ਜਲੰਧਰ- ਦੱਖਣੀ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਇਕ ਵਾਰ ਫਿਰ ਆਪਣੇ ਯੂਜ਼ਰਸ ਨੂੰ ਇਕ ਹੋਰ ਨਵਾਂ ਤੋਹਫਾ ਦੇਣ ਦੀ ਤਿਆਰੀ 'ਚ ਹੈ। ਹਾਲ ਹੀ 'ਚ ਖ਼ਬਰਾਂ ਆਈਆਂ ਹਨ ਕਿ ਸੈਮਸੰਗ ਆਪਣੇ ਗਲੈਕਸੀ ਸੀ7 ਅਤੇ ਗਲੈਕਸੀ ਸੀ5 ਦੇ ਪ੍ਰੋ ਵਰਜਨ 'ਤੇ ਕੰਮ ਕਰ ਰਹੀ ਹੈ। ਸੈਮਸੰਗ ਆਪਣੇ ਗਲੈਕਸੀ C7 ਪ੍ਰੋ ਸਮਾਰਟਫ਼ੋਨ ਨੂੰ ਅਗਲੇ ਮਹੀਨੇ ਪੇਸ਼ ਕਰਨ ਦੀ ਯੋਜਨਾ 'ਚ ਹੈ। ਇਸ ਤੋਂ ਇਲਾਵਾ ਇਸ ਸਮਾਰਟਫ਼ੋਨ ਹਾਲ ਹੀ 'ਚ ਗੀਕਬੈਂਚ ਅਤੇ ਐੱਨਟੂਟੂ 'ਤੇ ਵੇਖਿਆ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਇਸਨੂੰ GFXਬੇਂਚ 'ਤੇ ਵੀ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਗਲੈਕਸੀ C9 ਪ੍ਰੋ ਨੂੰ ਸੈਮਸੰਗ ਦੁਆਰਾ 672 ਦੀ ਰੈਮ ਦੇ ਨਾਲ ਚੀਨ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਨਵਾਂ ਸਮਾਰਟਫ਼ੋਨ ਸੈਲਫੀ ਸ਼ੌਕੀਨਾਂ ਨੂੰ ਵੇਖਦੇ ਹੋਏ ਪੇਸ਼ ਕੀਤਾ ਜਾਵੇਗਾ।
ਸੈਮਸੰਗ ਗਲੈਕਸੀ C7 ਪ੍ਰੋ ਸਮਾਰਟਫ਼ੋਨ ਨੂੰ ਮਾਡਲ ਨੰਬਰ SM-37010 ਦੇ ਨਾਮ ਨਾਲ ਇੱਥੇ ਵੇਖਿਆ ਗਿਆ ਇਸ 'ਚ 5.7-ਇੰਚ ਦੀ ਡਿਸਪਲੇ ਦਿੱਤੀ ਗਈ ਹੈ। GFXਬੇਂਚ ਦੀ ਲਿਸਟਿੰਗ ਦੇ ਮੁਤਾਬਕ ਫ਼ੋਨ ਦੀ ਡਿਸਪਲੇ ਇਕ 684 ਹੋਣ ਵਾਲੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੈਮਸੰਗ ਇਸ ਸਮਾਰਟਫ਼ੋਨ LED ਪੈਨਲ ਦੇ ਥਾਂ 'ਤੇ ਇਕ AMOLED ਪੈਨਲ ਇਸਤੇਮਾਲ ਕਰਨ ਵਾਲੀ ਹੈ। ਫ਼ੋਨ 'ਚ 16MP ਦਾ ਰਿਅਰ ਅਤੇ ਫ੍ਰੰਟ ਕੈਮਰਾ ਹੋਣ ਵਾਲਾ ਹੈ। ਲਿਸਟਿੰਗ ਮੁਤਾਬਕ ਇਸ 'ਚ ਸਨੈਪਡ੍ਰੈਗਨ 625 ਪ੍ਰੋਸੈਸਰ ਵੀ ਹੋਣ ਦੀ ਉਮੀਦ ਹੈ। ਸੈਮਸੰਗ ਗਲੈਕਸੀ ਸੀ7 ਪ੍ਰੋ ਨੂੰ ਐਂਡ੍ਰਾਇਡ 6.0.1 ਮਾਰਸ਼ਮੈਲੋ 'ਤੇ ਆਧਾਰਿਤ ਟੱਚ ਵਿਜ ਯੂ ਆਈ ਦੇ ਨਾਲ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ C7 ਪ੍ਰੋ 'ਚ 4GB ਦੀ ਰੈਮ ਅਤੇ 64GB ਦੀ ਸਟੋਰੇਜ ਵੀ ਹੋਣ ਦੀ ਉਮੀਦ ਹੈ।
ਸੈਮਸੰਗ ਗਲੈਕਸੀ ਸੀ5 ਪ੍ਰੋ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 625 ਪ੍ਰੋਸੈਸਰ ਦੇ ਨਾਲ 3 ਜੀ. ਬੀ ਰੈਮ ਹੋਣ ਦੀ ਉਮੀਦ ਹੈ। ਸੈਮਸੰਗ ਗਲੈਕਸੀ ਸੀ5 ਨੂੰ ਵੀ ਮਈ ਮਹੀਨੇ 'ਚ ਗਲੈਕਸੀ ਸੀ7 ਦੇ ਨਾਲ ਹੀ ਚੀਨ 'ਚ ਲਾਂਚ ਕੀਤਾ ਗਿਆ ਸੀ। 32 ਜੀ. ਬੀ ਵੇਰਿਅੰਟ ਦੀ ਕੀਮਤ 2,200 ਚੀਨੀ ਯੁਆਨ (ਕਰੀਬ 22,500 ਰੁਪਏ) ਅਤੇ 64 ਜੀ. ਬੀ ਵੇਰਿਅੰਟ ਦੀ ਕੀਮਤ 2,400 ਚੀਨੀ ਯੁਆਨ (ਕਰੀਬ 24,600 ਰੁਪਏ) ਹੈ।
ਭਾਰਤ 'ਚ ਅੱਜ ਲਾਂਚ ਹੋਣਗੇ Coolpad Note 3S ਤੇ Coolpad Mega 3
NEXT STORY