ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਰਾਜ ਮੰਤਰੀ ਪੇਮਾਸਨੀ ਚੰਦਰਸ਼ੇਖਰ ਨੇ ਕਿਹਾ ਕਿ ਉਦਯੋਗਪਤੀ ਐਲਨ ਮਸਕ ਦੀ ਅਗਵਾਈ ਵਾਲੀ ਸੈਟੇਲਾਈਟ ਸੰਚਾਰ ਸੇਵਾਦਾਤਾ ਕੰਪਨੀ ਸਟਾਰਲਿੰਕ ਭਾਰਤ ’ਚ ਸਿਰਫ਼ 20 ਲੱਖ ਕੁਨੈਕਸ਼ਨ ਦੇ ਸਕਦੀ ਹੈ। ਅਜਿਹੇ ’ਚ ਜਨਤਕ ਖੇਤਰ ਦੀ ਬੀ. ਐੱਸ. ਐੱਨ. ਐੱਲ. ਸਮੇਤ ਹੋਰ ਦੂਰਸੰਚਾਰ ਕੰਪਨੀਆਂ ਨੂੰ ਕੋਈ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ : YouTube, ਸੋਸ਼ਲ ਮੀਡੀਆ Influencer ਤੇ ਵਪਾਰੀਆਂ ਲਈ ਬਦਲ ਗਏ ਹਨ ITR ਨਿਯਮ, ਜਾਣੋ ਪੂਰੀ ਡਿਟੇਲ
ਉਨ੍ਹਾਂ ਇੱਥੇ ਬੀ. ਐੱਸ. ਐੱਨ. ਐੱਲ. ਦੀ ਸਮੀਖਿਆ ਬੈਠਕ ਮੌਕੇ ਕਿਹਾ, ‘‘ਸਟਾਰਲਿੰਕ ਦੇ ਭਾਰਤ ’ਚ ਸਿਰਫ਼ 20 ਲੱਖ ਗਾਹਕ ਹੋ ਸਕਦੇ ਹਨ ਅਤੇ ਉਹ 200 ਐੱਮ. ਬੀ. ਪੀ. ਐੱਸ. ਤੱਕ ਦੀ ਸਪੀਡ ਪ੍ਰਦਾਨ ਕਰ ਸਕਦੀ ਹੈ। ਇਸ ਦੇ ਨਾਲ ਦੂਰਸੰਚਾਰ ਸੇਵਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ।’’
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਸੈਟਕਾਮ ਸੇਵਾਵਾਂ ਲਈ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਟੀਚੇ ’ਤੇ ਰੱਖਿਆ ਜਾਵੇਗਾ, ਜਿੱਥੇ ਬੀ. ਐੱਸ. ਐੱਨ. ਐੱਲ. ਦੀ ਚੰਗੀ ਮੌਜੂਦਗੀ ਹੈ। ਉਨ੍ਹਾਂ ਕਿਹਾ ਕਿ ਸੈਟਕਾਮ ਸੇਵਾਵਾਂ ਦੀ ਸ਼ੁਰੂਆਤੀ ਲਾਗਤ ਬਹੁਤ ਜ਼ਿਆਦਾ ਹੋਵੇਗੀ ਅਤੇ ਮਹੀਨਾਵਾਰ ਲਾਗਤ ਲੱਗਭਗ 3,000 ਰੁਪਏ ਹੋ ਸਕਦੀ ਹੈ।
ਇਹ ਵੀ ਪੜ੍ਹੋ : Black Money ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ Red ਅਤੇ Pink Money ਦਾ ਰਾਜ਼?
ਇਹ ਵੀ ਪੜ੍ਹੋ : Ration Card ਧਾਰਕਾਂ ਲਈ Alert! ...ਬੰਦ ਹੋ ਸਕਦਾ ਹੈ ਮੁਫ਼ਤ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TCS ’ਚ ਛਾਂਟੀ ’ਤੇ ਸੂਚਨਾ ਤਕਨੀਕੀ ਮੰਤਰਾਲਾ ਦੀ ਕੜੀ ਨਜ਼ਰ
NEXT STORY