ਜਲੰਧਰ- ਅਫਵਾਹਾਂ ਦੀ ਮੰਨੀਏ ਤਾਂ ਵਨਪਲੱਸ 6ਟੀ ਦੇ ਲਾਂਚ 'ਚ ਸਿਰਫ ਇਕ ਮਹੀਨਾ ਰਹਿ ਗਿਆ ਹੈ ਤੇ ਹੁੱਣ ਇਸ ਸਮਾਰਟਫੋਨ ਨੂੰ ਲੈ ਕੇ ਰੇਂਡਰਸ ਤੇ ਲੀਕਸ ਆਉਣ ਸ਼ੁਰੂ ਹੋ ਚੁੱਕੇ ਹਨ। ਹੁਣ ਇਕ ਲੇਟੈਸਟ ਲੀਕਸ ਸਾਹਮਣੇ ਆਈ ਹੈ ਜਿਸ 'ਚ ਸਮਾਰਟਫੋਨ ਦੇ ਬਾਰੇ 'ਚ ਕੁਝ ਜਾਣਕਾਰੀ ਆਈ ਹੈ।
ਲੀਕਸ 'ਚ ਸਮਾਰਟਫੋਨ ਦੇ ਬੈਕ ਤੇ ਫਰੰਟ ਨੂੰ ਵਿਖਾਇਆ ਗਿਆ ਹੈ, ਜਿਸ ਦੇ ਨਾਲ ਫੋਨ ਦੇ ਬਾਰੇ 'ਚ ਕੁਝ ਫੀਚਰਸ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਹਾਲਾਂਕਿ ਇਹ ਸਿਰਫ ਇਕ ਲੀਕ ਹੈ ਜਿਸ ਕਰਕੇ ਕਿਸੇ ਵੀ ਅਧਿਕਾਰਤ ਨਤੀਜੇ ਦੀ ਪੁੱਸ਼ਟੀ ਨਹੀਂ ਕਰ ਸਕਦੇ।

ਵੀਵੋ 'ਚ ਵੇਖੇ ਗਏ ਇਸ ਲੇਟੈਸਟ ਰੇਂਡਰ 'ਚ ਸਮਾਰਟਫੋਨ 'ਚ ਵਾਟਰਡਰਾਪ ਨੌਚ ਤੇ ਟ੍ਰਿਪਲ ਕੈਮਰਾ ਸੈੱਟਅਪ ਵੇਖਿਆ ਗਿਆ ਹੈ। ਇੱਥੋਂ ਤੱਕ ਕੀ ਸਮਾਰਟਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸਕੈਨਰ ਨਹੀਂ ਵੇਖਿਆ ਗਿਆ ਹੈ। ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਇਨ-ਫਿੰਗਰਪ੍ਰਿੰਟ ਡਿਸਪਲੇ ਦੇ ਨਾਲ ਆ ਸਕਦਾ ਹੈ। ਹਾਲਾਂਕਿ ਰੇਂਡਰ 'ਚ ਵੇਖੇ ਗਏ ਸਮਾਰਟਫੋਨ ਦੇ ਬੈਕ 'ਚ ਫਲੈਸ਼ ਮਾਡਿਊਲ ਦੇਖਣ ਨੂੰ ਨਹੀਂ ਮਿਲਦਾ ਹੈ ਜਿਸ ਦੇ ਨਾਲ ਇਸ ਦੀ ਆਥੈਂਟੀਸਿਟੀ 'ਤੇ ਸਵਾਲ ਖੜੇ ਹੁੰਦੇ ਹਨ।
ਕੁਝ ਦਿਨ ਪਹਿਲਾਂ AndoridPure ਦੀ ਇਕ ਲੀਕਸ ਚ 6ਟੀ ਦਾ ਰਿਟੇਲ ਬਾਕਸ ਵਿਖਾਈ ਦਿੱਤਾ ਸੀ। ਜਿਸ 'ਚ ਇਕ ਸਪੈਸ਼ਲ ਬਾਕਸ 'ਚ ਫੋਨ ਦੀ ਆਉਟਲਾਈਨ ਵੇਖੀ ਗਈ ਸੀ ਜੋ ਕੁਝ ਮੇਨ ਸਪੈਸੀਫਿਕੇਸ਼ਨ ਨੂੰ ਦੱਸਦੀ ਹੈ। ਇਨ੍ਹਾਂ ਫੀਚਰਸ 'ਚੋਂ ਦੋ ਫੀਚਰਸ ਫਰੰਟ ਵਿੱਚ ਦਿੱਤੀ ਗਈ 'ਵਾਟਰਡਰਾਪ' ਨੌਚ ਤੇ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਸਨ। ਬਾਕਸ 'ਚ ਵਨਪਲੱਸ 6ਟੀ ਲਈ ਇਕ ਸਪੈਸ਼ਲ ਸਲੋਗਨ ਦਿੱਤਾ ਗਿਆ ਸੀ, ਜਿਸ 'ਚ 'ਅਨਲਾਕ ਦ ਸਪੀਡ' ਲਿੱਖਿਆ ਗਿਆ ਸੀ।
ਲਾਂਚ ਤੋਂ ਪਹਿਲਾਂ ਐਪਲ ਦੇ ਨਵੇਂ ਆਈਫੋਨ ਦੀਆਂ ਕੀਮਤਾਂ ਲੀਕ
NEXT STORY