ਜਲੰਧਰ- ਜ਼ਿਆਦਾਤਰ ਯੂਜ਼ਰਾਂ ਵੱਲੋਂ ਫੇਸਬੁੱਕ ਤੇ ਵਟਸਐਪ ਦੀ ਵਰਤੋਂ ਫੋਟੋ ਸ਼ੇਅਰਿੰਗ, ਚੈਟਿੰਗ, ਟੈਕਸਟ ਮੈਸੇਜਿੰਗ, ਡਾਕਿਊਮੈਂਟਸ, ਪੀ.ਡੀ.ਐੱਫ. ਫਾਇਲਾਂ, ਜਿਫ ਇਮੇਜ, ਵੀਡੀਓ ਆਦਿ ਸ਼ੇਅਰ ਕਰਨ ਲਈ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ, ਟਵਿੱਟਰ ਅਤੇ ਵਟਸਐਪ ਸਿਰਫ਼ ਗੱਲਾਂ ਕਰਨ ਲਈ ਹੀ ਨਹੀਂ ਸਗੋ ਮਨੀ ਟਰਾਂਸਫਰ ਦੇ ਕੰਮ ਵੀ ਆ ਸਕਦੇ ਹਨ। ਕੋਈ ਬੈਂਕ ਆਪਣੇ ਐੱਪ ਦੇ ਜ਼ਰੀਏ ਇਨ੍ਹਾਂ ਸੋਸ਼ਲ ਸਾਈਟਜ਼ ਨਾਲ ਜੁੜ ਕੇ ਮਨੀ ਟਰਾਂਸਫਰ ਦੇ ਆਪਸ਼ਨ ਦੇ ਰਹੇ ਹਨ। ਫੇਸਬੁੱਕ 'ਤੋ ਕੋਟਕ ਮਹਿੰਦਰਾ ਦੇ ਕੇ.ਪੇਅ ਅਤੇ ਐਕਸਿਸ ਬੈਂਕ ਦਾ ਪਿੰਗ ਪੇਅ, ਆਈ.ਸੀ.ਆਈ.ਸੀ.ਆਈ. ਦੇ ਪੋਕੈਟ ਐੱਪ ਦੇ ਜ਼ਰੀਏ ਜਾਣੋ ਮਨੀ ਟਰਾਂਸਫਰ ਕੀਤਾ ਜਾ ਸਕਦਾ ਹੈ।
ਕੀ ਹੈ ਜ਼ਰੂਰੀ-
7 ਡਿਜੀਟ ਦੀ ਮੋਬਾਇਲ ਮਨੀ ਆਈਡੈਂਟੀਫਾਇਰ (MMID) ਜ਼ਰੂਰੀ ਹੈ। ਬੈਂਕ ਖਪਤਕਾਰ ਇਸ ਨੰਬਰ ਦੇ ਜ਼ਰੀਏ ਹੀ ਤੱਤਕਾਲ ਪੈਮੇਂਟ ਸਰਵਿਸ ਜਾ ਆਈ.ਐੱਮ.ਪੀ.ਐੱਸ. ਨਾਲ ਜੁੜੇ ਰਹਿੰਦੇ ਹੋ। ਹਰ ਬੈਂਕ ਦਾ ਵੱਖ-ਵੱਖ ਐੱਮ.ਐੱਮ.ਆਈ.ਡੀ. ਹੁੰਦੀ ਹੈ ਜੋ, ਕਿਸੇ ਵੀ ਟਰਾਂਸਜੈਕਸ਼ਨ ਲਈ ਰਜਿਸਟਰਡ ਮੋਬਾਇਲ ਨਬੰਰ 'ਤੇ ਹੀ ਅਲਰਟ ਆਵੇਗਾ।
ਕਿਸ ਤਰ੍ਹਾਂ ਕਰੋ ਪੇਮੈਂਟ-
ਸਭ ਤੋਂ ਪਹਿਲਾਂ ਐੱਪ ਡਾਊਨਲੋਡ ਕਰੋ। ਉਸ ਤੋਂ ਬਾਅਦ ਜ਼ਰੂਰੀ ਜਾਣਕਾਰੀ ਦੇ ਕੇ ਰਜ਼ਿਸਟਰੇਸ਼ਨ ਕਰੋ। ਜਿਸ ਮੋਬਾਇਲ ਨੰਬਰ ਨਾਲ ਐੱਮ.ਐੱਮ.ਆਈ.ਡੀ. ਕੁਨੈਕਟ ਹੈ ਉੱਤੇ ਨਬੰਰ ਜਾਣਕਾਰੀ 'ਚ ਦਿਓ। ਇਸ ਤੋਂ ਬਾਅਦ ਐੱਪ ਫੇਸਬੁੱਕ , ਟਵਿੱਟਰ ਜਾ ਵਟਸਐੱਪ ਦੇ ਕੁਨੈਕਟ ਸਿੰਕ ਕਰਨ ਦੀ ਮਨਜ਼ੂਰੀ ਮੰਗੇਗਾ। ਇਸ ਨੂੰ ਦਿੰਦੇ ਹੀ ਤੁਸੀਂ ਸੋਸ਼ਲ ਮੀਡੀਆ 'ਤੇ ਕੁਨੈਕਟ ਨੂੰ ਮਨੀ ਟਰਾਂਸਫਰ ਕਰਨ ਲਈ ਤਿਆਰ ਹੋ ਜਾਓਗੇ। ਜਿਸ ਨੂੰ ਮਨੀ ਟਰਾਂਸਫਰ ਕਰ ਰਹੇ ਹੋ ਉਸ ਐੱਪ 'ਤੇ ਆਪਣੇ ਬੈਂਕ ਅਕਾਊਂਟ ਨੂੰ ਰਜਿਸਟਰ ਕਰਨਾ ਹੋਵੇਗਾ। ਜਦੋਂ ਮਨੀ ਟਰਾਂਸਫਰ ਕਰੋਗੇ ਤਾਂ ਹਰ ਵਾਰ ਇੱਕ ਪਾਸਵਰਡ ਜੈਨਰੇਟ ਹੋਵੇਗਾ, ਜਿਸ ਨੂੰ ਭਰਨ 'ਤੇ ਟਰਾਂਸਜ਼ੈਕਸ਼ਨ ਸੰਭਵ ਹੋ ਸਕੇਗਾ।
10 ਰੁਪਏ ਤੋਂ 50 ਹਜ਼ਾਰ ਰੁਪਏ ਤੱਕ ਭੇਜ ਸਕਦੇ ਹੋ
50 ਹਜ਼ਾਰ ਤੱਕ ਭੇਜ ਸਕਦੇ ਹੋ- ਇਹ ਐੱਪ ਸਿਰਫ਼ ਪੈਸੇ ਭੇਜਣ ਵਾਲੇ ਦੇ ਕੋਲ ਹੋਣਾ ਚਾਹੀਦਾ ਹੈ। ਪੈਸਾ ਪਾਉਣ ਵਾਲਾ ਕਿਸੇ ਵੀ ਐੱਪ ਦੀ ਵਰਤੋਂ ਕਰ ਸਕਦਾ ਹੈ। ਇਹ ਐੱਪ ਐਂਡਰਾਇਡ 'ਤੇ ਪੂਰੀ ਤਰ੍ਹਾਂ ਮੁਫਤ ਹੈ। ਇਨ੍ਹਾਂ ਜ਼ਰੀਏ ਘੱਟ ਤੋਂ ਘੱਟ 10 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 50 ਹਜ਼ਾਰ ਰੁਪਏ ਤੱਕ ਭੇਜੇ ਜਾ ਸਕਦੇ ਹਨ।
ਐਂਡ੍ਰਾਇਡ ਲਈ ਜਾਰੀ ਹੋਈ ਗੂਗਲ ਦੀ ਨਵੀਂ ਜੀ-ਬੋਰਡ ਐਪ (ਵੀਡੀਓ)
NEXT STORY