ਗੈਜੇਟ ਡੈਸਕ—ਸਾਊਥ ਕੋਰੀਅਨ ਸਮਾਰਟਫੋਨ ਮੇਕਰ ਕੰਪਨੀ ਸੈਮਸੰਗ ਨੇ ਸਮਾਰਟਫੋਨ ਗਲੈਕਸੀ ਜੇ8 ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਮੁੰਬਈ ਦੀ ਰਿਟੇਲਰ ਮਹੇਸ਼ ਟੈਲੀਕਾਮ ਮੁਕਾਬਕ 1,000 ਦੇ ਪ੍ਰਾਈਸ ਕਟ ਤੋਂ ਬਾਅਦ ਇਹ ਸਮਾਰਟਫੋ 14,990 'ਚ ਮਿਲ ਰਿਹਾ ਹੈ। ਗਲੈਕਸੀ ਜੇ8 ਨੂੰ 18,990 ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 'ਚ 3,000 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹੁਣ 1,000 ਰੁਪਏ ਦੀ ਕਟੌਤੀ ਤੋਂ ਬਾਅਦ ਗਲੈਕਸੀ ਜੇ8 ਦੀ ਕੀਮਤ ਕੁਲ ਕੀਮਤ 4,000 ਰੁਪਏ ਦੀ ਕਟੌਤੀ ਕੀਤੀ ਜਾ ਚੁੱਕੀ ਹੈ। ਭਾਰਤ 'ਚ ਇਹ ਸਮਾਰਟਫੋਨ ਬਲੈਕ, ਬਲੂ ਅਤੇ ਗੋਲਡ ਕਲਰ ਵੇਰੀਐਂਟ 'ਚ ਆਉਂਦਾ ਹੈ। ਇਹ 4ਜੀ.ਬੀ. ਰੈਮ ਅਤੇ 64ਜੀ.ਬੀ. ਇਨਬਿਲਟ ਸਟੋਰੇਜ਼ 'ਚ ਮਿਲਦਾ ਹੈ।
ਸਪੈਸੀਫਿਕੇਸ਼ਨਸ
ਗਲੈਕਸੀ ਜੇ8 ਸਮਾਰਟਫੋਨ ਵੀ ਐਂਡ੍ਰਾਇਡ 8.0 ਆਧਾਰਿਤ ਸੈਮਸੰਗ ਐਕਸਪੀਰੀਅੰਸ 'ਤੇ ਚੱਲਦਾ ਹੈ। ਸਮਾਰਟਫੋਨ 'ਚ 6 ਇੰਚ ਫੁਲ ਐੱਚ.ਡੀ.+ਸੁਪਰ ਏਮੋਲੇਡ 'ਇਨਫਿਨਿਟੀ ਡਿਸਪਲੇ' ਹੈ, ਜਿਸ ਦਾ ਆਸਪੈਕਟ ਰੇਸ਼ੀਓ 18:5:9 ਹੈ। ਫੋਨ 'ਚ ਆਕਟਾ-ਕੋਰ ਕੁਲਾਲਕਾਮ ਸਨੈਪਡਰੈਗਨ 450 ਪ੍ਰੋਸੈਸਰ ਹੈ। ਇਸ ਫੋਨ 'ਚ ਫੇਸ ਅਨਲਾਕ ਫੀਚਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਫੀਚਰਸ ਵੀ ਦਿੱਤੇ ਗਏ ਹਨ। ਗੈਲਕਸੀ ਜੇ8 'ਚ ਰੀਅਰ 'ਤੇ ਡਿਊਲ ਕੈਮਰਾ ਸੈਟਅਪ ਹੈ। ਫੋਨ 'ਚ 16 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ 5 ਮੈਗਾਪਿਕਸਲ ਸਕੈਂਡਰੀ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ ਅਪਰਚਰ ਐੱਫ/1.9 ਨਾਲ 16 ਮੈਗਾਪਿਕਸਲ ਸੈਂਸਰ ਹੈ। ਦੋਵੇਂ ਕੈਮਰੇ ਐੱਲ.ਈ.ਡੀ. ਫਲੈਸ਼ ਨਾਲ ਆਉਂਦੇ ਹਨ।
ਜਲਦ ਹੀ ਲਾਂਚ ਹੋਵੇਗਾ 192 ਮੈਗਾਪਿਕਸਲ ਵਾਲਾ ਸਮਾਰਟਫੋਨ
NEXT STORY