ਗੈਜੇਟ ਡੈਸਕ– ਸਮਾਰਟਫੋਨ ਬਲਾਸਟ ਹੋਣ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਸ਼ਾਓਮੀ ਦੇ ਲੋਕਪ੍ਰਸਿੱਧ ਸਮਾਰਟਫੋਨ ਰੈੱਡਮੀ ਨੋਟ 6 ਪ੍ਰੋ ’ਚ ਅੱਗ ਲੱਗਣ ਦੀ ਖਬਰ ਦੀ ਖਬਰ ਸਾਹਮਣੇ ਆਈ ਹੈ। ਗੁਜਰਾਤ ’ਚ ਰਹਿਣ ਵਾਲੇ ਇਕ ਸ਼ਖਸ ਦੇ ਫੋਨ ’ਚ ਉਸ ਸਮੇਂ ਅੱਗ ਲੱਗ ਗਈ ਜਦੋਂ ਫੋਨ ਨੂੰ ਇਕ ਲੋਕਲ ਸਰਵਿਸ ਸੈਂਟਰ ’ਤੇ ਰਿਪੇਅਰ ਕੀਤਾ ਜਾ ਰਿਹਾ ਸੀ।
- ਆਨਲਾਈਨ ਨਿਊਜ਼ ਵੈੱਬਸਾਈਟ 91mobiles ਦੀ ਰਿਪੋਰਟ ਮੁਤਾਬਕ, ਧਰਤੀ ਮੋਬਾਇਲਸ ਦਾ ਟੈਕਨੀਸ਼ੀਅਨ ਕਿਸ਼ਨ ਇਸ ਫੋਨ ਨੂੰ ਰਿਪੇਅਰ ਕਰ ਰਿਹਾ ਸੀ ਕਿ ਅਚਾਨਕ ਫੋਨ ਦੇ ਬੈਕ ਪੈਨਲ ’ਚੋਂ ਤੇਜ਼ੀ ਨਾਲ ਧੂੰਆ ਨਿਕਲਣ ਲੱਗਾ। ਗਨੀਮਤ ਇਹ ਰਹੀ ਕਿ ਇਸ ਘਟਨਾ ’ਚ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਸ਼ਾਓਮੀ ਦਾ ਬਿਆਨ
ਇਸ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਸ਼ਾਓਮੀ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਗੁਜਰਾਤ ’ਚ ਰੈੱਡਮੀ ਨੋਟ 6 ਪ੍ਰੋ ’ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਾਡੀ ਟੀਮ ਯੂਜ਼ਰ ਕੋਲ ਪਹੁੰਚੀ। ਸਾਨੂੰ ਪਤਾ ਲੱਗਾ ਕਿ ਫੋਨ ਜਦੋਂ ਲੋਕਲ ਰਿਪੇਅਰ ਸ਼ਾਪ ’ਤੇ ਲਿਆਇਆ ਗਿਆ, ਉਦੋਂ ਉਹ ਪਹਿਲਾਂ ਤੋਂ ਹੀ ਫਿਜ਼ੀਕਲ ਡੈਮੇਜਡ ਸੀ। ਲੋਕਲ ਸ਼ਾਪ ਓਨਰ ਨੇ ਇਸ ਫੋਨ ਨੂੰ ਠੀਕ ਕਰਨ ਦੀ ਬਜਾਏ ਇਸ ਨੂੰ ਹੋਰ ਨੁਕਸਾਨ ਪਹੁੰਚਾਇਆ ਹੈ। ਅਸੀਂ ਗਾਹਕ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਅਸੀਂ ਯੂਜ਼ਰਜ਼ ਨੂੰ ਅਪੀਲ ਕਰਦੇ ਹਾਂ ਕਿ ਫੋਨ ਨੂੰ ਅਧਿਕਾਰਤ ਸਰਵਿਸ ਸੈਂਟਰ ਤੋਂ ਹੀ ਰਿਪੇਅਰ ਕਰਵਾਓ।
Auto Expo 2020: ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤੀ ਨਵੀਂ ਵਿਟਾਰਾ ਬ੍ਰੇਜ਼ਾ, ਮਿਲੇਗਾ ਪੈਟਰੋਲ ਇੰਜਣ
NEXT STORY