ਜਲੰਧਰ- ਹੁਣ ਤੱਕ ਕਈ ਰੇਵਲੇ ਸਟੇਸ਼ਨਾਂ ਲਈ ਇੰਟਰਨੈੱਟ ਸਰਵਿਸ ਨੂੰ ਫ੍ਰੀ ਕਰ ਦਿੱਤ ਗਿਆ ਹੈ ਜਿਸ ਨਾਲ ਯੂਜ਼ਰਜ਼ ਇੰਟਰਨੈੱਟ ਦੀ ਵਰਤੋਂ ਬਿਨ੍ਹਾਂ ਕਿਸੇ ਭੁਗਤਾਨ ਕੀਤੇ ਕਰ ਸਕਦੇ ਹਨ। ਇਨ੍ਹਾਂ ਹੀ ਨਹੀਂ ਹੁਣ ਯੂਜ਼ਰਜ਼ ਟਰੇਨ ਦੇ ਅੰਦਰ ਵੀ ਇਸ ਇੰਟਰਨੈੱਟ ਦਾ ਆਨੰਦ ਮਾਣ ਸਕਦੇ ਹਨ। ਇਸ ਲਈ ਤੁਹਾਨੂੰ ਦੱਸ ਦਈਏ ਕਿ ਉਤੱਰ ਪੱਛਮੀ ਰੇਵਲੇ ਹੁਣ ਟਰੇਨ 'ਚ ਬੈਠਿਆਂ ਆਨਲਾਈਨ ਵੀਡੀਓਜ਼ ਨੂੰ ਦੇਖ ਸਕਦੇ ਹਨ ਜਿਸ ਲਈ ਫੋਨ ਦੇ ਸਿਗਨਲ ਦੀ ਲੋੜ ਨਹੀਂ ਪਵੇਗੀ ਕਿਉਂਕਿ ਵਾਈ-ਫਾਈ ਦੀ ਸਰਵਿਸ ਦੇ ਨਾਲ-ਨਾਲ ਪ੍ਰੈੱਸਪਲੇਅ (PressPlay) ਹਾਟਸਪਾਟ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸਰਵਿਸ ਫਿਲਹਾਲ ਦਿੱਲੀ ਤੋਂ ਬੀਕਾਨੇਰ ਅਤੇ ਦਿੱਲੀ ਤੋਂ ਉਧੈਪੁਰ ਤੱਕ ਦਿੱਲੀ ਬੀਕਾਨੇਰ ਇੰਟਰਸਿਟੀ( 22471 up ਅਤੇ 22472down) ਅਤੇ ਚੇਤਕ ਐਕਪ੍ਰੈੱਸ (12981 up ਅਤੇ 12982 down) ਲਈ ਉਪਲੱਬਧ ਹੈ ਅਤੇ ਜਿਕਰਯੋਗ ਹੈ ਕਿ 30 ਹੋਰਨਾਂ ਟਰੇਨਜ਼ ਨੂੰ ਇਸ ਸਰਵਿਸ 'ਚ ਸ਼ਾਮਿਲ ਕੀਤਾ ਜਾਵੇਗਾ।
ਇਹ ਸਰਵਿਸ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਅਤੇ ਪ੍ਰੈੱਸਪਲੇਅ (PressPlay) ਵਾਈ-ਫਾਈ ਹਾਟਸਪਾਟ ਨੂੰ ਟਰੇਨਜ਼ 'ਚ ਇੰਸਟਾਲ ਕਰਨ ਨਾਲ ਕੰਮ ਕਰਦੀ ਹੈ। ਸਮਾਰਟਫੋਨਜ਼ 'ਤੇ ਇਸ ਸਰਵਿਸ ਲਈ ਸਿਰਫ 251 ਰੁਪਏ ਦਾ ਹੀ ਭੁਗਤਾਨ ਕਰਨਾ ਹੋਵੇਗਾ। ਇਸ ਹਾਟਸਪਾਟ ਸਰਵਿਸ ਨੂੰ ਟਰੇਨਜ਼ ਲਈ ਜਾਰੀ ਕਰਨ ਅਤੇ ਇੰਡੀਆ 'ਚ ਲਿਆਉਣ ਨਾਲ ਕਈ ਇੰਟਰਨੈੱਟ ਕੰਪਨੀਆਂ ਜਿਵੇਂ ਕਿ ਨੈੱਟਫਲਿਕਸ ਆਦਿ ਨੂੰ ਮੁਕਾਬਲੇ ਦੀ ਟੱਕਰ ਦਵੇਗੀ।
ਸਸਤੇ ਮੋਬਾਇਲ ਤੋਂ ਬਾਅਦ ਹੁਣ ਸਸਤੀ ਸਿਮ ਤੇ ਨੈੱਟ ਲਾਂਚ ਕਰੇਗੀ 'ਰਿੰਗਿੰਗ ਬੈੱਲਸ'
NEXT STORY