ਗੈਜੇਟ ਡੈਸਕ– ਯੂ.ਐੱਸ. ਮਿਲਟਰੀ ਸੇਵਾਵਾਂ ਵਿਚ ਜਲਦੀ ਹੀ ਅਜਿਹਾ ਬਿਹਤਰੀਨ ਕੰਬੈਟ ਰੈਸਕਿਊ ਹੈਲੀਕਾਪਟਰ ਸ਼ਾਮਲ ਕੀਤਾ ਜਾਵੇਗਾ, ਜੋ ਹਰ ਮਾਮਲੇ ਵਿਚ ਮੌਜੂਦਾ ਰੈਸਕਿਊ ਹੈਲੀਕਾਪਟਰਾਂ ਨਾਲੋਂ ਦੁੱਗਣਾ ਬਿਹਤਰ ਹੋਵੇਗਾ, ਮਤਲਬ ਇਸ ਦੇ ਰਾਹੀਂ ਜ਼ਿਆਦਾ ਲੋਕਾਂ ਨੂੰ ਬਚਾਇਆ ਜਾ ਸਕੇਗਾ। ਨਾਲ ਹੀ ਲੰਮੀ ਦੂਰੀ ਤਹਿ ਕਰਨ ਵਿਚ ਵੀ ਕਾਫੀ ਮਦਦ ਮਿਲੇਗੀ।
- ਇਸ ਕੰਬੈਟ ਰੈਸਕਿਊ ਹੈਲੀਕਾਪਟਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਈਂਧਨ ਨੂੰ ਫੁਲ ਕਰਨ ਤੋਂ ਬਾਅਦ ਲਗਾਤਾਰ 361 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਜਾ ਸਕਦੀ ਹੈ। ਇਸ ਨੂੰ 4 ਹਜ਼ਾਰ ਫੁੱਟ (ਲਗਭਗ 1220 ਮੀਟਰ) ਦੀ ਉਚਾਈ ਤਕ ਉਡਾਇਆ ਜਾ ਸਕਦਾ ਹੈ ਪਰ ਇਸ ਦੇ ਲਈ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਹੋਣਾ ਲਾਜ਼ਮੀ ਹੈ।
ਅਮਰੀਕੀ ਏਅਰਕ੍ਰਾਫਟ ਨਿਰਮਾਤਾ ਕੰਪਨੀ Sikorsky ਨੇ ਇਹ HH-60W ਕੰਬੈਟ ਰੈਸਕਿਊ ਹੈਲੀਕਾਪਟਰ (CRH) ਤਿਆਰ ਕੀਤਾ ਹੈ। ਇਸ ਦੀ ਪਹਿਲੀ ਉਡਾਣ ਇਸ ਸਾਲ ਮਈ ਵਿਚ ਫਲੋਰੀਡਾ ਦੇ ਪਾਲਮ ਬੀਚ 'ਤੇ ਮੌਜੂਦ Sikorsky ਡਿਵੈਲਪਮੈਂਟ ਫਲਾਈਟ ਸੈਂਟਰ ਤੋਂ ਭਰੀ ਗਈ ਸੀ। ਉਸ ਵੇਲੇ ਇਸ ਦੀ ਪ੍ਰਫਾਰਮੈਂਸ ਤੇ ਲੋਡਿੰਗ ਸਮਰੱਥਾ ਦੀ ਜਾਂਚ ਕੀਤੀ ਗਈ ਸੀ। ਲਗਭਗ 150 ਘੰਟਿਆਂ ਤਕ ਇਸ ਨੂੰ ਉਡਾਉਣ ਤੋਂ ਬਾਅਦ ਫੈਸਲਾ ਕੀਤਾ ਗਿਆ ਸੀ ਕਿ ਇਸ ਨੂੰ ਜਲਦੀ ਹੀ ਅਮਰੀਕੀ ਮਿਲਟਰੀ ਸੇਵਾਵਾਂ ਵਿਚ ਸ਼ਾਮਲ ਕੀਤਾ ਜਾਵੇਗਾ। ਰਿਪੋਰਟ ਅਨੁਸਾਰ ਸਭ ਤੋਂ ਪਹਿਲਾਂ U.S. ਮਿਲਟਰੀ ਸੇਵਾਵਾਂ ਨੂੰ 5 Sikorsky HH-60W ਕੰਬੈਟ ਰੈਸਕਿਊ ਹੈਲੀਕਾਪਟਰ ਮਿਲਣਗੇ।
ਸੈਮਸੰਗ ਗਲੈਕਸੀ ਫੋਲਡ ਦੀ ਸਕਰੀਨ ’ਚ ਫਿਰ ਆਈ ਸਮੱਸਿਆ, ਜਾਂਚ ’ਚ ਜੁਟੀ ਕੰਪਨੀ
NEXT STORY