ਗੈਜੇਟ ਡੈਸਕ- ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ Galaxy M17 5G ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਐਮਾਜ਼ੋਨ ਅਤੇ ਕੰਪਨੀ ਦੇ ਅਧਿਕਾਰਤ ਸਟੋਰ 'ਤੇ ਉਪਲੱਬਧ ਹੋਵੇਗਾ। ਇਸਨੂੰ ਤੁਸੀੰ ਦੋ ਵੱਖ-ਵੱਖ ਰੰਗਾਂ 'ਚ ਖਰੀਦ ਸਕਦੇ ਹੋ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਪ੍ਰਾਈਮਰੀ ਕੈਮਰਾ ਲੈੱਨਜ਼ 50 ਮੈਗਾਪਿਕਸਲ ਦਾ ਹੈ।
ਕੈਮਰਾ OIS ਸਪੋਰਟ ਦੇ ਨਾਲ ਆਉਂਦਾ ਹੈ। ਬ੍ਰਾਂਡ ਨੇ ਇਸ ਫੋਨ ਨੂੰ 15 ਹਜ਼ਾਰ ਰੁਪਏ ਤੋਂ ਘੱਟ ਬਜਟ 'ਚ ਲਾਂਚ ਕੀਤਾ ਹੈ। ਇਸ ਵਿਚ ਕਈ ਏ.ਆਈ. ਫੀਚਰਜ਼ ਵੀ ਮਿਲਦੇ ਹਨ। ਕੰਪਨੀ ਨੇ ਸਰਕਿਲ ਟੂ ਸਰਚ ਤੋਂ ਲੈ ਕੇ ਜੈਮਿਨੀ ਲਾਈਫ ਤਕ ਫੀਚਰਜ਼ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਇਸਦੇ ਖਾਸ ਫੀਚਰਜ਼ ਬਾਰੇ-
ਕੀਮਤ
Samsung Galaxy M17 5G ਨੂੰ ਕੰਪਨੀ ਨੇ ਤਿੰਨ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। ਸਮਾਰਟਫੋਨ ਦਾ ਬੇਸ ਵੇਰੀਐਂਟ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਵੇਰੀਐਂਟ ਦੀ ਕੀਮਤ 12,499 ਰੁਪਏ ਹੈ। ਹਾਲਾਂਕਿ, ਲਾਂਚ ਤਹਿਤ ਇਹ ਫੋਨ 11,999 ਰੁਪਏ ਦੀ ਕੀਮਤ 'ਚ ਮਿਲੇਗਾ।
ਉਥੇ ਹੀ 6ਜੀ.ਬੀ. ਰੈਮ+ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਸਮਾਰਟਫੋਨ ਦਾ ਟਾਪ ਵੇਰੀਐਂਟ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ 15,999 ਰੁਪਏ 'ਚ ਆਉਂਦਾ ਹੈ। ਲਾਂਚ ਆਫਰ ਤਹਿਤ ਇਨ੍ਹਾਂ ਦੋਵਾਂ ਵੇਰੀਐਂਟ 'ਤੇ ਵੀ 500 ਰੁਪਏ ਦਾ ਡਿਸਕਾਊਂਟ ਮਿਲੇਗਾ। ਫੋਨ ਦੀ ਸੇਲ 13 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸਨੂੰ ਤੁਸੀਂ ਐਮਾਜ਼ੋਨ ਤੋਂ ਖਰੀਦ ਸਕਦੇ ਹੋ। ਫੋਨ 'ਤੇ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਮਿਲੇਗਾ।
ਫੀਚਰਜ਼
Samsung Galaxy M17 5G ਵਿੱਚ 6.7-ਇੰਚ FHD+ ਸੁਪਰ AMOLED ਡਿਸਪਲੇਅ ਹੈ। ਸਕਰੀਨ ਵਿੱਚ 1100 nits ਦੀ ਬ੍ਰਾਈਟਨੈੱਸ ਹੈ। ਗੋਰਿਲਾ ਗਲਾਸ ਵਿਕਟਸ ਡਿਸਪਲੇਅ ਦੀ ਰੱਖਿਆ ਕਰਦਾ ਹੈ। ਸਮਾਰਟਫੋਨ Exynos 1330 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਹੈਂਡਸੈੱਟ ਵਿੱਚ OIS ਸਪੋਰਟ ਵਾਲਾ ਕੈਮਰਾ ਸੈੱਟਅੱਪ ਵੀ ਹੈ।
ਇਸ ਵਿੱਚ 50MP ਮੁੱਖ ਲੈਂਸ ਦੇ ਨਾਲ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਸੈੱਟਅਪ ਦੇ ਨਾਲ 5MP ਅਲਟਰਾ-ਵਾਈਡ-ਐਂਗਲ ਲੈਂਸ ਅਤੇ 2MP ਮੈਕਰੋ ਸ਼ੂਟਰ ਹੈ। ਫਰੰਟ 'ਤੇ, ਕੰਪਨੀ ਨੇ 13MP ਸੈਲਫੀ ਕੈਮਰਾ ਦਿੱਤਾ ਹੈ। ਸਮਾਰਟਫੋਨ 25W ਚਾਰਜਿੰਗ ਸਪੋਰਟ ਦੇ ਨਾਲ 5000mAh ਬੈਟਰੀ ਦੁਆਰਾ ਸੰਚਾਲਿਤ ਹੈ।
ਭਾਰਤ 'ਚ ਜਲਦੀ ਸ਼ੁਰੂ ਹੋਣਗੇ 6G ਟ੍ਰਾਇਲ, IMC 'ਚ ਦੁਨੀਆ ਭਰ ਦੇ ਮਾਹਿਰਾਂ ਨੇ ਦਿਖਾਇਆ ਭਰੋਸਾ
NEXT STORY