ਹੈਲਥ ਡੈਸਕ- ਜੇਕਰ ਤੁਹਾਡੇ ਕੋਲ ਜਿਮ ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਘਰ 'ਚ ਹੀ ਆਪਣੀ ਤੰਦਰੁਸਤੀ ਬਰਕਰਾਰ ਰੱਖਣ ਲਈ ਕੁਝ ਆਸਾਨ ਵਰਕਆਊਟ ਕਰ ਸਕਦੇ ਹੋ। 40 ਸਾਲ ਦੀ ਉਮਰ ਤੋਂ ਬਾਅਦ ਕਾਫ, ਸ਼ੋਲਡਰ ਅਤੇ ਹਿਪ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਇਹ 5 ਵਾਕ ਬਿਹਤਰੀਨ ਵਿਕਲਪ ਹਨ।
1. ਟੋ ਵਾਕ (ਤਾੜਾਸਨ ਵਾਕ) – 1 ਮਿੰਟ
ਅੱਡੀ ਚੁੱਕ ਕੇ ਪੰਜੇ ਭਾਰ ਚੱਲੋ। ਛਾਤੀ ਸਿੱਧੀ, ਅੱਖਾਂ ਸਾਹਮਣੇ, ਹੱਥ ਢਿੱਲੇ ਰੱਖੋ। ਇਸ ਨਾਲ ਕਾਫ਼ ਮਸਲਜ਼ ਅਤੇ ਰੀੜ੍ਹ ਦੀ ਮਸਲਜ਼ ਮਜ਼ਬੂਤ ਹੁੰਦੀ ਹੈ। ਝੁਕ ਕੇ ਚੱਲਣ ਦੀ ਆਦਤ ਘੱਟ ਹੁੰਦੀ ਹੈ।

2. ਹੀਲ ਵਾਕ– 1 ਮਿੰਟ
ਪੰਜੇ ਚੁੱਕ ਕੇ ਸਿਰਫ਼ ਅੱਡੀਆਂ 'ਤੇ ਛੋਟੇ-ਛੋਟੇ ਕਦਮ ਚੱਲੋ। ਇਸ ਨਾਲ ਸ਼ਿਨ ਮਸਲਜ਼ ਮਜ਼ਬੂਤ ਹੁੰਦੇ ਹਨ। ਗੋਡਿਆਂ 'ਤੇ ਕੰਟਰੋਲ ਆਉਂਦਾ ਹੈ ਅਤੇ ਠੋਕਰ ਲੱਗਣ ਦੀ ਸੰਭਾਵਨਾ ਘੱਟਦੀ ਹੈ।
3. ਹਿਪ ਰੋਟੇਸ਼ਨ ਵਾਕ– 1 ਮਿੰਟ
ਕਦਮ ਅੱਗੇ ਵਧਾਓ, ਗੋਡਾ ਚੁੱਕੋ ਅਤੇ ਹਿਪ ਨੂੰ ਹਲਕਾ ਜਿਹਾ ਬਾਹਰ ਵੱਲ ਸਰਕਲ ਬਣਾ ਕੇ ਪੈਰ ਰੱਖੋ। ਇਸ ਨਾਲ ਹਿਪ ਦੀ ਜਕੜਨ ਘਟਦੀ ਹੈ ਅਤੇ ਲੋਅਰ ਬੈਕ ਰਿਲੈਕਸ ਹੁੰਦਾ ਹੈ।
4. ਸਾਇਡ-ਟੂ-ਸਾਇਡ ਵਾਕ – 1 ਮਿੰਟ
ਹਲਕੇ ਸਕਵੈਟ 'ਚ ਬੈਠੋ। ਕਮਰ ਪਿੱਛੇ ਅਤੇ ਛਾਤੀ ਉਪਰ ਅਤੇ ਗੋਡੇ 30-45 ਡਿਗਰੀ ਮੁੜੇ ਹੋਣ। ਹੁਣ ਖੱਬੇ ਪਾਸੇ ਵੱਲ ਕਦਮ ਵਧਾਓ, ਫਿਰ ਸੱਜੇ ਪਾਸੇ। ਹਿਪ ਸਟੈਬਿਲਾਈਜ਼ਰ ਐਕਟਿਵ ਹੁੰਦੇ ਹਨ।
5. ਰਿਵਰਸ ਵਾਕ – 2–5 ਮਿੰਟ
ਸ਼ੁਰੂ ਕਰਨ ਤੋਂ ਪਹਿਲਾਂ ਇਕ ਵਾਰੀ ਮੋਢੇ ਦੇ ਉੱਪਰ ਤੋਂ ਪਿੱਛੇ ਦੇਖ ਲਵੋ ਕਿ ਰਸਤਾ ਸਾਫ਼ ਹੈ ਜਾਂ ਨਹੀਂ। ਫਿਰ ਸਿੱਧੇ ਖੜ੍ਹੇ ਹੋ ਕੇ, ਛੋਟੇ-ਛੋਟੇ ਕਦਮ ਪਿੱਛੇ ਵੱਲ ਵਧਾਓ, ਪਿੱਠ ਸਿੱਧੀ ਰੱਖੋ।
ਸਵੇਰੇ-ਸ਼ਾਮ ਛੋਟੇ-ਛੋਟੇ ਸਲਾਟਸ 'ਚ ਵੀ ਕਰ ਸਕਦੇ ਹੋ। ਆਊਟਡੋਰ ਵਾਕ ਦਾ ਬਿਹਤਰੀਨ ਵਿਕਲਪ ਹੈ। ਇਨ੍ਹਾਂ ਨਾਲ ਉਨ੍ਹਾਂ ਮਸਲਜ਼ ਦੀ ਟਰੇਨਿੰਗ ਹੁੰਦੀ ਹੈ, ਜੋ ਆਮ ਵਾਕ 'ਚ ਰਹਿ ਜਾਂਦੇ ਹਨ।
ਸਾਵਧਾਨੀ
ਨੌਨ-ਸਲਿਪ ਫਲੋਰ ਜਾਂ ਫਲੈਟ ਸੂਕਸ਼ਨ ਵਾਲੇ ਜੁੱਤੇ ਪਹਿਨੋ।
ਜੇ ਗੋਡੇ/ਕਮਰ 'ਚ ਦਰਦ ਹੋਵੇ ਜਾਂ ਹਾਲ ਹੀ 'ਚ ਸਰਜਰੀ ਹੋਈ ਹੋਵੇ ਤਾਂ ਡਾਕਟਰ ਦੀ ਸਲਾਹ ਲਵੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਵਾ ਚੌਥ ਦੀ ਸਰਗੀ 'ਚ ਖਾਓ ਇਹ ਚੀਜ਼ਾਂ, ਦਿਨ ਭਰ ਨਹੀਂ ਲੱਗੇਗੀ ਭੁੱਖ
NEXT STORY