ਜਲੰਧਰ- ਸੈਮਸੰਗ ਗਲੈਕਸੀ J7 2017 ਸਮਾਰਟਫੋਨ ਜਿਸ ਨੂੰ ਪਹਿਲਾਂ ਹੀ ਕਈ ਸਰਟੀਫਿਕੇਸ਼ਨ ਮਿਲ ਚੁੱਕੇ ਹਨ, ਇਸ ਤੋਂ ਇਲਾਵਾ ਇਸ ਨੂੰ ਕਈ ਬੇਂਚਮਾਰਕਿੰਗ ਸਾਈਟਸ 'ਤੇ ਵੇਖਿਆ ਜਾ ਚੁੱਕਿਆ ਹੈ । ਇੰਟਰਨੈੱਟ 'ਤੇ ਕਈ ਵਾਰ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਇਸ ਨੂੰ ਇੰਟਰਨੈੱਟ ਉੱਤੇ ਵੇਖਿਆ ਗਿਆ ਹੈ। ਇਸ ਸਮਾਰਟਫੋਨ ਨੂੰ ਇੰਟਰਨੈੱਟ 'ਤੇ ਕੁੱਝ ਨਵੀਂ ਤਸਵੀਰਾਂ 'ਚ ਵੇਖਿਆ ਗਿਆ ਹੈ, ਜੋ ਇਸ ਨੂੰ ਕਈ ਰੰਗਾਂ 'ਚ ਲਾਂਚ ਹੋਣ ਦੀ ਗੱਲ ਦੇ ਵੱਲ ਇਸ਼ਾਰਾ ਕਰਦੀ ਹੈ।
ਇਕ ਨਵੀਂ ਲੀਕ ਜਾਣਕਾਰੀ ਮਤਾਬਕ ਇਸ ਸਮਾਰਟਫੋਨ ਨੂੰ 13-ਮੈਗਾਪਿਕਸਲ ਦੇ ਸੇਲਫੀ ਕੈਮਰੇ ਦੇ ਨਾਲ ਵੇਖਿਆ ਗਿਆ ਹੈ, ਨਾਲ ਨਹੀ ਇਸ 'ਚ ਫੁੱਲ ਮੇਟਲ ਬਾਡੀ ਦੇ ਨਾਲ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਮਾਰਟਫੋਨ 'ਚ ਇਕ FHD ਰੈਜ਼ੋਲਿਊਸ਼ਨ ਵਾਲੀ ਡਿਸਪਲੇ ਵੀ ਹੋਣ ਵਾਲੀ ਹੈ। ਇਸ ਤੋਂ ਇਲਾਵਾ ਫ਼ੋਨ 'ਚ 3GB ਰੈਮ ਅਤੇ 3600mAh ਸਮਰੱਥਾ ਦੀ ਬੈਟਰੀ ਵੀ ਹੋਵੇਗੀ। ਫ਼ੋਨ ਐਂਡ੍ਰਾਇਡ ਨੂਗਟ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਕੁਨੈੱਕਟੀਵਿਟੀ ਆਪਸ਼ਨਸ 'ਚ ਤੁਹਾਨੂੰ LTE 3at6, VoLTE ਅਤੇ VoWi-fi ਵੀ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਸਮਾਰਟਫੋਨ ਸੈਮਸੰਗ ਗਲੈਕਸੀ J7 2017 ਦੀ ਕੀਮਤ 339 ਯੂਰੋ ਦੇ ਕਰੀਬ ਕਰੀਬ ਹੋ ਸਕਦੀ ਹੈ।
Facebook ਦੇ ਇਸ ਨਵੇਂ ਫੀਚਰ ਨਾਲ ਘਰ ਬੈਠੇ ਆਰਡਰ ਕਰੋ ਖਾਣਾ
NEXT STORY