ਗੈਜੇਟ ਡੈਸਕ— ਐਪਲ ਦੀ ਆਈਫੋਨ ਐਕਸ ਐੱਸ ਸੀਰੀਜ਼ ਦੇ ਨਵੇਂ ਫੋਨਸ 12 ਸਤੰਬਰ ਨੂੰ ਲਾਂਚ ਹੋਣ ਲਈ ਤਿਆਰ ਹਨ। ਮੰਨਿਆ ਜਾ ਰਿਹਾ ਹੈ ਕਿ ਲਾਂਚਿੰਗ ਈਵੈਂਟ 'ਚ ਆਈਫੋਨ ਐਕਸ ਐੱਸ, ਆਈਫੋਨ ਐਕਸ ਐੱਸ ਮੈਕਸ ਅਤੇ ਐੱਲ.ਸੀ.ਡੀ. ਡਿਸਪਲੇਅ ਵਾਲਾ 6.1-ਇੰਚ ਆਈਫੋਨ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਫੋਨਸ ਨਾਲ ਜੁੜੀਆਂ ਕਈ ਜਾਣਕਾਰੀਆਂ ਆਨਲਾਈਨ ਲੀਕ ਹੋ ਚੁੱਕੀਆਂ ਹਨ। ਹੁਣ ਜਰਮਨੀ ਦੀ ਇਕ ਵੈੱਬਸਾਈਟ 'ਤੇ ਇਨ੍ਹਾਂ ਫੋਨਸ ਦੀ ਕੀਮਤ ਵੀ ਲੀਕ ਹੋ ਗਈ ਹੈ। ਹਾਲਾਂਕਿ ਇਹ ਕੀਮਤ ਯੂਰੋ 'ਚ ਹੈ।
macerkopf.de ਦੀ ਇਕ ਰਿਪੋਰਟ ਮੁਤਾਬਕ, ਆਈਫੋਨ ਐਕਸ ਐੱਸ ਦੀ ਕੀਮਤ 909 ਯੂਰੋ (ਕਰੀਬ 76,151 ਰੁਪਏ) ਅਤੇ ਆਈਫੋਨ ਐਕਸ ਐੱਸ ਮੈਕਸ ਦੀ ਕੀਮਤ 1,149 ਯੂਰੋ (ਕਰੀਬ 96,247 ਰੁਪਏ) ਹੋਵੇਗੀ। ਇਹ ਕੀਮਤ ਆਈਫੋਨ ਦੇ 64 ਜੀ.ਬੀ. ਵੇਰੀਐਂਟ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ 256 ਜੀ.ਬੀ. ਵੇਰੀਐਂਟ ਲਈ 170 ਯੂਰੋ (ਕਰੀਬ 14,242 ਰੁਪਏ) ਜ਼ਿਆਦਾ ਚਾਰਜ ਕਰੇਗਾ। ਐਕਸ ਐੱਸ ਦਾ ਬੇਸ 6.1-ਇੰਚ ਐੱਲ.ਸੀ.ਡੀ. ਵਰਜਨ 799 ਯੂਰੋ (66,955 ਰੁਪਏ) 'ਚ ਉਪਲੱਬਧ ਹੋਵੇਗਾ।
ਰਿਪੋਰਟ ਇਹ ਵੀ ਹੈ ਕਿ ਐਪਲ ਦੇ ਨਵੇਂ ਫੋਨਸ ਦੀ ਕੀਮਤ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ 2017 ਦੇ ਬਰਾਬਰ ਹੀ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਡਾਲਰ 'ਚ ਆਈਪੋਨ ਐਕਸ ਐੱਸ ਦੀ ਕੀਮਤ 799 ਡਾਲਰ (ਕਰੀਬ 57,504 ਰੁਪਏ), ਆਈਫੋਨ ਐਕਸ ਐੱਸ ਮੈਕਸ 999 ਡਾਲਰ (ਕਰੀਬ 71,723 ਰੁਪਏ) ਅਤੇ ਸਭ ਤੋਂ ਸਸਤੇ ਆਈਫੋਨ 9 ਦੀ ਕੀਮਤ 699 ਡਾਲਰ (ਕਰੀਬ 50,184 ਰੁਪਏ) ਹੋਵੇਗੀ। ਹਾਲਾਂਕਿ, ਇਹ ਕੀਮਤਾਂ ਭਾਰਤੀ ਬਾਜ਼ਾਰਾਂ ਲਈ ਨਹੀਂ ਹੋਣਗੀਆਂ।
ਭਾਰਤੀ ਬਾਜ਼ਾਰਾਂ 'ਚ ਐਪਲ ਹਮੇਸ਼ਾ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਕੀਮਤ 'ਤੇ ਆਈਫੋਨ ਲਾਂਚ ਕਰਦੀ ਆਈ ਹੈ। ਨਾਲ ਹੀ ਡਾਲਰ ਦੇ ਮੁਕਾਬਲੇ ਡਿੱਗਦੇ ਹੋਏ ਰੁਪਏ ਕਾਰਨ ਵੀ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਨਵੇਂ ਆਈਫੋਨ ਕਾਫੀ ਮਹਿੰਗੇ ਹੋਣ ਵਾਲੇ ਹਨ।
4G ਸਪੀਡ ਦੇ ਮਾਮਲੇ 'ਚ ਟਾਪ ਸਥਾਨ 'ਤੇ ਹੈ ਭਾਰਤ ਦੀ ਇਹ ਸਟੇਟ
NEXT STORY