ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣਾ ਇਕ ਹੋਰ ਟੈਬਲੇਟ Galaxy Tab A8 ਲਾਂਚ ਕਰ ਦਿੱਤਾ ਹੈ। ਟੈਬ ਦੇ ਨਾਲ ਦੋ ਮਹੀਨੇ ਦਾ ਯੂਟਿਊਬ ਪ੍ਰੀਮੀਅਮ ਟ੍ਰਾਇਲ ਪੈਕ ਫ੍ਰੀ ਮਿਲਦਾ ਹੈ। ਇਹ ਟੈਬ ਦੋ ਵੇਰੀਐਂਟ ’ਚ ਉਪਲੱਬਧ ਹੈ। ਟੈਬ ਓਨਲੀ ਵਾਈ-ਫਾਈ ਅਤੇ Wi-Fi + LTE ਵੇਰੀਐਂਟ ’ਚ ਆਉਂਦਾ ਹੈ। ਇਹ ਕੰਪਨੀ ਦੀ ਗਲੈਕਸੀ ਟੈਬ ਏ ਸੀਰੀਜ਼ ਦਾ ਪ੍ਰੋਡਕਟ ਹੈ। ਡੇਲੀ ਇਸਤੇਮਾਲ ਲਈ ਇਹ ਇਕ ਕੰਪੈਕਟ ਡਿਵਾਈਸ ਹੈ। ਟੈਬ ’ਚ 5,100mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।
ਕੀਮਤ
ਸੈਮਸੰਗ ਦੇ ਇਸ ਟੈਬ ਦੇ ਵਾਈ-ਫਾਈ ਵੇਰੀਐਂਟ ਦੀ ਕੀਮਤ 9,999 ਰੁਪਏ ਅਤੇ Wi-Fi + LTE ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਵਾਈ-ਫਾਈ ਵੇਰੀਐਂਟ ਪ੍ਰੀ-ਬੁਕਿੰਗ ਲਈ ਫਲਿਪਕਾਰਟ ’ਤੇ ਉਪਲੱਬਧ ਹੈ ਜਦੋਂਕਿ Wi-Fi + LTE ਵੇਰੀਐਂਟ ਇਸ ਮਹੀਨੇ ਦੇ ਅੰਤ ਤਕ ਆਫਲਾਈਨ ਅਤੇ ਆਨਲਾਈਨ ਦੋਵਾਂ ਪਲੇਟਫਾਰਮਾਂ ’ਤੇ ਉਪਲੱਬਧ ਹੋਵੇਗਾ।
ਫੀਚਰਜ਼
ਇਹ ਟੈਬ ਵਾਈ-ਫਾਈ ਓਨਲੀ ਅਤੇ Wi-Fi + LTE ਵੇਰੀਐਂਟ ’ਚ ਮਿਲੇਗਾ। ਇਨ੍ਹਾਂ ਦੋਵਾਂ ਵੇਰੀਐਂਟਸ ’ਚ ਕਿਡਸ ਹੋਮ ਮੋਡ ਪ੍ਰੀਲੋਡਿਡ ਆਉਂਦਾ ਹੈ। ਇਹ ਮੋਡ ਚਾਈਲਡ ਫਰੈਂਡਲੀ ਇੰਟਰਨੈੱਟ ਦੇ ਨਾਲ ਆਉਂਦਾ ਹੈ। ਇਸ ਮੋਡ ਨੂੰ ਕੁਇਕ ਪੈਨਲ ਨਾਲ ਇਨੇਬਲ ਕੀਤਾ ਜਾ ਸਕਦਾ ਹੈ।
ਇਸ ਟੈਬ ’ਚ ਫੈਮਲੀ ਸ਼ੇਅਰ ਫੀਚਰ ਵੀ ਦਿੱਤਾ ਗਿਆ ਹੈ। ਇਸ ਫੀਚਰ ਰਾਹੀਂ ਆਸਾਨੀ ਨਾਲ ਸ਼ਡਿਊਲ, ਨੋਟਸ, ਫੋਟੋਜ਼ ਅਤੇ ਰਿਮਾਇੰਡਰ ਸ਼ੇਅਰ ਕੀਤੇ ਜਾ ਸਕਦੇ ਹਨ। ਟੈਬ ’ਚ ਮਟੈਲਿਕ ਡਿਜ਼ਾਈਨ ਦਿੱਤਾ ਗਿਆ ਹੈ ਜੋ ਬਲੈਕ ਅਤੇ ਸਿਲਵਰ ਕਲਰ ਆਪਸ਼ਨ ’ਚ ਆਉਂਦਾ ਹੈ।
ਬਾਈਕ ਫੀਚਰ ਦੀ ਗੱਲ ਕਰੀਏ ਤਾਂ ਇਸ ਟੈਬ ’ਚ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਟੈਬ ’ਚ 8 ਇੰਚ WXGA ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1280x800 ਪਿਕਸਲ ਹੈ। ਇਸ TFT ਡਿਸਪਲੇਅ ਦਾ ਆਸਪੈਕਟ ਰੇਸ਼ੀਓ 16;10 ਹੈ। ਟੈਬ ’ਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਆਨਬੋਰਡ ਸਟੋਰੇਜ ਮੌਜੂਦ ਹੈ ਜਿਸ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਟੈਬ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਅਵਾਸਟ ਨੇ ਭਾਰਤ ’ਚ 43,000 ਤੋਂ ਜ਼ਿਆਦਾ ਕਲਿਪਸਾ ਮਾਲਵੇਅਰ ਹਮਲੇ ਫੜੇ
NEXT STORY