ਗੈਜੇਟ ਡੈਸਕ– ਆਪਣੇ ਸਾਊਂਡ ਸਿਸਟਮ ਦੀ ਸ਼ਾਨਦਾਰ ਰੇਂਜ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਪੋਟ੍ਰੋਨਿਕਸ ਨੇ ਵਾਇਰਲੈੱਸ ਸਬਵੂਫਰ ਵਾਲੇ ਨਵੇਂ ਸਾਊਂਡਬਾਰ- ‘ਪਿਓਰ ਸਾਊਂਡ 102’ ਨੂੰ ਲਾਂਚ ਕੀਤਾ ਹੈ। ਇਹ ਨਵਾਂ ਲਾਂਚ ਕੀਤਾ ਗਿਆ ਸਾਊਂਡਬਾਰ ਆਪਣੇ ਆਪ ’ਚ ਸਭ ਤੋਂ ਵੱਖਰਾ ਹੈ, ਜੋ ਆਧੁਨਿਕ ਸਟਾਈਲ ਅਤੇ ਮਲਟੀਮੀਡੀਆ ਫੀਚਰਜ਼ ਨਾਲ ਸ਼ਾਨਦਾਰ ਆਡੀਓ ਅਨੁਭਵ ਪ੍ਰਦਾਨ ਕਰਦਾ ਹੈ।
ਪਿਛਲੇ ਕੁਝ ਸਾਲਾਂ ’ਚ ਪੋਟ੍ਰੋਨਿਕਸ ਨੇ ਕਈ ਬਿਹਤਰੀਨ ਆਡੀਓ ਪ੍ਰੋਡਕਟਸ ਲਾਂਚ ਕੀਤੇ ਹਨ। ਪਿਓਰ ਸਾਊਂਡ 102 ਦੇ ਨਾਲ ਬ੍ਰਾਂਡ ਤੁਹਾਡੇ ਟੀ.ਵੀ. ਲਈ ਪਰਫੈਕਟ ਕੰਪੇਨੀਅਨ ਲੈ ਕੇ ਆਇਾ ਹੈ, ਜੋ ਵਾਈਬ੍ਰੇਂਟ ਅਤੇ ਫੁਲ-ਰੇਂਜ ਸਾਊਂਡ ਨਾਲ ਤੁਹਾਡੇ ਅਨੁਭਵ ਨੂੰ ਨਵੇਂ ਪੱਧਰ ਤਕ ਲੈ ਜਾਵੇਗਾ। ਇਸ ਦਾ ਪਤਲਾ ਯੂਰਪੀ ਡਿਜ਼ਾਇਨ ਇਸ ਨੂੰ ਹੋਰ ਵੀ ਰੋਚਕ ਬਣਾਉਂਦਾ ਹੈ ਜੋ ਬਹੁਤ ਘੱਟ ਥਾਂ ਘੇਰਦਾ ਹੈ ਅਤੇ ਨਾਲ ਹੀ ਤੁਹਾਡੇ ਘਰ ਨੂੰ ਆਧੁਨਿਕ ਲੁੱਕ ਵੀ ਦਿੰਦਾ ਹੈ।
160 ਵਾਟ ਦੇ ਪਾਵਰਫੁਲ ਸਿਸਟਮ ਆਊਟਪੁਟ ਅਤੇ ਵਾਇਰਲੈੱਸ ਸਬਵੂਫਰ ਦੇ ਨਾਲ 3ਡੀ ਸਰਾਊਂਡ ਦੇਣ ਵਾਲਾ ਇਹ ਸਾਊਂਡਬਾਰ 2.1 ਤਕ ਚੈਨਲਸ ਦੇ ਨਾਲ ਯਕੀਨੀ ਕਰਦਾ ਹੈ ਕਿ ਤੁਹਾਡੇ ਕਮਰੇ ਦੇ ਹਰ ਕੋਨੇ ’ਚ ਕਲੀਅਰ ਅਤੇ ਪ੍ਰੀਮੀਅਮ ਸਾਊਂਡ ਜਾਵੇ। ਤਾਂ ਹੁਣ ਇਕ ਬਟਨ ਕਲਿੱਕ ਕਰਦੇ ਹੀ ਤੁਸੀਂ ਆਪਣੇ ਲਿਵਿੰਗ ਰੂਮ ਨੂੰ ਥਿਏਟਰ ਜਾਂ ਪਬ ’ਚ ਬਦਲ ਸਕਦੇ ਹੋ ਅਤੇ ਆਡੀਓ ਦਾ ਸ਼ਾਨਦਾਰ ਅਨੁਭਵ ਪਾ ਸਕਦੇ ਹੋ।
ਇਸ ਤੋਂ ਇਲਾਵਾ ਆਸਾਨੇ ਰਿਮੋਟ ਕੰਟਰੋਲ ਐਕਸੈੱਸ ਰਾਹੀਂ ਤੁਸੀਂ ਕਈ ਮਿਊਜ਼ਿਕ ਮੋਡਸ ਜਿਵੇਂ- ਪਲੇਅ, ਪੌਜ਼, ਵਾਲਿਊਮ, ਬਾਸ, ਟ੍ਰੇਬਲ ਆਦਿ ਦਾ ਮਜ਼ਾ ਲੈ ਸਕਦੇ ਹੋ। ਇਹ ਆਧੁਨਿਕ ਤਕਨੀਕ ਅਤੇ ਆਲ-ਰਾਊਂਡ ਫੀਚਰਜ਼ ਵਾਲਾ ਇਕ ਬਿਹਤਰੀਨ ਆਡੀਓ ਸਿਸਟਮ ਹੈ। ਬਲੂਟੁੱਥ 5.0 ਤਕਨਾਲੋਜੀ ਨਾਲ ਲੈਸ ਪਿਓਰ ਸਾਊਂਡ 102 ਕੁਨੈਕਟੀਵਿਟੀ ਦੇ ਕਈ ਹੋਰ ਬਦਲ ਵੀ ਦਿੰਦਾ ਹੈ ਜਿਵੇਂ- ਯੂ.ਐੱਸ.ਬੀ. ਡ੍ਰਾਈਵ, 3.5mm ਆਕਸ-ਇਨ, ਆਪਟਿਕਲ ਇਨਪੁਟ ਪੋਰਟ ਅਤੇ HDMI।
ਕੀਮਤ ਤੇ ਉਪਲੱਬਧਤਾ
‘ਪੋਟ੍ਰੋਨਿਕਸ ਪਿਓਰ ਸਾਊਂਡ 102’ ਆਕਰਸ਼ਕ ਕਾਲੇ ਰੰਗ ’ਚ ਮੈਟ ਫਿਨਿਸ਼ ਨਾਲ INR 8,999 ਰੁਪਏ ਦੀ ਕੀਮਤ ’ਚ ਉਪਲੱਬਦ ਹੈ। ਇਹ 12 ਮਹੀਨਿਆਂ ਦੀ ਵਾਰੰਸੀ ਨਾਲ ਆਉਂਦਾ ਹੈ ਅਤੇ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਐਮਾਜ਼ੋਨ ਅਤੇ ਹੋਰ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।
ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Infinix Smart 6, ਜਾਣੋ ਕੀਮਤ
NEXT STORY