ਜਲੰਧਰ- ਆਟੋ ਫੀਲਡ ਦੀ ਮੰਨੀ-ਪ੍ਰਮੰਨੀ ਕੰਪਨੀ ਸਕੋਡਾ ਜਲਦੀ ਹੀ ਭਾਰਤ 'ਚ ਨਵੀਂ ਕਾਰ ਆਕਟਾਵੀਆ ਵੀ.ਆਰ.ਐੱਸ. ਲਾਂਚ ਕਰਨ ਵਾਲੀ ਹੈ। ਆਕਟਾਵੀਆ ਵੀ.ਆਰ.ਐੱਸ. ਪ੍ਰੀਮੀਅਮ ਸੇਡਾਨ ਸਕੋਡਾ ਦੀ ਹਾਈ ਪਰਫਾਰਮੈਂਸ ਵਰਜ਼ਨ ਕਾਰ ਹੋਵੇਗੀ। ਇੰਟਰਨੈਸਨਲ ਮਾਰਕੀਟ 'ਚ ਆਕਟਾਵੀਆ ਵੀ.ਆਰ.ਐੱਸ. 'ਚ 2.0 ਲੀਟਰ ਟਰਬੋਚਾਰਜ ਪੈਟਰੋਲ ਇੰਜਣ ਲੱਗਾ ਹੈ ਜੋ 210 ਬੀ.ਐੱਚ.ਪੀ. ਦੀ ਤਾਕਤ ਅਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਇਸ ਕਾਰ 'ਚ 6 ਸਪੀਡ ਮੈਨੁਅਲ ਅਤੇ 6 ਸਪੀਡ ਡੀ.ਐੱਸ.ਜੀ. ਆਟੋ ਗਿਅਰਬਾਕਸ ਦਾ ਵਿਕਲਪ ਮਿਲੇਗਾ। ਇਹ ਕਾਰ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਪ 6.8 ਸੈਕਿੰਡ 'ਚ ਹੀ ਫੜ੍ਹ ਲੈਂਦੀ ਹੈ। ਸਕੋਡਾ ਆਕਟਾਵੀਆ ਵੀ.ਆਰ.ਐੱਸ. ਦੇ ਐਕਸਟੀਰੀਅਰ 'ਚ ਸਟੈਂਡਰਡ ਆਕਟਾਵੀਆ ਦੇ ਮੁਕਾਬਲੇ ਕਈ ਬਦਲਾਅ ਕੀਤੇ ਗਏ ਹਨ। ਚੌੜੇ ਏਅਰਡੱਕਟ ਵਾਲੇ ਫਰੰਟ ਬੰਪਰ ਦੇ ਨਾਲ ਇਸ ਕਾਰ ਦੀ ਫਰੰਟ ਗ੍ਰਿੱਲ 'ਤੇ 'ਵੀ.ਆਰ.ਐੱਸ.' ਬੈਜ ਵੀ ਲੱਗਾ ਹੋਵੇਗਾ।
ਹੁਣ ਕੋਈ ਵੀ ਬਣਾ ਸਕਦਾ ਹੈ ਫੇਸਬੁਕ ਦਾ 360 ਡਿਗਰੀ ਕੈਮਰਾ (ਵੀਡੀਓ)
NEXT STORY