ਗੈਜੇਟ ਡੈਸਕ- ਐਪਲ ਵੱਲੋਂ ਜਲਦ ਲਾਂਚ ਕੀਤੇ ਜਾ ਰਹੇ ਆਪਰੇਟਿੰਗ ਸਿਸਟਮ ਆਈ.ਓ.ਐੱਸ. 14 ਨੇ ਫੇਸਬੁੱਕ ਰਾਹੀਂ ਕੰਮ ਕਰਨ ਵਾਲੇ ਦੁਨੀਆ ਭਰ ਦੇ ਕਰੀਬ 19 ਹਜ਼ਾਰ ਡਿਵੈੱਲਪਰਸ ਅਤੇ ਪਬਲਿਸ਼ਰਸ ਦੇ ਰੋਜ਼ਗਾਰ ’ਤੇ ਤਲਵਾਰ ਲਟਕਾ ਦਿੱਤੀ ਹੈ। ਹਾਲਾਂਕਿ ਆਈ.ਓ.ਐੱਸ. 14 ਅਜੇ ਲਾਂਚ ਨਹੀਂ ਹੋਇਆ ਹੈ ਅਤੇ ਨਾ ਹੀ ਇਸ ਦੀ ਲਾਂਚ ਤਰੀਕ ਦਾ ਐਲਾਨ ਹੋਇਆ ਹੈ ਪਰ ਫੇਸਬੁੱਕ ਨੇ ਬੁੱਧਵਾਰ ਨੂੰ ਆਪਣੇ ਨਾਲ ਜੁੜੇ ਦੁਨੀਆ ਭਰ ਦੇ ਤਮਾਮ ਪਬਲਿਸ਼ਰਸ ਨੂੰ ਐਪਲ ਦੇ ਇਸ ਨਵੇਂ ਆਪਰੇਟਿੰਗ ਸਿਸਟਮ ਤੋਂ ਹੋਣ ਵਾਲੇ ਸੰਭਾਵਿਤ ਨੁਕਸਾਨ ਨੂੰ ਲੈ ਕੇ ਪਬਲਿਸ਼ਰਸ ਅਤੇ ਡਿਵੈੱਲਪਰਸ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਫੇਸਬੁੱਕ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਆਈ.ਓ.ਐੱਸ. 14 ਦੀ ਲਾਂਚਿੰਗ ਨਾਲ ਫੇਸਬੁੱਕ ’ਤੇ ਮੌਜੂਦਾ ਪਬਲਿਸ਼ਰਸ ਦਾ ਰੈਵੇਨਿਊ 50 ਫੀਸਦੀ ਤੱਕ ਘੱਟ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਆਈ.ਓ.ਐੱਸ. 14 ’ਚ ਡਿਵੈੱਲਪਰਸ ਨੂੰ ਯੂਜ਼ਰਸ ਵੱਲੋਂ ਵਿਜ਼ਿਟ ਕੀਤੀ ਜਾਣ ਵਾਲੀ ਵੈੱਬਸਾਈਟ ਨੂੰ ਟਰੈਕ ਕਰਨ ਲਈ ਪਰਮਿਸ਼ਨ ਮੰਗਣੀ ਹੋਵੇਗੀ ਅਤੇ ਅਜਿਹੀ ਸੰਭਾਵਨਾ ਹੈ ਕਿ ਆਈ.ਓ.ਐੱਸ. 14 ਦੇ ਯੂਜ਼ਰਸ ਡਿਵੈੱਲਪਰਸ ਨੂੰ ਅਜਿਹੀ ਪਰਮਿਸ਼ਨ ਨਹੀਂ ਦੇਣਗੇ ਜਿਸ ਦੇ ਚੱਲਦੇ ਫੇਸਬੁੱਕ ਟੀਚੇ ਦੇ ਮੁਤਾਬਕ ਯੂਜ਼ਰਸ ਨੂੰ ਵਿਗਿਆਪਨ ਨਹੀਂ ਦਿਖਾ ਸਕੇਗਾ ਅਤੇ ਇਸ ਦਾ ਸਿੱਧਾ ਨੁਕਸਾਨ ਪਬਲਿਸ਼ਰਸ ਨੂੰ ਹੋਵੇਗਾ।
ਹਾਲਾਂਕਿ ਫੇਸਬੁੱਕ ਨੇ ਬੁੱਧਵਾਰ ਨੂੰ ਇਹ ਵੀ ਸਪੱਸ਼ਟ ਕਿ ਉਹ ਇਸ ਦਾ ਪਬਲਿਸ਼ਰ ਦਰਸ਼ਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਹਿਸਾਬ ਨਾਲ ਆਡੀਅੰਸ ਨੈੱਟਵਰਕ ’ਚ ਟੂਲ ਦਾ ਇਸਤੇਮਾਲ ਕਰ ਵਿਗਿਆਪਨ ਦਿਖਾਉਂਦੇ ਹਨ ਪਰ ਆਈ.ਓ.ਐੱਸ. 14 ਦੇ ਯੂਜ਼ਰਸ ਨੂੰ ਵਿਗਿਆਪਨ ਦਿਖਾਉਣ ਲਈ ਇਹ ਟੂਲ ਇਸਤੇਮਾਲ ਨਹੀਂ ਹੋ ਸਕੇਗਾ। ਹਾਲਾਂਕਿ ਆਈ.ਓ.ਐੱਸ. 14 ਦੇ ਯੂਜ਼ਰਸ ਤੋਂ ਇਲਾਵਾ ਹੋਰ ਯੂਜ਼ਰਸ ਵਿਗਿਆਪਨ ਦੇਖ ਸਕਣਗੇ ਪਰ ਇਸ ਨਾਲ ਡਿਵੈੱਲਪਰਸ ਅਤੇ ਪਬਲਿਸ਼ਰਸ ਨੂੰ ਪ੍ਰਤੀ ਵਿਗਿਆਪਨ ਘੱਟ ਪੈਸੇ ਮਿਲਣਗੇ ਕਿਉਂਕਿ ਇਹ ਕਿਸੇ ਵੀ ਵਿਗਿਆਪਨ ਦਾਤਾ ਦੀ ਪਹੁੰਚ ਨੂੰ ਸੀਮਿਤ ਕਰ ਦੇਵੇਗਾ।
ਫੇਸਬੁੱਕ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਸ ਨਾਲ ਪਬਲਿਸ਼ਰਜ਼ ਅਤੇ ਡਿਵੈੱਲਪਰਸ ਦਾ ਰੈਵੇਨਿਊ ਘਟੋ-ਘੱਟ 50 ਫੀਸਦੀ ਤੱਕ ਘੱਟੇਗਾ ਅਤੇ ਰੈਵੇਨਿਊ ’ਤੇ ਇਹ ਪ੍ਰਭਾਵ ਨੇੜਲੇ ਭਵਿੱਖ ’ਚ ਜ਼ਿਆਦਾ ਵੀ ਹੋ ਸਕਦਾ ਹੈ। ਫੇਸਬੁੱਕ ਨੇ ਕਿਹਾ ਕਿ ਉਹ ਆਪਣੇ ਪਬਲਿਸ਼ਰਸ ਅਤੇ ਡਿਵੈੱਲਪਰਸ ਨੂੰ ਇਸ ਮਾਮਲੇ ’ਚ ਮਦਦ ਕਰਨ ਲਈ ਛੋਟੀ ਅਤੇ ਲੰਬੀ ਮਿਆਦ ਦੀ ਰਣਨੀਤੀ ਬਣਾਉਣ ’ਚ ਜੁੱਟਿਆ ਹੈ। ਫੇਸਬੁੱਕ ਨਾਲ 19 ਹਜ਼ਾਰ ਡਿਵੈੱਲਪਰਸ ਅਤੇ ਪਬਲਿਸ਼ਰਸ ਜੁੜੇ ਹੋਏ ਹਨ ਅਤੇ 2019 ’ਚ ਫੇਸਬੁੱਕ ਨੇ ਦੁਨੀਆ ਭਰ ਦੇ ਇਨ੍ਹਾਂ ਪਬਲਿਸ਼ਰਸ ਨੂੰ ਅਰਬਾਂ ਡਾਲਰ ਦਾ ਰੈਵੇਨਿਊ ਦਿੱਤਾ ਹੈ।
ਇਨ੍ਹਾਂ ਸਾਰਿਆਂ ਦਾ ਰੈਵੇਨਿਊ ਇਸ ਨਵੇਂ ਫੀਚਰ ਨਾਲ ਪ੍ਰਭਾਵਿਤ ਹੋਵੇਗਾ। ਫੇਸਬੁੱਕ ਨੇ ਕਿਹਾ ਕਿ ਕੋਰੋਨਾ ਕਾਲ ’ਚ ਪਹਿਲਾਂ ਤੋਂ ਉਸ ਦੇ ਨਾਲ ਜੁੜੇ ਤਮਾਤ ਛੋਟੇ ਅਤੇ ਵੱਡੇ ਡਿਵੈੱਲਪਰਸ ਦਾ ਰੈਵੇਨਿਊ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਲਿਹਾਜਾ ਉਸ ਦੀ ਇਸ ਨਵੇਂ ਫੀਚਰ ਨਾਲ ਜੁੜੇ ਹਰ ਡਿਵੈੱਲਪਮੈਂਟ ’ਤੇ ਨਜ਼ਰ ਹੈ ਅਤੇ ਉਹ ਐਪਲ ਦੀ ਇਸ ਮਾਮਲੇ ’ਚ ਨੀਤੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਨੀਤੀ ਨੂੰ ਲੈ ਕੇ ਚੁੱਕੇ ਜਾਣ ਵਾਲੇ ਸੰਭਾਵਿਤ ਕਦਮਾਂ ਦੇ ਬਾਰੇ ’ਚ ਆਉਣ ਵਾਲੇ ਸਮੇਂ ’ਚ ਪਬਲਿਸ਼ਰਸ ਅਤੇ ਡਿਵੈੱਲਪਰਸ ਨੂੰ ਸੂਚਿਤ ਕਰਨਗੇ।
ਸਰਕਾਰ ਨੇ ਦਿੱਤੀ ਅਟਲ ਪੈਨਸ਼ਨ ਯੋਜਨਾ ਦੇ ਗਾਹਕਾਂ ਨੂੰ ਵੱਡੀ ਰਾਹਤ
NEXT STORY