ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਹ ਸੈਮਸੰਗ ਗਲੈਕਸੀ ਏ21ਐੱਸ ਸਮਾਰਟਫੋਨ ਹੈ। ਇਹ ਇਸ ਸਾਲ ਸਭ ਤੋਂ ਕਿਫਾਇਤੀ ਗਲੈਕਸੀ ਏ ਸਮਾਰਟਫੋਨ ਹੈ। ਸੈਮਸੰਗ ਦਾ ਇਹ ਫੋਨ ਕਈ ਜ਼ਬਰਦਸਤ ਫੀਚਰਜ਼ ਨਾਲ ਆਇਆ ਹੈ। ਫੋਨ ਦੇ ਰੀਅਰ ’ਚ 48 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਕਵਾਡ ਕੈਮਰਾ ਸੈੱਟਅਪ ਹੈ।
ਫੋਨ ਦੀ ਕੀਮਤ
ਗਲੈਕਸੀ ਏ21ਐੱਸ ਸਮਾਰਟਫੋਨ ਕਾਲੇ, ਨੀਲੇ ਅਤੇ ਚਿੱਟੇ ਰੰਗ ’ਚ ਆਇਆ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 16,499 ਰੁਪਏ ਹੈ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਉਥੇ ਹੀ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,499 ਰੁਪਏ ਹੈ। ਸੈਮਸੰਗ ਦਾ ਇਹ ਫੋਨ ਅੱਜ ਤੋਂ ਸਾਰੇ ਰਿਟੇਲ ਸਟੋਰਾਂ, ਸੈਮਸੰਗ ਓਪੇਰਾ ਹਾਊਸ, ਸੈਮਸੰਗ ਡਾਟ ਕਾਮ ਅਤੇ ਪ੍ਰਮੁੱਖ ਆਨਲਾਈਨ ਪੋਰਟਲ ’ਤੇ ਮਿਲੇਗਾ।
ਫੋਨ ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਇਨਫਿਨਿਟੀ-ਓ ਡਿਸਪਲੇਅ ਲੱਗੀ ਹੈ। ਇਹ ਫੋਨ ਨਵੇਂ Exynos 850 ਚਿੱਪਸੈੱਟ ਨਾਲ ਲੈਸ ਹੈ, ਜੋ ਕਿ ਏ.ਆਈ. ਪਾਵਰਡ ਗੇਮ ਬੂਸਟਰ 2.0 ਨਾਲ ਆਉਂਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ ਕਵਾਡ ਕੈਮਰਾ ਸੈੱਟਅਪ ਹੈ। ਇਸ ਵਿਚ 48 ਮੈਗਾਪਿਕਸਲ ਦਾ ਮੇਨ ਕੈਮਰਾ, 8 ਮੈਗਾਪਕਸਲ ਦਾ ਅਲਟਰਾ ਵਾਈਡ ਲੈੱਨਜ਼ ਅਤੇ 2-2 ਮੈਗਾਪਿਕਸਲ ਦੇ 2 ਕੈਮਰੇ ਹਨ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ।
ਫੋਨ ’ਚ ਫੇਸ ਰਿਕੋਗਨੀਸ਼ਨ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤੇ ਗਏ ਹਨ। ਇਹ ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਚਲਦਾ ਹੈ। ਫੋਨ ਦੀ ਬੈਟਰੀ 5,000mAh ਦੀ ਹੈ ਜੋ 15 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੀ ਬੈਟਰੀ 21 ਘੰਟਿਆਂ ਤਕ ਦੇ ਵੀਡੀਓ ਪਲੇਅਬੈਕ ਦੇਵੇਗੀ।
ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ ਐਂਡਰਾਇਡ 11 ਦੀ ਬੀਟਾ ਅਪਡੇਟ, ਵੇਖੋ ਪੂਰੀ ਲਿਸਟ
NEXT STORY