ਗੈਜੇਟ ਡੈਸਕ– ਇਨਫਿਨਿਕਸ ਸਮਾਰਟ 6 ਸਮਾਰਟਫੋਨ ਨੇ ਗਲੋਬਲ ਬਾਜ਼ਾਰ ’ਚ ਦਸਤਕ ਦੇ ਦਿੱਤੀ ਹੈ। ਇਸ ਸਮਾਰਟਫੋਨ ’ਚ ਫਾਸਟ ਚਾਰਜਿੰਗ ਸਪੋਰਟ ਕਰਨ ਵਾਲੀ 5000mAh ਦੀ ਜੰਬੋ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਵੇਂ ਹੈਂਡਸੈੱਟ ’ਚ ਡਿਊਲ ਰੀਅਰ ਕੈਮਰਾ ਸੈੱਟਅਪ, ਐੱਲ.ਸੀ.ਡੀ. ਅਤੇ UNISOC ਚਿਪਸੈੱਟ ਮਿਲੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ Infinix Smart 5 ਨੂੰ ਗਲੋਬਲੀ ਲਾਂਚ ਕੀਤਾ ਗਿਆ ਸੀ।
Infinix Smart 6 ਦੇ ਫੀਚਰਜ਼
ਫੋਨਐਂਡਰਾਇਡ 11 ਗੋ ਐਡੀਸ਼ਨ ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ ਪਹਿਲਾ 8 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਦੂਜਾ 0.08 ਮੈਗਾਪਿਕਸਲ ਦਾ ਲੈੱਨਜ਼ ਹੈ। ਇਸ ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਫੋਨ ’ਚ 6.6 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਨੋਚ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਇਸ ਦੀ ਸਕਰੀਨ 16 ਮਿਲੀਅਨ ਕਲਰ ਸਪੋਰਟ ਕਰਦੀ ਹੈ। ਫੋਨ ’ਚ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ਦੀ ਸੁਰੱਖਿਆ ਲਈ ਫਿੰਗਰਪ੍ਰਿੰਟ ਸਕੈਨਰ ਅਤੇ ਫੇਸ ਆਈ.ਡੀ. ਦਾ ਸਪੋਰਟ ਮਿਲੇਗਾ।
ਫੋਨ ’ਚ 5000mAh ਦੀ ਬੈਟਰੀ ਹੈ। ਇਸ ਦੀ ਬੈਟਰੀ 10 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਦੇ ਨਾਲ ਹੀ ਫੋਨ ’ਚ ਕੁਨੈਕਟੀਵਿਟੀ ਲਈ ਡਿਊਲ ਸਿਮ ਸਲਾਟ, 4ਜੀ, ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ।
Infinix Smart 6 ਦੀ ਕੀਮਤ
ਫੋਨ ਦੀ ਕੀਮਤ 120 ਡਾਲਰ (ਕਰੀਬ 8,996 ਰੁਪਏ) ਹੈ। ਇਹ ਡਿਵਾਈਸ ਕਾਲੇ, ਹਰੇ, ਨੀਲੇ ਅਤੇ ਬੈਂਗਨੀ ਰੰਗ ’ਚ ਉਪਲੱਬਧ ਹੈ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਕਿ ਇਸ ਫੋਨ ਨੂੰ ਭਾਰਤ ਸਮੇਤ ਹੋਰ ਦੇਸ਼ਾਂ ’ਚ ਕਦੋਂ ਤਕ ਪੇਸ਼ ਕੀਤਾ ਜਾਵੇਗਾ।
ਜੀਓ ਤੇ ਬੀਪੀ ਨੇ ਮਿਲ ਕੇ ਲਾਂਚ ਕੀਤਾ ਪਹਿਲਾ ਮੋਬਿਲਿਟੀ ਸਟੇਸ਼ਨ
NEXT STORY