ਗੈਜੇਟ ਡੈਸਕ– ਵਨਪਲੱਸ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਨੋਰਡ ਸੀਰੀਜ਼ ਤਹਿਤ OnePlus Nord CE 5G ਨੂੰ ਲਾਂਚ ਕੀਤਾ ਹੈ। ਇਹ ਵਨਪਲੱਸ ਨੋਰਡ ਸੀਰੀਜ਼ ਦਾ ਦੂਜਾ ਫੋਨ ਹੈ ਅਤੇ ਪਹਿਲੇ ਵਾਲੇ ਫੋਨ ਤੋਂ ਸਸਤਾ ਹੈ। ਨੋਰਡ ਸੀਰੀਜ਼ ਦੇ ਪਹਿਲੇ ਫੋਨ ਨੂੰ ਪਿਛਸੇ ਸਾਲ ਜੁਲਾਈ ’ਚ ਵਨਪਲੱਸ ਨੋਰਡ ਨਾਂ ਨਾਲ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਆਪਣੀ ਨੋਰਡ ਸੀਰੀਜ਼ ’ਚ ਇਕ ਹੋਰ ਮਾਡਲ ਜੋੜਦੇ ਹੋਏ OnePlus Nord N200 5G ਨੂੰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ
OnePlus Nord N200 5G ਦੀ ਕੀਮਤ
ਫੋਨ ਦੀ ਸ਼ੁਰੂਆਤੀ ਕੀਮਤ 239.99 ਡਾਲਰ (ਕਰੀਬ 17,600 ਰੁਪਏ ਹੈ। ਇਸ ਕੀਮਤ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਫੋਨ ਨੂੰ ਫਿਲਹਾਲ, ਅਮਰੀਕਾ ’ਚ ਲਾਂਚ ਕੀਤਾ ਗਿਆ ਹੈ ਅਤੇ ਹੋਰ ਦੇਸ਼ਾਂ ’ਚ ਇਸ ਦੀ ਲਾਂਚਿੰਗ ਦੀ ਕੋਈ ਖ਼ਬਰ ਨਹੀਂ ਹੈ। ਇਹ ਫੋਨ ਬਲਿਊ ਕਵਾਂਟਮ ਰੰਗ ’ਚ ਮਿਲੇਗਾ। ਇਸ ਦੀ ਵਿਕਰੀ ਵਨਪਲੱਸ ਦੀ ਸਾਈਟ ’ਤੇ 25 ਜੂਨ ਤੋਂ ਹੋਵੇਗੀ।
ਇਹ ਵੀ ਪੜ੍ਹੋ– ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ
OnePlus Nord N200 5G ਦੀਆਂ ਖੂਬੀਆਂ
ਫੋਨ ’ਚ 6.49 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਕੁਆਲਕਾਮ ਦਾ ਸਭ ਤੋਂ ਸਸਤਾ 5ਜੀ ਚਿਪਸੈੱਟ 480 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕੇਗਾ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਦਾ ਡਿਜ਼ਾਇਨ OnePlus Nord N100 ਵਰਗਾ ਹੈ। ਟ੍ਰਿਪਲ ਕੈਮਰਾ ਸੈੱਟਅਪ ’ਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ, ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ
ਕੁਨੈਕਟੀਵਿਟੀ ਲਈ ਵਨਪਲੱਸ ਦੇ ਇਸ ਫੋਨ ’ਚ 5G, 4G LTE, Wi-Fi, ਬਲੂਟੂਥ, GPS/A-GPS, USB ਟਾਈਪ ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਮਿਲੇਗਾ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 5000mAh ਦੀ ਬੈਟਰੀ ਮਿਲੇਗੀ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।
ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ
NEXT STORY