ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਆਪਣੀ ਰੈੱਡਮੀ ਨੋਟ 9 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਨਵੇਂ ਸਮਾਰਟਫੋਨਸ, ਰੈੱਡਮੀ ਨੋਟ 9, ਨੋਟ 9 ਪ੍ਰੋ ਅਤੇ ਨੋਟ 9 ਪ੍ਰੋ ਮੈਕਸ ਲਾਂਚ ਕੀਤੇ ਸਨ। ਇਨ੍ਹਾਂ ’ਚੋਂ ਰੈੱਡਮੀ ਨੋਟ 9 ਸਮਾਰਟਫੋਨ ਦੀ ਸੇਲ 27 ਅਗਸਤ ਯਾਨੀ ਅੱਜ ਦੁਪਹਿਰ ਨੂੰ 12 ਵਜੇ ਹੋਵੇਗੀ। ਗਾਹਕ ਇਸ ਨੂੰ ਐਮਾਜ਼ੋਨ ਇੰਡੀਆ ਅਤੇ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਮੀਡਾਟਕਾਮ ਤੋਂ ਖ਼ਰੀਦ ਸਕਦੇ ਹਨ।
ਫੋਨ ਦੀ ਕੀਮਤ
-ਰੈੱਡਮੀ ਨੋਟ 9 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ।
- ਇਸ ਦੇ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਹੈ।
- 6 ਜੀ.ਬੀ.ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ।
Redmi Note 9 ਦੇ ਫੀਚਰਜ਼
ਫੋਨ ’ਚ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਦਿੱਤਾ ਗਿਆ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ 2340x1080 ਪਿਕਸਲ ਰੈਜ਼ੋਲਿਊਸ਼ਨ ਨਾਲ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ਸਪਲੈਸ਼ ਫ੍ਰੀ ਨੈਨੋ ਕੋਟਿੰਗ ਅਤੇ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ 48 ਮੈਗਾਪਿਕਸਲ ਦੇ ਮੇਨ ਏ.ਆਈ. ਕੈਮਰੇ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਸ਼ਾਨਦਾਰ ਫੋਟੋਗ੍ਰਾਫੀ ਅਨੁਭਵ ਲਈ ਇਸ ਵਿਚ ਕਈ ਖ਼ਾਸ ਮੋਡ ਵੀ ਮਿਲ ਜਾਂਦੇ ਹਨ। ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਇਨ-ਡਿਸਪਲੇਅ ਕੈਮਰਾ ਮਿਲੇਗਾ। ਫਰੰਟ ਕੈਮਰਾ HDR, ਫਰੰਟ ਫੇਸਿੰਗ ਫਲੈਸ਼, ਫੇਸ ਰਿਕੋਗਨੀਸ਼ਨ ਅਤੇ ਕਈ ਏ.ਆਈ. ਮੋਡਸ ਨਾਲ ਆਉਂਦਾ ਹੈ।
ਫੋਨ ’ਚ 5,020mAh ਦੀ ਦਮਦਾਰ ਬੈਟਰੀ ਮਿਲੇਗੀ। ਇਹ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਰਿਟੇਲ ਬਾਕਸ ’ਚ ਤੁਹਾਨੂੰ 22.5 ਵਾਟ ਦਾ ਚਾਰਟਰ ਮਿਲਦਾ ਹੈ। ਫੋਨ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਹ 9 ਵਾਟ ਮੈਕਸ ਵਾਇਰਡ ਰਿਵਰਸ ਚਾਰਜਿੰਗ ਨੂੰ ਵੀ ਸੁਪੋਰਟ ਕਰਦਾ ਹੈ।
ਐਪਲ ਦੇ ਨਵੇਂ ਆਪਰੇਟਿੰਗ ਸਿਸਟਮ iOS 14 ਨੂੰ ਲੈ ਕੇ ਫੇਸਬੁੱਕ ਨੇ ਜਾਰੀ ਕੀਤੀ ਇਹ ਚਿਤਾਵਨੀ
NEXT STORY