ਆਟੋ ਡੈਸਕ- ਓਲਾ ਇਲੈਕਟ੍ਰਿਕ ਦਾ ਨਾਂ ਭਾਰਤੀ ਬਾਜ਼ਾਰ 'ਚ ਵੱਡੇ ਦੋ-ਪਹੀਆ ਵਾਹਨਾਂ ਦੀ ਲਿਸਟ 'ਚ ਸ਼ਾਮਲ ਹੈ। ਕੰਪਨੀ ਨੇ ਹੁਣ ਤਕ ਬਾਜ਼ਾਰ 'ਚ 3 ਦੋ-ਪਹੀਆ ਵਾਹਨ ਲਾਂਚ ਕੀਤੇ ਹਨ। ਹਾਲ ਹੀ 'ਚ ਕੰਪਨੀ ਦੇ ਸੰਸਥਾਪਕ ਭਾਵਿਸ਼ ਅਗਰਵਾਲ ਨੇ ਖੁਲਾਸਾ ਕੀਤਾ ਹੈ ਕਿ ਉਹ ਭਾਰਤੀ ਬਾਜ਼ਾਰ 'ਚ 6 ਨਵੇਂ ਵਾਹਨ ਲਾਂਚ ਕਰਨ ਵਾਲੀ ਹੈ। ਮੌਜੂਦਾ ਸਮੇਂ 'ਚ ਕੰਪਨੀ ਦੇ ਲਾਈਨਅਪ 'ਚ 3 ਇਲੈਕਟ੍ਰਿਕ ਸਕੂਟਰ- S1, S1 Pro ਅਤੇ S1 Air ਸੇਲ ਲਈ ਉਪਲੱਬਧ ਹਨ। ਉੱਥੇ ਹੀ S1 Air ਇਲੈਕਟ੍ਰਿਕ ਦੀ ਡਿਲਿਵਰੀ ਅਪ੍ਰੈਲ 2023 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਸਾਹਮਣੇ ਆਈ ਜਾਣਕਾਰੀ ਮੁਤਾਬਕ, ਬ੍ਰਾਂਡ 2024 'ਚ ਇਕ ਪ੍ਰੀਮੀਅਮ ਅਤੇ ਮਾਸ-ਮਾਰਕੀਟ ਮੋਟਰਸਾਈਕਲ ਲਾਂਚ ਕਰੇਗਾ ਅਤੇ ਇਸਦੀ ਡਿਲਿਵਰੀ 2025 &ਚ ਸ਼ੁਰੂ ਕੀਤੀ ਜਾਵੇਗੀ। ਉੱਥੇ ਹੀ 2025 'ਚ ਓਲਾ ਇਕ ਪ੍ਰੀਮੀਅਮ ਕਾਰ ਅਤੇ ਐੱਸ.ਯੂ.ਵੀ. ਲਾਂਚ ਕਰੇਗੀ, ਜਦਕਿ 2026 'ਤ ਕੰਪਨੀ ਇਕ ਮਾਸ-ਮਾਰਕੀਟ ਕਾਰ ਪੇਸ਼ ਕਰੇਗੀ।
BGMI ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਹੋਵੇਗੀ ਗੇਮ ਦੀ ਵਾਪਸੀ
NEXT STORY