ਗੈਜੇਟ ਡੈਸਕ– ਐਪਲ ਡਿਵਾਈਸ ਨਾਲ ਇਕ ਸਾਲ ਲਈ ਫ੍ਰੀ ’ਚ ਮਿਲ ਵਾਲਾ ਐਪਲ ਟੀ.ਵੀ. ਪੱਲਸ ਦਾ ਸਬਸਕ੍ਰਿਪਸ਼ਨ ਹੁਣ ਖ਼ਤਮ ਹੋ ਰਿਹਾ ਹੈ। ਹੁਣ ਕੰਪਨੀ ਨਵੀਂ ਡਿਵਾਈਸ ਦੇ ਨਾਲ ਸਿਰਫ਼ ਤਿੰਨ ਮਹੀਨਿਆਂ ਲਈ ਐਪਲ ਟੀ.ਵੀ. ਪਲੱਸ ਦਾ ਫ੍ਰੀ ਸਬਸਕ੍ਰਿਪਸ਼ਨ ਦੇਵੇਗੀ। ਇਸ ਦੀ ਸ਼ੁਰੂਆਤ 1 ਜੁਲਾਈ 2021 ਤੋਂ ਹੋ ਰਹੀ ਹੈ। ਐਪਲ ਦੇ ਇਸ ਆਫਰ ਦੀ ਸ਼ੁਰੂਆਤ ਨਵੰਬਰ 2019 ’ਚ ਹੋਈ ਸੀ, ਜਿਸ ਤੋਂ ਬਾਅਦ ਆਈਫੋਨ, ਆਈਪੈਡ ਵਰਗੇ ਪ੍ਰੋਡਕਟ ਖ਼ਰੀਦਣ ’ਤੇ ਗਾਹਕਾਂ ਨੂੰ ਇਕ ਸਾਲ ਲਈ ਐਪਲ ਟੀ.ਵੀ. ਪਲੱਸ ਦਾ ਸਬਸਕ੍ਰਿਪਸ਼ਨ ਫ੍ਰੀ ਮਿਲ ਰਿਹਾ ਸੀ। 30 ਜੂਨ ਨੂੰ ਇਹ ਆਫਰ ਖ਼ਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ
ਦੱਸ ਦੇਈਏ ਕਿ ਐਪਲ ਡਿਵਾਈਸ ਦੇ ਨਾਲ ਇਕ ਸਾਲ ਲਈ ਐਪਲ ਟੀ.ਵੀ. ਪਲੱਸ ਦਾ ਫਰੀ ਸਬਸਕ੍ਰਿਪਸ਼ਨ ਆਫਰ ਅਕਤੂਬਰ 2020 ’ਚ ਹੀ ਖ਼ਤਮ ਹੋ ਗਿਆ ਸੀ ਜਿਸ ਨੂੰ ਬਾਅਦ ’ਚ ਕੰਪਨੀ ਨੇ 30 ਜੂਨ ਤਕ ਵਧਾਇਆ ਸੀ। ਐਪਲ ਟੀ.ਵੀ. ਪਲੱਸ ਦੀ ਮੈਂਬਰਸ਼ਿਪ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਵੀ ਸ਼ੇਅਰ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੇ ਕੋਲ ਐਪਲ ਟੀ.ਵੀ. ਪਲੱਸ ਦਾ ਸਬਸਕ੍ਰਿਪਸ਼ਨ ਹੈ ਤਾਂ ਤੁਸੀਂ ਆਪਣੇ ਪਰਿਵਾਰ ਦੇ ਘੱਟੋ-ਘੱਟ 5 ਮੈਂਬਰਾਂ ਨਾਲ ਇਸ ਨੂੰ ਸ਼ੇਅਰ ਕਰ ਸਕਦੇ ਹੋ। ਇਸ ਆਫਰ ਦਾ ਲਾਭ ਲੈਣ ਲਈ ਤੁਹਾਡੀ ਡਿਵਾਈਸ ਦਾ ਲੇਟੈਸਟ ਅਪਡੇਟ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ
ਫ੍ਰੀ ਸਬਸਕ੍ਰਿਪਸ਼ਨ ਖ਼ਤਮ ਹੋਣ ਤੋਂ ਬਾਅਦ ਤੁਹਾਨੂੰ 4.99 ਡਾਲਰ (ਕਰੀਬ 365 ਰੁਪਏ) ਪ੍ਰਤੀ ਮਹੀਨਾ ਦੇਣੇ ਹੋਣਗੇ। ਹਾਲਾਂਕਿ, ਭਾਰਤ ’ਚ ਐਪਲ ਟੀ.ਵੀ. ਪਲੱਸ ਦੀ ਮਾਸਿਕ ਫੀਸ 99 ਰੁਪਏ ਹੈ। ਸਬਸਕ੍ਰਿਪਸ਼ਨ ਦੇ ਨਾਲ ਤੁਹਾਨੂੰ ਐਪਲ ਦੇ ਓਰਿਜਨਲ ਸ਼ੋਅਜ਼ ਨੂੰ ਡਾਊਨਲੋਡ ਕਰਨ ਦੀ ਵੀ ਸੁਵਿਧਾ ਮਿਲਦੀ ਹੈ।
64MP ਕੈਮਰੇ ਵਾਲੇ OnePlus Nord CE 5G ਦੀ ਸੇਲ ਅੱਜ, ਜਾਣੋ ਕੀਮਤ ਤੇ ਆਫਰ
NEXT STORY