇ ਕੀਮਤ 'ਤੇ ਤਾਂ ਬਹੁਤ ਧਿਆਨ ਦਿੰਦੇ ਹਨ ਪਰ ਇਸ ਨੂੰ ਘਰ 'ਚ ਸਹੀ ਜਗ੍ਹਾ 'ਤੇ ਰੱਖਣ ਵੇਲੇ ਅਕਸਰ ਕਈ ਗਲਤੀਆਂ ਕਰ ਜਾਂਦੇ ਹਨ। ਮਾਹਰਾਂ ਅਨੁਸਾਰ, ਜੇਕਰ ਸਮਾਰਟ ਟੀਵੀ ਨੂੰ ਗਲਤ ਜਗ੍ਹਾ 'ਤੇ ਰੱਖਿਆ ਜਾਵੇ ਤਾਂ ਇਹ ਨਾ ਸਿਰਫ਼ ਜਲਦੀ ਖ਼ਰਾਬ ਹੋ ਸਕਦਾ ਹੈ, ਸਗੋਂ ਤੁਹਾਨੂੰ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।
ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਬਾਰੇ ਜਿੱਥੇ ਟੀਵੀ ਰੱਖਣ ਤੋਂ ਬਚਣਾ ਚਾਹੀਦਾ ਹੈ:
ਬੱਚਿਆਂ ਅਤੇ ਪਾਲਤੂ ਜਾਨਵਰਾਂ ਦੇ ਰਸਤੇ ਵਿਚ
- ਜੇਕਰ ਤੁਹਾਡੇ ਘਰ 'ਚ ਬੱਚੇ ਜਾਂ ਪਾਲਤੂ ਜਾਨਵਰ ਹਨ, ਤਾਂ ਟੀਵੀ ਨੂੰ ਉਨ੍ਹਾਂ ਦੇ ਆਉਣ-ਜਾਣ ਵਾਲੇ ਰਸਤੇ 'ਚ ਨਾ ਰੱਖੋ। ਜੇਕਰ ਤੁਸੀਂ ਟੀਵੀ ਨੂੰ ਕਿਸੇ ਟੇਬਲ ਜਾਂ ਫਰਨੀਚਰ 'ਤੇ ਰੱਖ ਰਹੇ ਹੋ, ਤਾਂ ਇਸ ਨੂੰ ਕਿਨਾਰਿਆਂ ਤੋਂ ਦੂਰ ਰੱਖੋ ਤਾਂ ਜੋ ਟੱਕਰ ਲੱਗਣ ਜਾਂ ਹਿੱਲਣ 'ਤੇ ਇਹ ਡਿੱਗ ਕੇ ਟੁੱਟ ਨਾ ਜਾਵੇ।
ਖਿੜਕੀ ਜਾਂ ਤੇਜ਼ ਰੌਸ਼ਨੀ ਦੇ ਸਾਹਮਣੇ
- ਟੀਵੀ ਨੂੰ ਕਦੇ ਵੀ ਖਿੜਕੀ ਜਾਂ ਕਿਸੇ ਤੇਜ਼ ਲਾਈਟ ਦੇ ਸਰੋਤ ਦੇ ਸਾਹਮਣੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਸਕ੍ਰੀਨ 'ਤੇ ਚਮਕ ਪੈਂਦੀ ਹੈ, ਜਿਸ ਕਾਰਨ ਤਸਵੀਰ ਸਾਫ਼ ਨਜ਼ਰ ਨਹੀਂ ਆਉਂਦੀ ਅਤੇ ਤੁਹਾਨੂੰ ਹਰ ਵੇਲੇ ਖਿੜਕੀਆਂ ਦੇ ਪਰਦੇ ਬੰਦ ਰੱਖਣੇ ਪੈਣਗੇ, ਜਿਸ ਨਾਲ ਕਮਰੇ 'ਚ ਕੁਦਰਤੀ ਰੌਸ਼ਨੀ ਨਹੀਂ ਆ ਸਕੇਗੀ।
ਖੁੱਲ੍ਹੀ ਥਾਂ ਜਾਂ ਬਾਲਕੋਨੀ
- ਕਈ ਲੋਕ ਸ਼ੌਕ ਵਜੋਂ ਬਾਲਕੋਨੀ 'ਚ ਟੀਵੀ ਲਗਾ ਲੈਂਦੇ ਹਨ। ਜੇਕਰ ਤੁਹਾਡਾ ਟੀਵੀ ਸਿਰਫ਼ ਅੰਦਰੂਨੀ ਵਰਤੋਂ ਲਈ ਬਣਿਆ ਹੈ, ਤਾਂ ਇਸ ਨੂੰ ਬਾਹਰ ਨਾ ਰੱਖੋ। ਮੌਸਮ ਦੀ ਮਾਰ ਅਤੇ ਜ਼ਿਆਦਾ ਰੌਸ਼ਨੀ ਕਾਰਨ ਅਜਿਹੇ ਟੀਵੀ ਬਹੁਤ ਜਲਦੀ ਖ਼ਰਾਬ ਹੋ ਜਾਂਦੇ ਹਨ।
ਫਾਇਰਪਲੇਸ ਦੇ ਉੱਪਰ
- ਜੇਕਰ ਤੁਸੀਂ ਕਿਸੇ ਠੰਡੇ ਇਲਾਕੇ 'ਚ ਰਹਿੰਦੇ ਹੋ ਅਤੇ ਘਰ 'ਚ ਫਾਇਰਪਲੇਸ ਬਣਿਆ ਹੈ, ਤਾਂ ਉਸ ਦੇ ਬਿਲਕੁਲ ਉੱਪਰ ਟੀਵੀ ਨਾ ਲਗਾਓ। ਫਾਇਰਪਲੇਸ ਤੋਂ ਨਿਕਲਣ ਵਾਲੀ ਗਰਮੀ ਟੀਵੀ ਦੇ ਸੰਵੇਦਨਸ਼ੀਲ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਮਹਿੰਗੇ ਸਮਾਰਟ ਟੀਵੀ ਦੀ ਉਮਰ ਵਧਾ ਸਕਦੇ ਹੋ ਅਤੇ ਅਚਾਨਕ ਹੋਣ ਵਾਲੇ ਖ਼ਰਚਿਆਂ ਤੋਂ ਬਚ ਸਕਦੇ ਹੋ।
ਜੇ ਤੁਹਾਡਾ ਫ਼ੋਨ ਵੀ ਹੋ ਗਿਆ ਹੈ C, ਤਾਂ ਅਪਣਾਓ ਇਹ 5 ਆਸਾਨ ਤਰੀਕੇ, ਚੱਲੇਗਾ ਸੁਪਰਫਾਸਟ
NEXT STORY