ਗੈਜੇਟ ਡੈਸਕ—ਸੈਮਸੰਗ ਜਲਦ ਆਪਣੇ 6,000mAh ਦੀ ਬੈਟਰੀ ਵਾਲੇ Galaxy F41 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਸ ਨੂੰ 8 ਅਕਤੂਬਰ ਨੂੰ ਆਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਫਲਿੱਪਕਾਰਟ ਰਾਹੀਂ ਸੇਲ ਲਈ ਉਪਲੱਬਧ ਕਰੇਗੀ। ਲੀਕ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਇਹ ਫੋਨ Infinity-U ਨੌਚ ਡਿਜ਼ਾਈਨ ਅਤੇ ਟਿ੍ਰਪਲ ਰੀਅਰ ਕੈਮਰਾ ਸੈਟਅਪ ਨਾਲ ਆਵੇਗਾ। ਇਸ ਦੇ ਬੈਕ ਪੈਨਲ ’ਤੇ ਫਿਗਰਪਿ੍ਰੰਟ ਸੈਂਸਰ ਮੌਜੂਦ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫੋਨ ਐੱਫ ਸੀਰੀਜ਼ ਤਹਿਤ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾਂ ਸਮਾਰਟਫੋਨ ਹੋਵੇਗਾ ਅਤੇ ਇਸ ’ਚ ਮੁੱਖ ਫੀਚਰ ਦੇ ਤੌਰ ’ਤੇ ਯੂਜ਼ਰਸ ਨੂੰ 6,000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ।
Samsung Galaxy F41 ਦੇ ਲੀਕ ਹੋਏ ਸਪੈਸੀਫਿਕੇਸ਼ਨਸ
ਡਿਸਪਲੇਅ |
6.4 ਇੰਚ ਦੀ ਫੁਲ ਐੱਚ.ਡੀ. ਪਲੱਸ |
ਸਟੋਰੇਜ਼ ਆਪਸ਼ਨ |
6GB + 64GB, 6GB + 128GB |
ਪ੍ਰੋਸੈਸਰ |
Exynos 9611 |
ਟ੍ਰਿਪਲ ਰੀਅਰ ਕੈਮਰਾ |
64MP (ਪ੍ਰਾਈਮਰੀ) |
ਫਰੰਟ ਕੈਮਰਾ |
32MP |
ਬੈਟਰੀ |
6,000mAh |
Samsung ਦੇ ਇਨ੍ਹਾਂ ਚਾਰ ਸਮਾਰਟਫੋਨਸ ’ਤੇ ਮਿਲ ਰਿਹਾ ਹੈ ਕੈਸ਼ਬੈਕ
NEXT STORY